Acer Swift Go 14 ਲੈਪਟਾਪ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

03/07/2023 2:34:26 PM

ਗੈਜੇਟ ਡੈਸਕ- ਏਸਰ ਨੇ ਆਪਣੇ ਲੈਪਟਾਪ Acer Swift Go 14 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ Swift Go ਸੀਰੀਜ਼ ਦਾ ਨਵਾਂ ਮੈਂਬਰ ਹੈ। Acer Swift Go 14 ਦੇ ਨਾਲ 14 ਇੰਚ ਅਤੇ 16 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਦੋਵਾਂ ਮਾਡਲਾਂ ਨੂੰ ਕਾਫੀ ਹਲਕਾ ਬਣਾਇਆ ਗਿਆ ਹੈ। Acer Swift Go 14 ਦੀ ਕੀਮਤ 62,990 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਏਸਰ ਦੇ ਸਟੋਰ ਤੋਂ ਇਲਾਵਾ ਕ੍ਰੋਮਾ ਅਤੇ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਇਸ ਲੈਪਟਾਪ ਨੂੰ ਸਿਲਵਰ ਅਤੇ ਗਰੀਨ ਰੰਗ 'ਚ ਖਰੀਦਿਆ ਜਾ ਸਕਦਾ ਹੈ। 

Acer Swift Go 14 ਦੇ ਫੀਚਰਜ਼

Acer Swift Go 14 'ਚ 14 ਇੰਚ ਦੀ OLED ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2.8K ਹੈ। ਇਸਦੇ ਨਾਲ Acer ExaColor ਹੈ ਜਿਸਨੂੰ ਲੈ ਕੇ ਕਲਰ ਨੂੰ ਆਪਟੀਮਾਈਜ਼ ਕਰਨ ਦਾ ਦਾਅਵਾ ਹੈ। ਲੈਪਟਾਪ 'ਚ AMD Ryzen 7000 ਸੀਰੀਜ਼ ਦਾ ਪ੍ਰੋਸੈਸਰ, 2 ਟੀ.ਬੀ. ਤਕ PCIe Gen 4 SSD ਸਟੋਰੇਜ ਅਤੇ 16 ਜੀ.ਬੀ. ਤਕ LPDDR5 ਰੈਮ ਹੈ। ਲੈਪਟਾਪ ਦੇ ਨਾਲ TwinAir ਡਿਊਲ ਫੈਨ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਡਿਊਲ ਡੀ6 ਕਾਪਰ ਹੀਟ ਪਾਈਪਸ ਹਨ। ਨਾਲ ਹੀ ਇਸ ਵਿਚ ਏਅਰ ਇਨਲੇਟ ਕੀਬੋਰਡ ਵੀ ਹੈ। 

ਕੁਨੈਕਟੀਵਿਟੀ ਲਈ ਇਸ ਲੈਪਟਾਪ 'ਚ WiFi 6E, USB Type-C, USB- Type-A ਅਤੇ HDMI 2.1 ਹੈ। ਲੈਪਟਾਪ ਦਾ ਭਾਰ 1.25 ਕਿਲੋਗ੍ਰਾਮ ਹੈ ਅਤੇ ਇਹ 15.9mm ਪਤਲਾ ਹੈ। ਇਸਦੇ ਨਾਲ ਕੁਇਕ ਬੈਟਰੀ ਚਾਰਜ ਤਕਨਾਲੋਜੀ ਵੀ ਹੈ। ਬੈਟਰੀ ਨੂੰ ਲੈ ਕੇ 4 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਲੈਪਟਾਪ ਦੇ ਨਾਲ ਮਿਲਣ ਵਾਲੇ ਸਪੀਕਰ 'ਚ ਏ.ਆਈ. ਨੌਇਜ਼ ਰਿਡਕਸ਼ਨ ਹੈ। 


Rakesh

Content Editor

Related News