Acer ਇੰਡੀਆ ਦਾ ਸਰਵਰ ਹੋਇਆ ਹੈਕ, ਹੈਕਰਾਂ ਹੱਥ ਲੱਗਾ ਯੂਜ਼ਰਸ ਦਾ ਨਿੱਜੀ ਡਾਟਾ

Sunday, Oct 17, 2021 - 12:55 PM (IST)

Acer ਇੰਡੀਆ ਦਾ ਸਰਵਰ ਹੋਇਆ ਹੈਕ, ਹੈਕਰਾਂ ਹੱਥ ਲੱਗਾ ਯੂਜ਼ਰਸ ਦਾ ਨਿੱਜੀ ਡਾਟਾ

ਗੈਜੇਟ ਡੈਸਕ– ਹੈਕਰਾਂ ਨੇ ਲੈਪਟਾਪ ਬਣਾਉਣ ਵਾਲੀ ਕੰਪਨੀ ਏਸਰ ਦੇ ਇੰਡੀਅਨ ਸਰਵਰ ’ਤੇ ਹਮਲਾ ਕਰ ਕੇ 60 ਜੀ. ਬੀ. ਡਾਟਾ ਚੋਰੀ ਕਰ ਲਿਆ ਹੈ। ਇਹ ਹਮਲਾ ਇਸ ਹਫਤੇ ਦੀ ਸ਼ੁਰੂਆਤ ’ਚ ਹੋਇਆ। ਜੈੱਡ. ਡੀ. ਨੈੱਟ ਨੇ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ। ਹੈਕਰ ਡੇਸਾਰਡਨ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਏਸਰ ਦੇ ਇੰਡੀਅਨ ਸਰਵਰ ’ਚ ਸੰਨ੍ਹ ਲਾ ਕੇ ਉਸ ਤੋਂ 60 ਜੀ. ਬੀ. ਡਾਟਾ ਚੋਰੀ ਕਰ ਲਿਆ ਹੈ। ਹੈਕਰ ਗਰੁੱਪ ਨੇ ਖੁਦ ਜੈੱਡ. ਡੀ. ਨੈੱਟ ਨੂੰ ਈ-ਮੇਲ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਹੈਕਰਾਂ ਦਾ ਦਾਅਵਾ ਹੈ ਕਿ ਜੋ ਡਾਟਾ ਉਨ੍ਹਾਂ ਨੇ ਚੋਰੀ ਕੀਤੇ ਹਨ, ਉਨ੍ਹਾਂ ’ਚ ਗਾਹਕ ਅਤੇ ਕਾਰਪੋਰੇਟ ਬਿਜ਼ਨੈੱਸ ਡਾਟਾ ਵੀ ਸ਼ਾਮਲ ਹਨ। ਨਾਲ ਹੀ ਵਿੱਤੀ ਜਾਣਕਾਰੀ ਵੀ ਹੈ।

ਏਸਰ ਨੇ ਕੀਤੀ ਹਮਲੇ ਦੀ ਪੁਸ਼ਟੀ
ਹੈਕਰਾਂ ਨੇ ਕਿਹਾ ਕਿ ਉਨ੍ਹਾਂ ਦਾ ਹਮਲਾ ਰੈਨਸਮਵੇਅਰ ਲਈ ਨਹੀਂ ਸੀ। ਉਸ ਨੇ ਪਿਛਲੇ ਕੁੱਝ ਸਮੇਂ ’ਚ ਸਰਵਰ ’ਚ ਅਕਸੈੱਸ ਬਣਾ ਲਈ ਸੀ। ਤਾਈਵਾਨੀ ਕੰਪਨੀ ਏਸਰ ਦੇ ਬੁਲਾਰੇ ਨੇ ਜੈੱਡ. ਡੀ. ਨੈੱਟ ਤੋਂ ਇਸ ਸਾਈਬਰ ਹਮਲੇ ਦੀ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਇਸ ਦੀ ਸਕਿਓਰਿਟੀ ਨੇ ਇਸ ਇਕੱਲੇ ਹਮਲੇ ਦਾ ਪਤਾ ਲਗਾ ਲਿਆ ਸੀ। ਹਮਲਾ ਭਾਰਤ ਦੇ ਆਫਟਰ ਸੇਲਸ ਸਰਵਿਸ ਸਿਸਟਮ ’ਤੇ ਕੀਤਾ ਸੀ।

ਹਮਲੇ ਦਾ ਉਸ ਦੇ ਕੰਮਕਾਜ ’ਤੇ ਖਾਸ ਅਸਰ ਨਹੀਂ : ਕੰਪਨੀ
ਹੈਕਰਾਂ ਦੇ ਹਮਲੇ ਤੋਂ ਬਾਅਦ ਏਸਰ ਨੇ ਉਨ੍ਹਾਂ ਗਾਹਕਾਂ ਨੂੰ ਨੋਟੀਫਾਈ ਕਰਨਾ ਸ਼ੁਰੂ ਕੀਤਾ ਹੈ ਜੋ ਹਮਲੇ ਦੀ ਲਪੇਟ ’ਚ ਆ ਸਕਦੇ ਹਨ। ਕੰਪਨੀ ਨੇ ਭਾਰਤ ’ਚ ਕਾਨੂੰਨੀ ਏਜੰਸੀਆਂ ਅਤੇ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਯਾਨੀ ਸੀ. ਈ. ਆਰ. ਟੀ. ਨੂੰ ਹੈਕਿੰਗ ਦੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਇਸ ਹਮਲੇ ਨਾਲ ਉਸ ਦੇ ਕੰਮਕਾਜ ’ਤੇ ਕੋਈ ਖਾਸ ਫਰਕ ਨਹੀਂ ਪਵੇਗਾ। ਹਮਲੇ ਤੋਂ ਬਾਅਦ ਹੈਕਰਾਂ ਨੇ ਜੈੱਡ. ਡੀ. ਨੈੱਟ ਨੂੰ ਦੱਸਿਆ ਕਿ ਉਸ ਦੇ ਕੋਲ ਹੁਣ ਏਸਰ ਦਾ ਸਰਵਰ ਦਾ ਅਕਸੈੱਸ ਨਹੀਂ ਹੈ। ਉਸ ਦਾ ਦਾਅਵਾ ਹੈ ਕਿ ਏਸਰ ਦੇ ਗਲੋਬਲ ਨੈੱਟਵਰਕ ’ਚ ਕਮਜ਼ੋਰੀਆਂ ਹਨ।


author

Rakesh

Content Editor

Related News