iPhone 8 ਪਾਉਣ ਲਈ 11 ਦਿਨਾਂ ਤੋਂ ਕਤਾਰ ''ਚ ਲੱਗੇ ਵਿਅਕਤੀ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

09/24/2017 1:24:26 PM

ਜਲੰਧਰ- ਐਪਲ ਦੇ ਦੀਵਾਨਿਆਂ ਦੀ ਦੁਨੀਆ 'ਚ ਕੋਈ ਕਮੀ ਨਹੀਂ ਹੈ। ਹੁਣ ਤਾਂ ਗੱਲ ਇਥੋਂ ਤੱਕ ਪਹੁੰਚ ਗਈ ਹੈ ਕਿ ਲੋਕ ਆਈਫੋਨ ਨੂੰ ਹੀ ਸਟੇਟਸ ਸਿੰਬਲ ਮੰਨਣ ਲੱਗੇ ਹਨ। ਇਸ ਲਈ ਲੋਕ ਭਾਰੀ ਕੀਮਤ ਚੁਕਾ ਕੇ ਵੀ ਆਈਫੋਨ ਖਰੀਦਣਾ ਚਾਹੁੰਦੇ ਹਨ। ਐਪਲ ਨੇ ਆਈਫੋਨ 8 ਨੂੰ ਹਾਲ ਹੀ 'ਚ ਲਾਂਚ ਕੀਤਾ ਹੈ। ਇਸ ਦੀ ਪ੍ਰੀ-ਬੁਕਿੰਗ ਤੋਂ ਬਾਅਦ ਆਸਟ੍ਰੇਲੀਆ 'ਚ ਇਸ ਦੀ ਵਿਕਰੀ 22 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਇਸ ਨੂੰ ਖਰੀਦਣ ਲਈ ਐਪਲ ਸਟੋਰ ਦੇ ਸਾਹਮਣੇ ਲੋਕਾਂ ਨੇਂ ਲੰਬੀਆਂ-ਲੰਬੀਆਂ ਲਾਈਨਾਂ ਲਗਾਈਆਂ ਪਰ ਇਸ ਨੂੰ ਸਭ ਤੋਂ ਪਹਿਲਾਂ ਪਾਉਣ ਲਈ 20 ਸਾਲਾ ਮਾਜ਼ੇਨ ਕੌਰੋਚੀ ਨੇ ਜੋ ਕੀਤਾ ਉਸ ਨੂੰ ਜਾਣ ਕੇ ਤੁਸੀਂ ਹੌਰਾਨ ਰਹਿ ਜਾਓਗੇ। 

PunjabKesari

ਮਾਜ਼ੇਨ ਨੇ ਕਿਹਾ ਆਈਫੋਨ 8 'ਚ ਨਹੀਂ ਹੋ ਕੋਈ ਰੁਚੀ
ਸਭ ਤੋਂ ਪਹਿਲਾਂ ਆਈਫੋਨ 8 ਖਰੀਦਣ ਲਈ ਮਾਜ਼ੇਨ ਨੇ 11 ਦਿਨਾਂ ਤੱਕ ਐਪਲ ਸਟੋਰ ਦੇ ਬਾਹਰ ਹੀ ਡੇਰਾ ਲਗਾ ਲਿਆ। ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਤਾਂ ਉਸ ਸਮੇਂ ਹੋਈ ਜਦੋਂ 11 ਦਿਨਾਂ ਤੱਕ ਸਟੋਰ ਦੇ ਬਾਹਰ ਰਹਿ ਕੇ ਅਤੇ 4000 ਡਾਲਰ ਦੀ ਜ਼ਰੂਰ ਤੋਂ ਜ਼ਿਆਦਾ ਕੀਮਤ ਚੁਕਾ ਕੇ ਆਈਫੋਨ 8 ਖਰੀਦਣ ਵਾਲੇ ਮਾਜ਼ੇਨ ਨੇ ਕਿਹਾ ਕਿ ਉਸ ਨੂੰ ਇਸ ਫੋਨ 'ਚ ਕੋਈ ਰੁਚੀ ਨਹੀਂ ਹੈ। ਉਸ ਨੇ ਕਿਹਾ ਕਿ ਉਹ ਇਹ ਫੋਨ ਆਪਣੀ ਮਾਂ ਨੂੰ ਗਿਫਟ ਕਰੇਗਾ। 

PunjabKesari

ਮਾਜ਼ੇਨ ਨੇ ਆਈਫੋਨ 8 ਨੂੰ ਲੈ ਕੇ ਬੋਨੀ ਇਹ ਹੈਰਾਨ ਕਰਨ ਵਾਲੀ ਗੱਲ
ਆਈਫੋਨ 8 ਦਾ ਰੀਵਿਊ ਦਿੰਦੇ ਹੋਏ ਮਾਜ਼ੇਨ ਨੇ ਕਿਹਾ ਕਿ ਉਹ ਆਪਣੇ ਮੌਜੂਦਾ ਆਈਫੋਨ 7 ਤੋਂ ਹੀ ਖੁਸ਼ ਹਨ। ਉਹ ਸਿਰਫ ਆਈਫੋਨ 8 ਖਰੀਦ ਕੇ ਆਪਣੇ ਯੂਟਿਊਬ ਫਾਲੋਅਰਸ ਲਈ ਇਸ ਦਾ ਰੀਵਿਊ ਹੀ ਕਰਨਾ ਚਾਹੁੰਦੇ ਸਨ। 11 ਦਿਨਾਂ ਤੱਕ ਐਪਲ ਸਟੋਰ ਦੇ ਬਾਹਰ ਕੈਂਪ ਲਗਾ ਕੇ ਰਹਿਣ ਤੋਂ ਬਾਅਦ ਉਹ ਮੀਡੀਆ 'ਚ ਮਸ਼ਹੂਰ ਹੋ ਗਏ ਸਨ ਜਿਸ ਕਾਰਨ ਉਹ ਉਥੋਂ ਹਟਨਾ ਨਹੀਂ ਚਾਹੁੰਦੇ ਸਨ।


Related News