ਮੈਸੇਜ ਸੈਂਡ ਕਰਨ ਤੋਂ ਬਾਅਦ ਵੀ ਕਰ ਸਕੋਗੇ ਐਡਿਟ
Tuesday, May 17, 2016 - 10:28 AM (IST)

ਵਟਸਐਪ ''ਚ ਨਹੀਂ, ਇਸ ਮਸ਼ਹੂਰ ਮੈਸੇਜਿੰਗ ਐਪ ਵਿਚ ਹੈ ਇਹ ਫੀਚਰ
ਜਲੰਧਰ - ਵਟਸਐਪ ਵਾਂਗ ਟੈਲੀਗ੍ਰਾਮ ਐਪ ਵੀ ਮਸ਼ਹੂਰ ਹੁੰਦੀ ਜਾ ਰਹੀ ਹੈ, ਜਿਸ ਨੂੰ ਡੈਸਕਟਾਪ, ਟੈਬਲੇਟਸ ਅਤੇ ਸਮਾਰਟਫੋਨਜ਼ ''ਤੇ ਚਲਾਇਆ ਜਾ ਸਕਦਾ ਹੈ ਅਤੇ ਇਹ ਵਟਸਐਪ ਦੇ ਨਾਲ ਰਲਦਾ-ਮਿਲਦਾ ਹੈ। ਇਸ ਮੈਸੇਜਿੰਗ ਐਪ ਨਾਲ ਵੀ ਟੈਕਸਟ, ਫੋਟੋਜ਼, ਵੀਡੀਓਜ਼ ਅਤੇ ਹੋਰ ਫਾਈਲਸ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਹੁਣ ਇਸ ਮੈਸੇਜਿੰਗ ਐਪ ਵਿਚ ਇਕ ਨਵਾਂ ਫੀਚਰ ਐਡ ਕੀਤਾ ਗਿਆ ਹੈ, ਜਿਸ ਦੇ ਨਾਲ ਮੈਸੇਜ ਭੇਜਣ ਦੇ ਬਾਅਦ ਉਸ ਨੂੰ ਐਡਿਟ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਆਪਣੇ ਬਲਾਗ ਪੋਸਟ ਵਿਚ ਦਿੱਤੀ ਹੈ।
ਨਵੇਂ ਅਪਡੇਟ ਵਿਚ ਮਿਲੇਗਾ ਐਡਿਟ ਕਰਨ ਵਾਲਾ ਫੀਚਰ
ਟੈਲੀਗ੍ਰਾਮ ਦੇ ਨਵੇਂ ਅਪਡੇਟ ਵਿਚ ਇਸ ਫੀਚਰ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਮੈਸੇਜ ਸੈਂਡ ਕਰਨ ਤੋਂ ਬਾਅਦ ਵੀ ਐਡਿਟ ਕੀਤੇ ਜਾ ਸਕਣਗੇ। ਇਸ ਨਵੇਂ ਫੀਚਰ ਨਾਲ ਮੈਸੇਜ ਭੇਜਣ ਦੇ 2 ਦਿਨ ਤੱਕ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ ਮਿਲਦੀ ਹੈ । ਖਾਸ ਗੱਲ ਇਹ ਹੈ ਕਿ ਇਸ ਫੀਚਰ ਦੀ ਵਰਤੋਂ ਪਰਸਨਲ ਚੈਟ ਤੋਂ ਇਲਾਵਾ ਗਰੁੱਪ ਚੈਟ ਵਿਚ ਵੀ ਹੋ ਸਕਦੀ ਹੈ ।
ਇੰਝ ਐਡਿਟ ਹੋਵੇਗਾ ਮੈਸੇਜ
