ਇਲੈਕਟ੍ਰਿਕ ਬਾਈਕ ਨਾਲ ਬਣਾਇਆ ਇਹ ਨਵਾਂ ਵਰਲਡ ਰਿਕਾਰਡ (ਵੀਡੀਓ)
Thursday, Mar 10, 2016 - 04:34 PM (IST)
ਜਲੰਧਰ: KTM ਆਸਟਰੀਆ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਹੈ ਜੋ ਆਪਣੀ ਤੇਜ਼ ਤਰਾਰ ਮੋਟਰਸਾਈਕਲਜ਼ ਨੂੰ ਲੈ ਕੇ ਦੁਨੀਆ ਭਰ ''ਚ ਕਾਫ਼ੀ ਮਸ਼ਹੂਰ ਹੈ। ਇਸ ਕੰਪਨੀ ਦੇ ਰੈਲੀ ਰਾਈਡਰ Francisco Lopez ਨੇ ਦੁਨੀਆ ਦੀ ਸਭ ਤੋਂ ਉੱਚੀ ਸਰਗਰਮ ਜਵਾਲਾਮੁਖੀ ''ਤੇ KTM Freeride E-FC ਇਲੈਕਟ੍ਰਿਕ ਬਾਈਕ ਨਾਲ ਚੜਾਈ ਕੀਤੀ ਜਿਸ ਦੀ ਉਚਾਈ ਸਮੂੰਦਰ ਤਲ ਤੋਂ 6,080 ਮੀਟਰ ''ਤੇ ਸੀ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਰਾਈਡਰ ਬਣਾ ਗਏ ਹੈ ਜਿਨ੍ਹਾਂ ਨੇ ਇਲੈਕਟ੍ਰਿਰਕ ਮੋਟਰਸਾਈਕਲਸ ਦੇ ਨਾਲ ਅਜਿਹਾ ਕੀਤਾ ਜਿਸ ਦੇ ਨਾਲ ਇਨ੍ਹਾਂ ਦਾ ਨਾਮ Guinness World Record ''ਚ ਵੀ ਸ਼ਾਮਿਲ ਕੀਤਾ ਗਿਆ।
Lopez ਦਾ ਕਹਿਣਾ ਹੈ ਕਿ ਅਜਿਹਾ ਕਰਨ ''ਤੇ ਉਨ੍ਹਾਂ ਨੇ ਘੱਟ ਆਕਸੀਜਨ ਦੀ ਹਾਲਤ ਅਤੇ 25ਂ 3(-13.6) ਤੋਂ ਵੀ ਹੇਠਾਂ ਦੇ ਤਾਪਮਾਨ ਨੂੰ ਸਹਿਣ ਕੀਤਾ ਹੈ ਅਤੇ ਨਾਲ ਹੀ ਜਵਾਲਾਮੁਖੀ ''ਤੇ ਕਾਫ਼ੀ ਸਮਾਂ ਵੀ ਗੁਜ਼ਾਰਿਆ ਹੈ ਜਿਸ ਦੇ ਨਾਲ ਉਨ੍ਹਾਂ ਨੇ ਇਸ ਰਿਕਾਰਡ ਨੂੰ ਹਾਸਿਲ ਕੀਤਾ, ਨਾਲ ਹੀ ਕਿਹਾ ਗਿਆ ਕਿ ਅਜਿਹਾ ਕਰਨ ਲਈ ਉਨ੍ਹਾਂ ਨੇ Freeride E-EX ਬਾਇਕ ਦੀ ਸਟਾਕ ਨੂੰ ਲੈ ਕੇ ਥੋੜ੍ਹੇ ਬਦਲਾਵ ਜਰੂਰ ਕੀਤੇ ਸਨ ਪਰ ਉਨ੍ਹਾਂ ਨੇ ਕਿਹਾ ਕਿ ਬਾਇਕ ਦੀ ਬੈਟਰੀ ਅਤੇ ਸਰਕੀਟ ਫਰੀਜ ਨਾ ਹੋਣ ਇਸ ਲਈ ਅਜਿਹਾ ਇਸ ਲਈ ਕੀਤਾ ਗਿਆ ਸੀ। Lopez ਦੇ ਇਸ ਆਫ ਰਾਈਡਿੰਗ ਟੂਰ ਦੀ ਵੀਡੀਓ ਨੂੰ ਤੁਸੀਂ ਉਪਰ ਵੇਖ ਸਕਦੇ ਹੋ।