ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 813 ''ਖਤਰਨਾਕ'' ਐਪਸ, ਤੁਸੀਂ ਵੀ ਤੁਰੰਤ ਕਰੋ ਡਿਲੀਟ

05/14/2020 1:34:09 PM

ਗੈਜੇਟ ਡੈਸਕ— ਗੂਗਲ ਨੇ ਅਜਿਹੇ ਸੈਂਕੜੇ ਸ਼ੱਕੀ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਜੋ ਲੋਕਾਂ ਦੀ ਜਸੂਸੀ ਕਰਕੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਇਸ ਤਰ੍ਹਾਂ ਦੇ ਐਪਸ ਨੂੰ ਕ੍ਰੀਪਵੇਅਰ (Creepware ) ਕਿਹਾ ਜਾਂਦਾ ਹੈ। ਕਈ ਲੱਖ ਵਾਰ ਡਾਊਨਲੋਡ ਕੀਤੇ ਜਾ ਚੁੱਕੇ ਇਨ੍ਹਾਂ ਐਪਸ ਨੂੰ ਹੈਕਰ ਆਪਰੇਟ ਕਰਦੇ ਸਨ। ਇਕ ਰਿਪੋਰਟ ਦੀ ਮੰਨੀਏ ਤਾਂ ਗੂਗਲ ਨੇ ਅਜਿਹੇ 813 ਐਪਸ ਨੂੰ ਬੈਨ ਕਰ ਦਿੱਤਾ ਹੈ।

ਕੀ ਹੁੰਦੇ ਹਨ Creepware ਐਪ
ਕ੍ਰੀਪਵੇਅਰ ਐਪਸ ਉਹ ਹੁੰਦੇ ਹਨ ਜਿਨ੍ਹਾਂ ਦਾ ਇਸਤੇਮਾਲ ਹੈਕਰ ਕਿਸੇ ਵਿਅਕਤੀ ਦੀ ਜਸੂਸੀ ਕਰਨ, ਧਮਕੀ ਦੇਣ ਜਾਂ ਧੋਖਾਧੜੀ ਕਰਨ ਲਈ ਕਰਦੇ ਹਨ। ਇਨ੍ਹਾਂ ਰਾਹੀਂ ਹੈਕਰ ਤੁਹਾਡੀ ਆਨਲਾਈਨ ਐਕਟਿਵਿਟੀ ਟ੍ਰੈਕ ਕਰਦੇ ਹਨ ਅਤੇ ਤੁਹਾਡੇ ਪਾਸਵਰਡ ਤਕ ਚੋਰੀ ਕਰ ਲੈਂਦੇ ਹਨ। ਇਸ ਤੋਂ ਬਾਅਦ ਇਸ ਜਾਣਕਾਰੀ ਦਾ ਗਲਤ ਇਸਤੇਮਾਲ ਕਰਦੇ ਹਨ।

PunjabKesari

ਇੰਝ ਕੰਮ ਕਰਦੇ ਹਨ ਇਹ ਐਪਸ
ਜਿਵੇਂ ਹੀ ਕੋਈ ਵਿਅਕਤੀ ਇਸ ਤਰ੍ਹਾਂ ਦੇ ਐਪ ਨੂੰ ਡਾਊਨਲੋਡ ਕਰਦੇ ਹਾ, ਹੈਕਰ ਨੂੰ ਉਨ੍ਹਾਂ ਦੇ ਫੋਨ ਦੀਆਂ ਫਾਈਲਾਂ, ਮੈਸੇਜਿਸ ਅਤੇ ਕੈਮਰੇ ਆਦਿ ਦਾ ਐਕਸੈਸ ਮਿਲ ਜਾਂਦਾ ਹੈ। ਸਾਈਬਰ ਸਕਿਓਰਿਟੀ ਫਰਮ ਨਾਰਟਨ ਮੁਤਾਬਕ, 'ਕ੍ਰੀਪਵੇਅਰ ਰਾਹੀਂ ਹੈਕਰ ਦੂਰ ਬੈਠ ਕੇ ਹੀ ਤੁਹਾਡੇ ਕੰਪਿਊਟਰ ਜਾਂ ਮੋਬਾਇਲ ਡਿਵਾਈਸ 'ਤੇ ਕੰਟਰੋਲ ਪ੍ਰਾਪਤ ਕਰ ਲੈਂਦੇ ਹਨ।' ਇਹ ਤੁਹਾਡੇ ਡਿਵਾਈਸ ਦੇ ਕੈਮਰੇ ਅਤੇ ਮਾਈਕ੍ਰੋਫੋਨ ਰਾਹੀਂ ਤੁਹਾਨੂੰ ਦੇਖ ਅਤੇ ਸੁਣ ਸਕਦੇ ਹਨ।

ਖੋਜਕਾਰਾਂ ਨੇ ਅਜਿਹੇ 1095 ਐਪਸ ਦਾ ਪਤਾ ਲਗਾਇਆ ਸੀ, ਜਿਨ੍ਹਾਂ ਨੂੰ ਸਾਲ 2017 ਤੋਂ 2019 ਵਿਚਕਾਰ10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡਸ ਕੀਤਾ ਜਾ ਚੁੱਕਾਸੀ। ਇਸ ਲਿੰਕ 'ਤੇ ਕਲਿੱਕ ਕਰਰਕੇ ਤੁਸੀਂ ਉਨ੍ਹਾਂ ਸਾਰੇ ਐਪਸ ਦੀ ਲਿਸਟ ਦੇਖ ਸਕਦੇ ਹੋ।


Rakesh

Content Editor

Related News