ਐਪਲ ਤੋਂ ਬਾਅਦ ਸੈਮਸੰਗ ਨੇ ਦਿੱਤਾ ਰੂਸ ਨੂੰ ਵੱਡਾ ਝਟਕਾ, ਰੋਕੀ ਸੇਲ

Saturday, Mar 05, 2022 - 09:45 AM (IST)

ਐਪਲ ਤੋਂ ਬਾਅਦ ਸੈਮਸੰਗ ਨੇ ਦਿੱਤਾ ਰੂਸ ਨੂੰ ਵੱਡਾ ਝਟਕਾ, ਰੋਕੀ ਸੇਲ

ਗੈਜੇਟ ਡੈਸਕ– ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਦੇ ਚਲਦੇ ਰੂਸ ’ਤੇ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ। ਇਸ ਵਿਚਕਾਲ ਸੈਮਸੰਗ ਨੇ ਵੱਡਾ ਫ਼ੈਸਲਾ ਲਿਆ ਹੈ। ਸੈਮਸੰਗ ਨੇ ਐਲਾਨ ਕੀਤਾ ਹੈ ਕਿ ਉਹ ਸਾਰੇ ਪ੍ਰੋਡਕਟਸ ਦੀ ਸ਼ਿਪਮੈਂਟਸ ਨੂੰ ਸਸਪੈਂਡ ਕਰ ਰਿਹਾ ਹੈ। ਯਾਨੀ ਹੁਣ ਰੂਸ ’ਚ ਸੈਮਸੰਗ ਦੇ ਪ੍ਰੋਡਕਟਸ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– ਸੈਮਸੰਗ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤੀ ਇਹ ਸਮਾਰਟਫੋਨ-ਸੀਰੀਜ਼

ਸੈਮਸੰਗ ਦੇ ਪੀ.ਆਰ. ਈਮੇਲ ’ਚ ਇਹ ਵੀ ਦੱਸਿਆ ਗਿਆ ਹੈਕਿ ਉਹ ਸਥਿਤੀ ਨੂੰ ਲਗਾਤਾਰ ਮਾਨੀਟਰ ਕਰਨਗੇ ਅਤੇ ਇਸਤੋਂ ਬਾਅਦ ਹੀ ਉਹ ਆਪਣਾ ਅਗਲਾ ਕਦਮ ਚੁੱਕਣਗੇ। ਸੈਮਸੰਗ ਸਿਰਫ਼ ਸਮਾਰਟਫੋਨ ਹੀ ਨਹੀਂ ਸਗੋਂ ਦੂਜੇ ਪ੍ਰੋਡਕਟਸ ਜਿਵੇਂ ਚਿੱਪ, ਕੰਜ਼ਿਊਮਰ ਇਲੈਕਟ੍ਰੋਨਿਕਸ ਦੀ ਸਪਲਾਈ ਨੂੰ ਵੀ ਬੰਦ ਕਰ ਰਹੀ ਹੈ। ਇਸਨੂੰ ਲੈ ਕੇ ਬਲੂਮਬਰਗ ਨੇ ਰਿਪੋਰਟ ਕੀਤਾ ਹੈ। ਸੈਮਸੰਗ ਦੇ ਇਸ ਕਦਮ ਨਾਲ ਰੂਸ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਰੂਸ ’ਚ ਸਭ ਤੋਂ ਵੱਡੇ ਇਲੈਕਟ੍ਰੋਨਿਕਸ ਵੈਂਡਰ ਦਾ ਪ੍ਰੋਡਕਟ ਨਹੀਂ ਮਿਲੇਗਾ। ਇਸਤੋਂ ਇਲਾਵਾ ਮਨੁੱਖਤਾ ਲਈ ਸੈਮਸੰਗ ਡੋਨੇਸ਼ਨ ਦੀ ਵੀ ਅਪੀਲ ਕਰ ਰਹੀ ਹੈ। 

ਇਹ ਵੀ ਪੜ੍ਹੋ– ਗੂਗਲ ਤੇ ਐਪਲ ਤੋਂ ਬਾਅਦ ਇਨ੍ਹਾਂ ਸਾਫਟਵੇਅਰ ਕੰਪਨੀਆਂ ਨੇ ਰੂਸ ਨੂੰ ਦਿੱਤਾ ਵੱਡਾ ਝਟਕਾ​​​​​​​

ਕੰਪਨੀ ਨੇ ਕਿਹਾ ਹੈ ਕਿ ਜੋ ਵੀ ਇਸ ਜੰਗ ਨਾਲ ਪ੍ਰਭਾਵਿਤ ਹੋਏ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ। ਸਾਡੀ ਪਹਿਲ ਆਪਣੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਕੰਪਨੀ ਨੇ ਅੱਗੇ ਦੱਸਿਆ ਕਿ ਉਹ ਮਨੁੱਖਤਾ ਦੀ ਮਦਦ ਲਈ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਾਂ। ਉਹ 6 ਮਿਲੀਅਨ ਡਾਲਰ ਦੀ ਮਦਦ ਕਰ ਰਹੇ ਹਨ। 

ਸੈਮਸੰਗ ਦਾ ਇਹ ਕਦਮ ਨਵਾਂ ਨਹੀਂ ਹੈ। ਇਸਤੋਂ ਪਹਿਲਾਂ ਵੀ ਕਈ ਟੈੱਕ ਕੰਪਨੀਆਂ ਨੇ ਆਪਣੀ ਸੇਵਾ ਨੂੰ ਰੂਸ ’ਚ ਬੰਦ ਕੀਤਾ ਹੈ। ਐਪਲ ਨੇ ਵੀ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੀ ਸੇਲ ਨੂੰ ਰੂਸ ’ਚ ਬੰਦ ਕਰ ਰਹੀ ਹੈ। ਇਸਤੋਂ ਇਲਾਵਾ ਕਈ ਸੇਵਾਵਾਂ ਨੂੰ ਵੀ ਉਸਨੇ ਬੰਦ ਕਰਨ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ– ਯੂਕ੍ਰੇਨ-ਰੂਸ ਜੰਗ ਦਰਮਿਆਨ ਐਪਲ ਦਾ ਵੱਡਾ ਫੈਸਲਾ, ਰੂਸ ’ਚ ਨਹੀਂ ਵਿਕਣਗੇ ਐਪਲ ਦੇ ਪ੍ਰੋਡਕਟਸ


author

Rakesh

Content Editor

Related News