ਫ੍ਰੀ ਆਫਰ ਖਤਮ ਹੋਣ ਤੋਂ ਬਾਅਦ ਵੀ ਜੀਓ ਨਾਲ ਜੁੜੇ ਰਹਿਣਗੇ 85 ਫੀਸਦੀ ਗਾਹਕ : ਰਿਪੋਰਟ

Friday, Jan 06, 2017 - 12:26 PM (IST)

ਫ੍ਰੀ ਆਫਰ ਖਤਮ ਹੋਣ ਤੋਂ ਬਾਅਦ ਵੀ ਜੀਓ ਨਾਲ ਜੁੜੇ ਰਹਿਣਗੇ 85 ਫੀਸਦੀ ਗਾਹਕ : ਰਿਪੋਰਟ
ਜਲੰਧਰ- ਹਾਲ ਹੀ ''ਚ ਕੀਤੇ ਗਏ ਟੈਲੀਕਾਮ ਸਰਵੇ ਮੁਤਾਬਕ ਰਿਲਾਇਸ ਜੀਓ ਦੇ 85 ਫੀਸਦੀ ਤੋਂ ਜ਼ਿਆਦਾ ਗਾਹਕਾਂ ਨੇ ਕਿਹਾ ਹੈ ਕਿ ਉਹ ਕੰਪਨੀ ਦੀ ਮੌਜੂਦਾ ''ਮੁਫਤ ਪੇਸ਼ਕਸ਼'' ਖਤਮ ਹੋਣ ਤੋਂ ਬਾਅਦ ਵੀ ਇਸ ਦੀਆਂ ਸੇਵਾਵਾਂ ਲੈਂਦੇ ਰਹਿਣਗੇ। ਫਿਲਹਾਲ ਰਿਲਾਇੰਸ ਜੀਓ ਦੀਆਂ ਕਾਲ ਅਤੇ ਡਾਟਾ ਸੇਵਾਵਾਂ ਨਿਊ ਯੀਅਰ ਆਫਰ ਦੇ ਤਹਿਤ 31 ਮਾਰਚ 2017 ਤੱਕ ਫ੍ਰੀ ਹਨ। 
ਦੇਸ਼ ਭਰ ਦੇ 1000 ਤੋਂ ਜ਼ਿਆਦਾ ਯੂਜ਼ਰਸ ''ਤੇ ਇਕ ਆਨਲਾਈਨ ਸਰਵੇ ਕਰਨ ਤੋਂ ਬਾਅਦ ਐਨਾਲਿਸਟ ਸੰਜੇ ਮੋਕਿਮ ਅਤੇ ਕ੍ਰਿਸ਼ਣ ਬਿਨਾਨੀ ਨੇ ਅੱਜ ਜਾਰੀ ਰਿਪੋਰਟ ''ਚ ਕਿਹਾ ਹੈ ਕਿ ਜੀਓ ਦੇ 85 ਫੀਸਦੀ ਤੋਂ ਜ਼ਿਆਦਾ ਗਾਹਕਾਂ ਦਾ ਕਹਿਣਾ ਹੈ ਕਿ ਫ੍ਰੀ ਪੇਸ਼ਕਸ਼ ਖਤਮ ਹੋਣ ਤੋਂ ਬਾਅਦ ਵੀ ਸੇਵਾਵਾਂ ਦਾ ਭੁਗਤਾਨ ਕਰਦੇ ਹੋਏ ਇਸ ਨਾਲ ਜੁੜੇ ਰਹਿਣਗੇ। ਮਤਲਬ ਕਿ ਭਵਿੱਖ ''ਚ ਜੀਓ ਦੇ ਗਾਹਕ ਬਣੇ ਰਹਿਣਗੇ। ਉਥੇ ਹੀ 8 ਫੀਸਦੀ ਹੋਣ ਗਾਹਕਾਂ ਨੇ ਕਿਹਾ ਹੈ ਕਿ ਜੇਕਰ ਕੰਪਨੀ ਵਾਇਸ ਕਾਲ ਨਾਲ ਜੁੜੀਆਂ ਮੁਸ਼ਕਲਾਂ ਨੂੰ ਦੂਰ ਕਰ ਲੈਂਦੀ ਹੈ ਤਾਂ ਉਹ ਵੀ ਇਹ ਸੇਵਾਵਾਂ ਲੈਂਦੇ ਰਹਿਣਗੇ। ਇਸ ਤੋਂ ਇਲਾਵਾ 60 ਫੀਸਦੀ ਯੂਜ਼ਰਸ ਨੇ ਕਿਹਾ ਕਿ ਉਹ ਜੀਓ ਦੀ ਵਰਤੋਂ ਲਈ ਨਵਾਂ ਫੋਨ ਲੈਣਗੇ।

Related News