ਬਿਲਟ-ਇਨ ਪ੍ਰੋਜੈਕਟਰ ਵਰਗੇ ਫੀਚਰਸ ਨਾਲ ਲੈਸ ਹੋਵੇਗਾ ਇਹ ਨਵਾਂ ਡਿਵਾਈਸ
Saturday, Jul 30, 2016 - 01:23 PM (IST)
ਜਲੰਧਰ-ਹੁਣ ਤੱਕ ਮਾਰਕੀਟ ''ਚ ਕਈ ਤਰ੍ਹਾਂ ਦੇ ਸਮਾਰਟਫੋਨ ਆ ਚੁੱਕੇ ਹਨ ਪਰ ਇਹ ਇਕ ਖਾਸ ਤਰ੍ਹਾਂ ਦਾ ਸਮਾਰਟਫੋਨ ਹੈ। ਐਕਿਉਮੈੱਨ ਵੱਲੋਂ ਹਾਲ ਹੀ ''ਚ ਇਕ ਬ੍ਰੈਂਡ ਨਿਊ ਫੈਬਲੇਟ ਦਾ ਐਲਾਨ ਕੀਤਾ ਗਿਆ ਹੈ। ਇਸ ਹੋਲੋਫੋਨ ਨਾਂ ਦੀ ਡਿਵਾਈਸ ''ਚ ਇੰਟੈੱਲ ਦਾ ਚੈਰੀ ਟ੍ਰੈਲ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਵਿੰਡੋਜ਼ 10 ਮੋਬਾਇਲ ''ਤੇ ਚੱਲਦਾ ਹੈ ਅਤੇ ਨਾਲ ਹੀ ਇਕ ਬਿਲਟ-ਇਨ ਪ੍ਰੋਜੈਕਟਰ ਦਿੱਤਾ ਗਿਆ ਹੈ। ਇਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਹੋਲੋਫੋਨ ''ਚ 7 ਇੰਚ ਦੀ ਡਿਸਪਲੇ, ਬਿਲਟ-ਇਨ ਪ੍ਰੋਜੈਕਟਰ ਦਿੱਤਾ ਗਿਆ ਹੈ। ਇਸ ਦਾ 35-ਲੁਮੈੱਨ ਯੂਨਿਟ ਯੂਜ਼ਰਜ਼ ਨੂੰ ਇਕ ਪੂਰੀ ਵਿੰਡੋਜ਼ ਡੈਸਕਟਾਪ ''ਤੇ ਪ੍ਰੋਜੈਕਟਰ ਦਾ ਐਕਸਪੀਰੀਐਂਸ ਦਿੰਦਾ ਹੈ। ਇਸ ''ਚ ਇੰਟੈੱਲ ਚੈਰੀ ਟ੍ਰੈਲ 8300 ਕੁਆਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4 ਜੀ.ਬੀ.ਰੈਮ, 128 ਜੀ.ਬੀ. ਸਟੋਰੇਜ ਜਿਸ ਨੂੰ ਇਕ ਮਾਈਕ੍ਰੋਐੱਸ.ਡੀ. ਕਾਰਡ ਨਾਲ ਅਪਗ੍ਰੇਡ ਕੀਤਾ ਜਾ ਸਕਦਾ ਹੈ। ਕੈਮਰਾ ਫੀਚਰਸ ''ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਹੋਲੋਫੋਨ ''ਚ 3500mAh ਦੀ ਬੈਟਰੀ ਦਿੱਤੀ ਗਈ ਹੈ।
ਹੋਲੋਫੋਨ ਨੂੰ ਦੇ ਕਿਸੇ ਇਕ ਪੈਕੇਜ਼ ਲਈ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਸ ਦੇ ਬੇਸਿਕ ਫੋਨ ਪੈਕੇਜ ''ਚ ਕੰਪਨੀ ਦੇ ਸੈਬਰਟੂਥ ਸਟਾਇਲਸ, ਇਅਰਬਰਡਜ਼, ਇਕ ਡਿਵਾਈਸ ਸਟੈਂਡ ਅਤੇ ਇਕ ਸਕ੍ਰੀਨ ਪ੍ਰੋਟੈਕਟਰ ਸ਼ਾਮਿਲ ਹਨ ਜਿਸ ਦੀ ਕੀਮਤ 750 ਡਾਲਰ ਦੱਸੀ ਗਈ ਹੈ। ਇਸ ਦੇ ਪ੍ਰੀਮਿਅਮ ਪੈਕੇਜ ''ਚ ਤੁਸੀਂ ਸਟੈਂਡ ਦੇ ਨਾਲ ਇਕ ਬਿਲਟ-ਇਨ ਬੈਟਰੀ ਅਤੇ ਬਲੂਟੂਥ ਵੀ ਲੈ ਸਕਦੇ ਹੋ ਜਿਸ ਦੀ ਕੀਮਤ 850 ਡਾਲਰ ਹੋਵੇਗੀ। ਅਡਵਾਂਸ ਪੈਕੇਜ ''ਚ ਤੁਸੀਂ ਪ੍ਰੀਮੀਅਮ ਪੈਕੇਜ ਦੀਆਂ ਸਾਰੀਆਂ ਚੀਜ਼ਾਂ ਨੂੰ ਲੈ ਸਕਦੇ ਹੋ ਅਤੇ ਨਾਲ ਹੀ ਇਕ ਗੇਮ ਕੰਟਰੋਲਰ ਵੀ ਮਿਲੇਗਾ। ਇਸ ਪੈਕੇਜ ਦੀ ਕੀਮਤ 950 ਡਾਲਰ ਹੋਵੇਗੀ। ਇਸ ਦੇ ਆਖਰੀ ਐਜੁਕੇਸ਼ਨ ਪੈਕੇਜ ''ਚ ਬੇਸਿਕ ਐਕਸੈਸਰੀਜ਼ ਦਾ ਇਕ ਐਸੋਰਟਮੈਂਟ ਦਿੱਤਾ ਜਾਵੇਗਾ ਜਿਸ ਨੂੰ ਤੁਸੀਂ 600 ਡਾਲਰ ''ਚ ਆਰਡਰ ਕਰ ਸਕਦੇ ਹੋ।
