ਮੋਬਾਇਲ ਤੋਂ ਵੀ ਛੋਟਾ AC, ਤੁਹਾਡੇ ਕਪੜਿਆਂ ’ਚ ਹੋ ਜਾਵੇਗਾ ਫਿਟ

07/25/2019 1:36:00 PM

ਗੈਜੇਟ ਡੈਸਕ– ਜਪਾਨ ਦੀ ਦਿੱਗਜ ਕੰਪਨੀ ਸੋਨੀ ਖਾਸ ਤਰ੍ਹਾਂ ਦਾ ਏਅਰ ਕੰਡੀਸ਼ਨਰ (ਏਸੀ) ਲਿਆਈ ਹੈ। ਇਹ ਏਸੀ ਮੋਬਾਇਲ ਫੋਨ ਤੋਂ ਵੀ ਛੋਟਾ ਹੈ। ਇਹ ਏਸੀ ਤੁਹਾਡੇ ਕਪੜਿਆਂ ’ਚ ਫਿਟ ਹੋ ਜਾਵੇਗਾ। ਸੋਨੀ ਦੇ ਇਸ ਏਅਰ ਕੰਡੀਸ਼ਨਰ ਦਾ ਨਾਂ Reon Pocket ਹੈ। ਇਹ ਏਸੀ ਗਰਮੀਆਂ ’ਚ ਤੁਹਾਨੂੰ ਠੰਡਕ ਪਹੁੰਚਾਏਗਾ ਅਤੇ ਸਰਦੀਆਂ ’ਚ ਇਹ ਤੁਹਾਨੂੰ ਗਰਮ ਰੱਖੇਗਾ। ਸੋਨੀ ਦੇ ਇਸ ਏਅਰ ਕੰਡੀਸ਼ਨਰ ਨੂੰ ਤੁਸੀਂ ਆਪਣੇ ਮੋਬਾਇਲ ਫੋਨ ਨਾਲ ਕੰਟਰੋਲ ਕਰ ਸਕਦੇ ਹੋ। ਸੋਨੀ ਦੇ Reon Pocket ਏਸੀ ਨੂੰ ਅੰਦਰ ਪਹਿਨਣ ਵਾਲੇ ਅਤੇ ਬਾਹਰ ਵਾਲੇ ਦੋਵਾਂ ਤਰ੍ਹਾਂ ਦੇ ਕਪੜਿਆਂ ’ਚ ਫਿਟ ਕੀਤਾ ਜਾ ਸਕਦਾ ਹੈ। 

ਮੋਬਾਇਲ ਐਪ ਨਾਲ ਕੰਟਰੋਲ ਕਰ ਸਕੋਗੇ AC ਦਾ ਤਾਪਮਾਨ
ਸੋਨੀ ਨੇ ਇਸ ਪਾਕੇਟ ਸਾਈਜ਼ ਏਅਰ ਕੰਡੀਸ਼ਨਰ ਲਈ ਕ੍ਰਾਊਡਫੰਡਿੰਗ ਪਲੇਟਫਾਰਮ ਲਾਂਚ ਕੀਤਾ ਹੈ। ਇਸ ਏਸੀ ਨੂੰ ਇਕ ਸਮਾਲ ਬੈਗ ਜਾਂ ਗਰਦਨ ਦੇ ਪਿੱਛੇ ਰੱਖਿਆ ਜਾ ਸਕਦਾ ਹੈ। ਇਸ ਏਅਰ ਕੰਡੀਸ਼ਨਰ ਨੂੰ ਇਕ ਖਾਸ ਤਰ੍ਹਾਂ ਦੇ ਇਨਰ ਵਿਅਰ ਦੇ ਨਾਲ ਹੀ ਪਹਿਨਿਆ ਜਾ ਸਕਦਾ ਹੈ। ਸੋਨੀ ਦੇ ਇਸ ਏਸੀ ਦੇ ਤਾਪਮਾਨ ਨੂੰ ਤੁਸੀਂ ਮੋਬਾਇਲ ਐਪ ਰਾਹੀਂ ਕੰਟਰੋਲ ਕਰ ਸਕਦੇ ਹਨ। ਸੋਨੀ ਦਾ Reon Pocket ਏਸੀ ਪਲੇਟਿਅਰ ਐਲੀਮੈਂਟਸ ਨਾਲ ਬਣਾਇਆ ਹੈ, ਜੋ ਬੜੀ ਤੇਜ਼ੀ ਨਾਲ ਗਰਮ ਅਤੇ ਠੰਡਾ ਹੁੰਦਾ ਹੈ। ਇਸ ਐਲੀਮੈਂਟ ਦਾ ਇਸਤੇਮਾਲ ਕਾਰ ਕੂਲਰ ਅਤੇ ਵਾਈਨ ਕੂਲਰਾਂ ’ਚ ਕੀਤਾ ਜਾਂਦਾ ਹੈ ਕਿਉਂਕਿ ਇਸ ਵਿਚ ਘੱਟ ਪਾਵਰ ਲੱਗਦੀ ਹੈ। 

