Acer ਦਾ ਨਵਾਂ ਲੈਪਟਾਪ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

06/02/2020 3:52:30 PM

ਗੈਜੇਟ ਡੈਸਕ– ਏਸਰ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਲੈਪਟਾਪ ਸਵਿਫਟ 3 ਨੋਟਬੁੱਕ ਲਾਂਚ ਕਰ ਦਿੱਤਾ ਹੈ। ਇਹ ਲੈਪਟਾਪ ਪਤਲਾ ਹੋਣ ਦੇ ਨਾਲ ਹੀ ਬੇਹੱਦ ਹਲਕਾ ਵੀ ਹੈ। ਲੈਪਟਾਪ ’ਚ 14 ਇੰਚ ਦੀ ਡਿਸਪਲੇਅ ਹੈ ਅਤੇ ਇਹ ਭਾਰਤ ਦਾ ਪਹਿਲਾ ਅਜਿਹਾ ਲੈਪਟਾਪ ਹੈ ਜਿਸ ਨੂੰ AMD Ryzen 4000 series ਮੋਬਾਇਲ ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਇਸ ਵਿਚ ਯੂਜ਼ਰਜ਼ ਨੂੰ ਕਈ ਖਾਸ ਫੀਚਰਜ਼ ਵੀ ਮਿਲਣਗੇ। ਆਓ ਜਾਣਦੇ ਹਾਂ ਇਸ ਦੀ ਕੀਮਤ ਅਤੇ ਖੂਬੀਆਂ ਬਾਰੇ।

ਕੀਮਤ
ਏਸਰ ਸਵਿਫਟ 3 ਨੋਟਬੁੱਕ ਨੂੰ ਭਾਰਤ ’ਚ 59,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਸ ਲੈਪਟਾਪ ਨੂੰ ਗਾਹਕ ਕੰਪਨੀ ਦੇ ਈ-ਸਟੋਰਾਂ ਅਤੇ ਅਧਿਕਾਰਤ ਰਿਟੇਲ ਸਟੋਰਾਂ ਤੋਂ ਖਰੀਦ ਸਕਦੇ ਹਨ। ਲਾਂਚ ਦੇ ਨਾਲ ਹੀ ਇਸ ਨੂੰ ਸੇਲ ਲਈ ਵੀ ਮੁਹੱਈਆ ਕਰਵਾ ਦਿੱਤਾ ਗਿਆ ਹੈ ਇਹ ਅਜੇ ਸਿਰਫ ਸਿਲਵਰ ਰੰਗ ’ਚ ਮਿਲੇਗਾ। 

ਲੈਪਟਾਪ ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਲੈਪਟਾਪ ’ਚ ਆਈ.ਪੀ.ਐੱਸ. ਤਕਨੀਕ ਨਾਲ 14 ਇੰਚ ਦੀ ਫੁਲ-ਐੱਚ.ਡੀ. ਟੱਚ ਡਿਸਪਲੇਅ ਹੈ। ਇਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ ਅਤੇ ਇਸ ਵਿਚ 82.73 ਫੀਸਦੀ ਸਕਰੀਨ ਟੂ ਬਾਡੀ ਰੇਸ਼ੀਓ ਹੈ। ਲੈਪਟਾਪ 15.95mm ਪਤਲਾ ਹੈ ਅਤੇ ਇਸ ਦਾ ਭਾਰ ਸਿਰਫ 1.2 ਕਿਲੋਗ੍ਰਾਮ ਹੈ। ਇਸ ਨੂੰ AMD Ryzen 5 4500U ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਭਾਰਤ ਦਾ ਪਹਿਲਾ ਅਜਿਹਾ ਲੈਪਟਾਪ ਹੈ ਜਿਸ ਨੂੰ AMD Ryzen 4000 series ਮੋਬਾਇਲ ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। 

ਲੈਪਟਾਪ ’ਚ 16 ਜੀ.ਬੀ. ਰੈਮ ਅਤੇ 1 ਟੀ.ਬੀ. ਐੱਸ.ਐੱਸ.ਡੀ. ਸਟੋਰੇਜ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਵਰਤੀ ਗਈ ਬੈਟਰੀ 11 ਘੰਟੇ ਦਾ ਬੈਟਰੀ ਬੈਕਅਪ ਦੇਵੇਗੀ। ਨਾਲ ਹੀ ਇਸ ਵਿਚ ਫਾਸਟ ਚਾਰਜਿੰਗ ਸਮਰੱਥਾ ਹੈ ਅਤੇ 30 ਮਿੰਟਾਂ ਦੀ ਚਾਰਜਿੰਗ ’ਚ 4 ਘੰਟਿਆਂ ਤਕ ਵੀਡੀਓ ਪਲੇਅ ਬੈਕ ਦੇਣ ’ਚ ਸਮਰੱਥ ਹੈ। ਇਹ ਲੈਪਟਾਪ ਵਿੰਡੋਜ਼ 10 ਅਤੇ ਮਾਈਕ੍ਰੋਸਾਫਟ ਆਫੀਸ 2019 ਨਾਲ ਆਉਂਦਾ ਹੈ। ਇਸ ਵਿਚ ਡੀ.ਟੀ.ਐੱਸ. ਆਡੀਓ ਦਿੱਤਾ ਗਿਆ ਹੈ। 


Rakesh

Content Editor

Related News