90 ਫੀਸਦੀ ਲੋਕ ਰੀਫੰਡ ਦੀ ਥਾਂ ਰਿਪਲੇਸਮੈਂਟ ਲਈ ਮੰਨੇ : ਸੈਮਸੰਗ

Tuesday, Sep 27, 2016 - 08:10 PM (IST)

90 ਫੀਸਦੀ ਲੋਕ ਰੀਫੰਡ ਦੀ ਥਾਂ ਰਿਪਲੇਸਮੈਂਟ ਲਈ ਮੰਨੇ : ਸੈਮਸੰਗ

ਜਲੰਧਰ : ਸੈਮਸੰਗ ਵੱਲੋਂ ਲਾਂਚ ਕੀਤੇ ਗਏ ਗਲੈਕਸੀ ਨੋਟ 7 ''ਚ ਬੈਟਰੀ ਦੀ ਸਮੱਸਿਆ ਆਉਣ ਤੋਂ ਬਾਅਦ 2 ਸਿਤੰਬਰ ਤੋਂ ਕੰਪਨੀ ਨੇ ਆਫਿਸ਼ੀਅਲ ਰੀਕਾਲ ਦੀ ਘੋਸ਼ਣਾ ਕੀਤੀ ਸੀ। ਅੰਕੜਿਆਂ ਮੁਤਾਬਿਕ 90 ਫੀਸਦੀ ਲੋਕਾਂ ਨੇ ਰੀਫੰਡ (ਪੈਸੇ ਵਾਪਿਸ ਮੰਗਣ) ਦੀ ਬਜਾਏ ਫੋਨ ਨੂੰ ਰਿਪਲੇਸ ਕਰ ਕੇ ਸੇਫ ਫੋਨ ਲੈਣ ਨੂੰ ਪਹਿਲ ਦਿੱਤੀ ਹੈ। ਇੰਝ ਹੀ ਸਿੰਗਾਪੁਰ ''ਚ 10 ਦਿਨ ਪਹਿਲਾਂ ਰੀਕਾਲ ਨੂੰ ਸ਼ੁਰੂ ਕੀਤਾ ਗਿਆ ਸੀ ਤੇ 80 ਫੀਸਦੀ ਖਰੀਦਦਾਰਾਂ ਨੇ ਇਫੈਕਟਿਡ ਨੋਟ 7 ਵਾਪਿਸ ਕਰ ਦਿੱਤੇ ਹਨ। ਦੂਸਰੇ ਪਾਸੇ ਅਮਰੀਕੀ ਤੇ ਕੋਰੀਆਈ ਮਾਰਕੀਟ ''ਚ ਰੀਕਾਲ ਕਾਫੀ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ। ਸੈਮਸੰਗ ਦੀ ਇਕ ਰਿਪੋਰਟ ਦੇ ਮੁਤਾਬਿਕ ਸਿਰਫ 60 ਫੀਸਦੀ ਫੋਨ ਹੀ ਰੀਕਾਲ ਲਈ ਵਾਪਿਸ ਆਏ ਹਨ। ਜੇ ਤੁਸੀਂ ਸੇਫ ਨੋਟ 7 ਦੀ ਪਛਾਣ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਇਸ ਫੋਨ ਦੀ ਪੈਕਿੰਗ ਦੇ ਪਿੱਛੇ ਸਰਕਲ ''ਚ ਐੱਸ ਸਾਈਨ ਨੂੰ ਦੇਖ ਸਕਦੇ ਹੋ ਤੇ ਇਕ ਹੋਰ ਪਛਾਣ ਦੇ ਤੌਰ ''ਤੇ ਫੋਨ ਦੇ ਬੈਟਰੀ ਇੰਡੀਕੇਟਰ ਨੂੰ ਹਰਾ ਕੀਤਾ ਗਿਆ ਹੈ ਜੋ ਕਿ ਪਹਿਲਾਂ ਸਫੈਦ ਸੀ। ਸੈਮਸੰਗ ਲਗਾਤਾਰ ਲੋਕਾਂ ਨੂੰ ਇਫੈਕਟਿਡ ਨੋਟ 7 ਵਾਪਿਸ ਕਰਨ ਲਈ ਕਹਿ ਰਹੀ ਹੈ।


Related News