Jio ਦੀ ਵੱਡੀ ਤਿਆਰੀ, ਸਸਤੇ ਲੈਪਟਾਪ ਤੋਂ ਬਾਅਦ ਹੁਣ ਲਿਆ ਰਹੀ ਕਲਾਊਡ ਕੰਪਿਊਟਰ, ਇੰਨਾ ਹੋ ਸਕਦੀ ਹੈ ਕੀਮਤ
Wednesday, Nov 22, 2023 - 06:47 PM (IST)

ਗੈਜੇਟ ਡੈਸਕ- ਜੀਓ ਨੇ ਹਾਲ ਹੀ 'ਚ ਲੈਪਟਾਪ ਦੇ ਬਜਟ ਸੈਗਮੈਂਟ 'ਚ ਤਹਿਲਕਾ ਮਚਾਉਣ ਲਈ ਜੀਓਬੁੱਕ 11 ਨੂੰ ਲਾਂਚ ਕੀਤਾ ਸੀ। ਨਵੀਂ ਰਿਪੋਰਟ ਮੁਤਾਬਕ, ਰਿਲਾਇੰਸ ਵੱਲੋਂ ਹੁਣ ਇਕ ਨਵਾਂ ਲੈਪਟਾਪ ਤਿਆਰ ਕੀਤਾ ਜਾ ਰਿਹਾ ਹੈ ਜੋ ਇਕ ਕਿਫਾਇਤੀ ਲੈਪਟਾਪ ਹੋਵੇਗਾ। ਇਹ ਇਕ ਕਲਾਊਡ ਬੇਸਡ ਲੈਪਟਾਪ ਹੋਵੇਗਾ।
ਇਕ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਇਕ ਬਜਟ ਲੈਪਟਾਪ 'ਤੇ ਕੰਮ ਕਰ ਰਹੀ ਹੈ। ਇਹ ਅਪਕਮਿੰਗ ਅਫੋਰਡੇਬਲ ਲੈਪਟਾਪ ਕਲਾਊਡ ਬੇਸਡ ਪਲੇਟਫਾਰਮ ਹੋਵੇਗਾ। ਇਹ ਇਕ 'dumb terminal' ਹੋਵੇਗਾ। ਇਸਦਾ ਮਤਲਬ ਹੈ ਕਿ ਲੈਪਟਾਪ ਦੇ ਅੰਦਰ ਬਹੁਤ ਜ਼ਿਆਦਾ ਹਾਰਡਵੇਅਰ ਦਾ ਸੈੱਟਅਪ ਲਗਾਉਣ ਦੀ ਲੋੜ ਨਹੀਂ ਹੋਵੇਗੀ। ਇਸ ਲਈ ਸਿਰਫ ਇਕ ਐਕਟਿਵ ਇੰਟਰਨੈੱਟ ਦੀ ਲੋੜ ਹੋਵੇਗੀ।
ਇਕ ਸਰਵਿਸ ਪ੍ਰੋਵਾਈਡਰ ਦੀ ਤਰ੍ਹਾਂ ਕਰੇਗਾ ਕੰਮ
ਰਿਪੋਰਟਾਂ ਮੁਤਾਬਕ, ਜੀਓ ਕਲਾਊਡ ਇਕ ਸਰਵਿਸ ਪ੍ਰੋਵਾਈਡਰ ਹੋਵੇਗਾ, ਜੋ ਸਟੋਰੇਜ ਅਤੇ ਪ੍ਰੋਸੈਸਿੰਗ ਪਾਵਰ ਦੇਵੇਗਾ। ਇਸ ਲਈ ਕੰਪਨੀ ਅਜੇ ਇਕ ਟ੍ਰਾਇਲ ਵਰਜ਼ਨ 'ਤੇ ਕੰਮ ਕਰ ਰਹੀ ਹੈ, ਜਿਸ ਵਿਚ HP Chromebook ਦੀ ਵਰਤੋਂ ਕੀਤੀ ਹੈ।
ਸਬਸਕ੍ਰਿਪਸ਼ਨ ਬੇਸਡ ਮਾਡਲ 'ਤੇ ਚੱਲੇਗਾ
ਕਲਾਊਡ ਕੰਪਿਊਟਿੰਗ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਸੌਦਾ ਸਾਬਿਤ ਹੋਵੇਗੀ, ਜੋ ਹਾਰਡਵੇਅਰ 'ਤੇ ਬਹੁਤ ਜ਼ਿਆਦਾ ਰੁਪਏ ਖਰਚ ਨਹੀਂ ਕਰਨਾ ਚਾਹੁੰਦੇ। ਜੀਓ ਕਲਾਊਡ ਸਰਵਿਸ ਨੂੰ ਜ਼ਿਆਦਾ ਡਿਵਾਈਸ 'ਚ ਐਕਸੈਸ ਕੀਤਾ ਜਾ ਸਕੇਗਾ। ਇਸ ਵਿਚ ਟੈਬਲੇਟ, ਸਮਾਰਟ ਟੀਵੀ ਅਤੇ ਲੈਪਟਾਪ ਵਰਗੇ ਪ੍ਰੋਡਕਟਸ ਦੇ ਨਾਂ ਸ਼ਾਮਲ ਹਨ। ਇਹ ਸਰਵਿਸ ਮੰਥਲੀ ਸਬਸਕ੍ਰਿਪਸ਼ਨ ਬੇਸਡ ਹੋਵੇਗੀ, ਜਿਸਨੂੰ ਜਲਦੀ ਹੀ ਫਾਈਨਲ ਕੀਤਾ ਜਾਵੇਗਾ।
ਕਲਾਊਡ ਲੈਪਟਾਪ ਦੇ ਫਾਇਦੇ
ਕਲਾਊਡ ਕੰਪਿਊਟਿੰਗ ਦੇ ਨਾਲ ਆਉਣ ਵਾਲੇ ਲੈਪਟਾਪ ਦੀ ਮਦਦ ਨਾਲ ਯੂਜ਼ਰਜ਼ ਨੂੰ ਖਰਚੇ ਘੱਟ ਕਰਨ 'ਚ ਮਦਦ ਮਿਲੇਗੀ। ਆਮਤੌਰ 'ਤੇ ਇਕ ਚੰਗੇ ਕੰਫੀਗ੍ਰੇਸ਼ਨ ਵਾਲੇ ਲੈਪਟਾਪ ਨੂੰ ਖਰੀਦਣ ਲਈ ਕਰੀਬ 30-50 ਹਜ਼ਾਰ ਰੁਪਏ ਤਕ ਖਰਚ ਕਰਨੇ ਪੈਂਦੇ ਹਨ ਪਰ ਕਲਾਊਡ ਕੰਪਿਊਟਿੰਗ ਦੀ ਮਦਦ ਨਾਲ ਯੂਜ਼ਰਜ਼ ਨੂੰ ਹਾਰਡਵੇਅਰ 'ਤੇ ਜ਼ਿਆਦਾ ਖਰਚ ਕਰਨ ਦੀ ਲੋੜ ਨਹੀਂ ਹੋਵੇਗੀ। ਯੂਜ਼ਰਜ਼ ਆਪਣੀ ਲੋੜ ਮੁਤਾਬਕ, ਸਬਸਕ੍ਰਿਪਸ਼ਨ ਦਾ ਪਲਾਨ ਚੁਣ ਸਕਦਾ ਹੈ।