PunjabKesari

2 ਘੰਟਿਆਂ ਦੀ ਚਾਰਜਿੰਗ ’ਤੇ ਚੱਲੇਗਾ ਪੂਰਾ ਦਿਨ
ਇਸ ਏਸੀ ਦੇ ਨਾਲ ਆਉਣ ਵਾਲੇ ਇਨਰ ਵਿਅਰ ਸਮਾਲ, ਮੀਡੀਮ ਅਤੇ ਲਾਰਜ ਸਾਈਜ਼ ’ਚ ਹਨ ਅਤੇ ਫਿਲਹਾਲ ਇਹ ਸਿਰਫ ਪੁਰਸ਼ਾਂ ਲਈ ਉਪਲੱਬਧ ਹਨ। ਇਨਰਵਿਅਰ ਦੇ ਬੈਕ ’ਚ ਇਕ ਪਾਕੇਟ ਹੁੰਦੀ ਹੈ, ਜਿਸ ਵਿਚ ਇਹ ਏਸੀ ਆਸਾਨੀ ਨਾਲ ਆ ਜਾਂਦਾ ਹੈ। ਇਹ ਸਮਾਰਟ ਏਸੀ ਲਿਥੀਅਮ ਆਇਨ ਬੈਟਰੀ ਨਾਲ ਲੈੱਸ ਹੈ। 2 ਘੰਟਿਆਂ ਦੀ ਚਾਰਜਿੰਗ ਤੋਂ ਬਾਅਦ ਪੂਰਾ ਦਿਨ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਏਅਰ ਕੰਡੀਸ਼ਨਰ ਬਲੂਟੁੱਥ 5.0 LE ਕੁਨੈਕਟਿਡ ਫੋਨ ਨੂੰ ਸਪੋਰਟ ਕਰਦਾ ਹੈ। 

9,000 ਰੁਪਏ ਹੈ ਏਅਰ ਕੰਡੀਸ਼ਨਰ ਦੀ ਕੀਮਤ
ਸੋਨੀ ਦੇ Reon Pocket ਏਸੀ ਦੀ ਕੀਮਤ 14,080 ਯੇਨ (ਕਰੀਬ 9,000 ਰੁਪਏ) ਹੈ। ਇਹ ਕੀਮਤ ਇਕ ਏਅਰ ਕੰਡੀਸ਼ਨਰ ਅਤੇ ਇਕ ਇਨਰਵਿਅਰ ਦੀ ਹੈ। ਉਥੇ ਹੀ ਇਕ ਏਅਰ ਕੰਡੀਸ਼ਨਰ ਅਤੇ 5 ਇਨਰਵਿਅਰ ਵਾਲੇ ਪੈਕ ਦੀ ਕੀਮਤ 19,030 ਯੇਨ (ਕਰੀਬ 12,100 ਰੁਪਏ) ਹੈ। 


Related News