Acer ਨੇ ਭਾਰਤ ''ਚ ਲਾਂਚ ਕੀਤੇ ਦੋ ਨਵੇਂ ਟੈਬਲੇਟ, ਘੱਟ ਕੀਮਤ ''ਚ ਮਿਲਣਗੇ ਦਮਦਾਰ ਫੀਚਰਜ਼

08/23/2023 4:01:10 PM

ਗੈਜੇਟ ਡੈਸਕ- ਏਸਰ ਨੇ ਆਪਣੇ ਦੋ ਨਵੇਂ ਟੈਬਲੇਟ Acer One 10 ਅਤੇ Acer One 8 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਟੈਬਲੇਟ ਆਕਟਾ-ਕੋਰ ਮੀਡੀਆਟੈੱਕ MT8768 ਪ੍ਰੋਸੈਸਰ ਨਾਲ ਲੈਸ ਹਨ। ਵਨ 8 ਵੇਰੀਐਂਟ 'ਚ 5,100mAh ਦੀ ਬੈਟਰੀ ਅਤੇ ਵਨ 10 'ਚ 7,000mAh ਦੀ ਬੈਟਰੀ ਦਿੱਤੀ ਗਈ ਹੈ। ਟੈਬਲੇਟ ਦੀ ਸ਼ੁਰੂਆਤੀ ਕੀਮਤ 12,990 ਰੁਪਏ ਹੈ। 

Acer One 10, One 8 ਦੀ ਕੀਮਤ

ਏਸਰ ਵਨ 10 ਪ੍ਰੋ ਨੂੰ ਗ੍ਰੇਅ ਰੰਗ ਅਤੇ ਏਸਨ ਵਨ 8 ਨੂੰ ਸਿਲਵਰ ਰੰਗ 'ਚ ਪੇਸ਼ ਕੀਤਾ ਗਿਆ ਹੈ। ਏਸਰ ਨਵ 10 ਦੇ ਬੇਸ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 17,990 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,990 ਰੁਪਏ ਹੈ। ਉਥੇ ਹੀ ਏਸਨ ਵਨ 8 ਦੇ ਸਿੰਗਲ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,990 ਰੁਪਏ ਹੈ। ਦੋਵਾਂ ਟੈਬਲੇਟ ਨੂੰ ਆਨਲਾਈਨ ਸਟੋਰਾਂ ਅਤੇ ਏਸਰ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।

Acer One 10, One 8 ਦੇ ਫੀਚਰਜ਼

ਏਸਰ ਵਨ 10 'ਚ 10.1 ਇੰਚ WUXGA ਆਈ.ਪੀ.ਐੱਸ. ਡਿਸਪਲੇਅ ਮਿਲਦੀ ਹੈ, ਜੋ (1920 x 1200 ਪਿਕਸਲ) ਰੈਜ਼ੋਲਿਊਸ਼ਨ, 350 ਨਿਟਸ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਏਸਰ ਵਨ 8 'ਚ 8.7 ਇੰਚ ਦਾ WXGA+ ਆਈ.ਪੀ.ਐੱਸ. ਪੈਨਲ ਮਿਲਦਾ ਹੈ। ਦੋਵੇਂ ਹੀ ਟੈਬਲੇਟ ਸਟੀਰੀਓ ਸਪੀਕਰ ਅਤੇ ਡਿਊਲ ਸਪੀਕਰ ਨਾਲ ਲੈਸ ਹਨ। 

ਦੋਵੇਂ ਟੈਬਲੇਟ ਆਕਟਾ-ਕੋਰ ਮੀਡੀਆਟੈੱਕ MT8768 ਪ੍ਰੋਸੈਸਰ ਨਾਲ ਲੈਸ ਹਨ। ਏਸਰ ਵਨ 10 'ਚ 6 ਜੀ.ਬੀ. ਤਕ LPDDR4 ਰੈਮ ਅਤੇ 128 ਜੀ.ਬੀ. ਤਕ ਫਲੈਸ਼ ਮੈਮਰੀ ਦਾ ਸਪੋਰਟ ਹੈ। ਵਨ 8 'ਚ 4 ਜੀ.ਬੀ. ਤਕ LPDDR4 ਰੈਮ ਅਤੇ 64 ਜੀ.ਬੀ. ਤਕ ਫਲੈਸ਼ ਮੈਮਰੀ ਹੈ। ਟੈਬਲੇਟ ਐਂਡਰਾਇਡ 12 ਦੇ ਨਾਲ ਆਉਂਦੇ ਹਨ।

ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਏਸਰ ਵਨ 10 'ਚ ਸੋਨੀ ਆਈ.ਐੱਮ.ਐਕਸ. ਸੈਂਸਰ ਦੇ ਨਾਲ 13 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਮਿਲਦਾ ਹੈ। ਟੈਬ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਦੂਜੇ ਪਾਸੇ ਏਸਰ ਵਨ 8 'ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਸੈਂਸਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਟੈਬਲੇਟਸ 4ਜੀ, ਵਾਈ-ਫਾਈ 5, ਬਲੂਟੁੱਥ 5.0, ਯੂ.ਐੱਸ.ਬੀ. ਟਾਈਪ-ਸੀ ਅਤੇ ਜੀ.ਪੀ.ਐੱਸ. ਕੁਨੈਕਟੀਵਿਟੀ ਨੂੰ ਸਪੋਰਟ ਕਰਦੇ ਹਨ।


Rakesh

Content Editor

Related News