ਮੈਸੇਜ ਨੂੰ ਐਡਿਟ ਕਰਨ ਲਈ ਭੇਜੇ ਗਏ ਮੈਸੇਜ ''ਤੇ ਪ੍ਰੈੱਸ ਕਰਨਾ ਹੋਵੇਗਾ । ਜੇਕਰ ਤੁਸੀਂ ਡੈਸਕਟਾਪ ਉੱਤੇ ਇਸ ਐਪ ਦੀ ਵਰਤੋਂ ਕਰ ਰਹੇ ਹੋ ਤਾਂ ਆਖਰੀ ਮੈਸੇਜ ਨੂੰ ਐਡਿਟ ਕਰਨ ਲਈ ''ਅਪ ਐਰੋ'' ਬਟਨ ਨੂੰ ਦਬਾਉਣਾ ਹੋਵੇਗਾ । ਇਸ ਤੋਂ ਬਾਅਦ ਮੈਸੇਜ ਨੂੰ ਐਡਿਟ ਕੀਤਾ ਜਾ ਸਕੇਗਾ।
ਐਡਿਟ ਲਿਖਿਆ ਦਿਖਾਈ ਦੇਵੇਗਾ
ਇਸ ਫੀਚਰ ਦਾ ਫਾਇਦਾ ਤਾਂ ਹੈ ਲੇਕਿਨ ਮੈਸੇਜ ਨੂੰ ਐਡਿਟ ਕਰਨ ''ਤੇ ਦੂਜੇ ਯੂਜ਼ਰ ਨੂੰ ਪਤਾ ਚੱਲ ਜਾਵੇਗਾ ਕਿਉਂਕਿ ਮੈਸੇਜ ਦੇ ਉਪਰ ਦੀ ਤਰਫ ਐਡਿਟ ਲਿਖਿਆ ਹੋਇਆ ਵਿਖਾਈ ਦੇਵੇਗਾ ।
ਮੈਂਸ਼ਨ
ਇਸ ਤੋਂ ਇਲਾਵਾ ਟੈਲੀਗ੍ਰਾਮ ਵਿਚ ਹੋਰ ਵੀ ਸੁਧਾਰ ਕੀਤਾ ਗਿਆ ਹੈ । ਇਕ ਨਵੇਂ ਫੀਚਰ ਵਿਚ 0 ਸਿੰਬਲ ਨੂੰ ਟਾਈਪ ਕਰ ਕੇ ਉਨ੍ਹਾਂ ਲੋਕਾਂ ਨੂੰ ਵੀ ਮੈਂਸ਼ਨ ਕੀਤਾ ਜਾ ਸਕਦਾ ਹੈ,ਜਿਨ੍ਹਾਂ ਦਾ ਯੂਜ਼ਰ ਨੇਮ ਨਹੀਂ ਹੈ। ਮੈਂਸ਼ਨ ਫੀਚਰ ਗਰੁੱਪ ਮੈਸੇਜਿੰਗ ਵਿਚ ਕੰਮ ਆਵੇਗਾ।
ਸਰਚ ਅਤੇ ਚੈਟ
ਨਵੇਂ ਅਪਡੇਟ ਵਿਚ ਪੀਪਲ ਲਿਸਟ ਨੂੰ ਸਰਚ ਵਿਚ ਐਡ ਕੀਤਾ ਗਿਆ ਹੈ, ਜਿਸ ਦੇ ਨਾਲ ਹਾਲ ਹੀ ''ਚ ਜਿਨ੍ਹਾਂ ਯੂਜ਼ਰਜ਼ ਨਾਲ ਚੈਟ ਕੀਤੀ ਗਈ ਹੈ ਉਹ ਦਿਖਾਈ ਦੇਣਗੇ। ਇਸ ਨਾਲ ਸਰਚ ਅਤੇ ਚੈਟ ਦੇ ਸਮੇਂ ਆਸਾਨੀ ਹੋਵੇਗੀ।
ਇੰਟਰਫੇਸ ਵਿਚ ਸੁਧਾਰ
ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਇੰਟਰਫੇਸ ਵਿਚ ਸੁਧਾਰ ਕੀਤਾ ਗਿਆ ਹੈ, ਜਿਸ ਦੇ ਨਾਲ ਬਾਟ, ਚੈਨਲ ਅਤੇ ਪਬਲਿਕ ਗਰੁੱਪ ਲਈ ਕਵਿੱਕ ਸ਼ੇਅਰਿੰਗ ਬਟਨ ਦਿੱਤਾ ਗਿਆ ਹੈ । ਇਨਲਾਈਨ ਬਾਟ (ਅਟੈਚਮੈਂਟ ਮੈਨਿਊ) ਨੂੰ ਵੀ ਆਸਾਨ ਬਣਾਇਆ ਗਿਆ ਹੈ ।