ਫੀਚਰ ਫੋਨ ਅਤੇ ਲੈਂਡਲਾਈਨ ਯੂਜ਼ਰਸ ਲਈ ਲਾਂਚ ਹੋਈ Aarogya Setu IVRS ਸੇਵਾ

Thursday, May 07, 2020 - 10:24 PM (IST)

ਫੀਚਰ ਫੋਨ ਅਤੇ ਲੈਂਡਲਾਈਨ ਯੂਜ਼ਰਸ ਲਈ ਲਾਂਚ ਹੋਈ Aarogya Setu IVRS ਸੇਵਾ

ਗੈਜੇਟ ਡੈਸਕ—ਕੇਂਦਰੀ ਸਿਹਤ ਮੰਤਰਾਲਾ ਨੇ ਫੀਚਰ ਫੋਨ ਅਤੇ ਲੈਂਡਲਾਈਨ ਯੂਜ਼ਰਸ ਲਈ ਆਰੋਗਿਆ ਸੇਤੂ IVRS ਸੇਵਾ ਨੂੰ ਲਾਂਚ ਕਰ ਦਿੱਤਾ ਹੈ। ਲੈਂਡਲਾਈਨ ਅਤੇ ਫੀਚਰ ਫੋਨ ਯੂਜ਼ਰਸ ਟਾਲ-ਫ੍ਰੀ ਨੰਬਰ 1921 'ਤੇ ਮਿਸਡ ਕਾਲ ਦੇ ਕੇ ਵਾਇਰਸ ਨਾਲ ਜੁੜੀ ਤਾਜ਼ਾ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਸੇਵਾ 'ਤੇ ਮੰਤਰਾਲਾ ਨੇ ਕਿਹਾ ਕਿ ਇਸ ਨਾਲ ਪ੍ਰਭਾਵਿਤਾਂ ਨੂੰ ਟਰੈਕ ਕਰਨ 'ਚ ਸਰਕਾਰ ਨੂੰ ਕਾਫੀ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਫੀਚਰ ਫੋਨ ਯੂਜ਼ਰਸ ਨੂੰ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਐੱਸ.ਐੱਮ.ਐੱਸ. ਰਾਹੀਂ ਮਿਲੇਗੀ।

ਖੇਤਰੀ ਭਾਸ਼ਾਵਾਂ ਨੂੰ ਸਪੋਰਟ ਕਰਦੀ ਹੈ ਇਹ ਸਰਵਿਸ
Aarogya Setu IVRS ਸੇਵਾ ਮੋਬਾਇਲ ਐਪ 11 ਖੇਤਰੀ ਭਾਸ਼ਾਵਾਂ ਨੂੰ ਸਪੋਰਟ ਕਰਦੀ ਹੈ। ਸਰਕਾਰ ਨੇ ਇਸ 'ਤੇ ਕਿਹਾ ਕਿ ਲੋਕਾਂ ਤੋਂ ਪੁੱਛੀਆਂ ਗਈਆਂ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਆਰੋਗਿਆ ਸੇਤੂ ਦੇ ਡਾਟਾਬੇਸ ਨਾਲ ਜੋੜੀਆਂ ਜਾਣਗੀਆਂ।

ਉੱਥੇ ਗੱਲ ਕੀਤੀ ਜਾਵੇ ਆਰੋਗਿਆ ਸੇਤੂ ਐਪ ਦੀ ਤਾਂ ਇਸ ਨੂੰ ਹਿੰਦੀ, ਅੰਗ੍ਰੇਜੀ ਅਤੇ ਮਰਾਠੀ ਸਮੇਤ ਕਈ ਭਾਸ਼ਾਵਾਂ 'ਚ ਉਪਲੱਬਧ ਕਰਵਾਈ ਗਈ ਹੈ। ਇਸ ਐਪ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਵੀ ਤਰੀਕੇ ਦੱਸੇ ਗਏ ਹਨ। ਇਸ ਤੋਂ ਇਲਾਵਾ ਇਹ ਐਪ ਤੁਹਾਡੀ ਲੋਕੇਸ਼ਨ ਅਤੇ ਟ੍ਰੈਵਲ ਹਿਸਟਰੀ ਦੇ ਆਧਾਰ 'ਤੇ ਦੱਸਦੀ ਹੈ ਕਿ ਤੁਹਾਨੂੰ ਕੋਰੋਨਾ ਪ੍ਰਭਾਵ ਦਾ ਖਤਰਾ ਹੈ ਜਾਂ ਨਹੀਂ।


author

Karan Kumar

Content Editor

Related News