76 ਪ੍ਰਤੀਸ਼ਤ ਲੋਕ ਐਪਲ ਯੂਜ਼ਰ ਇਸਤੇਮਾਲ ਕਰ ਰਹੇ ਹਨ iOS 10
Saturday, Jan 07, 2017 - 08:57 AM (IST)

ਜਲੰਧਰ- ਐਪਲ ਨੇ ਸਤੰਬਰ ਮਹੀਨੇ ''ਚ ਆਈ. ਓ. ਐੱਸ ਡਿਵਾਈਸਿਸ ਲਈ ਨਵੇਂ ਵਰਜਨ ਆਈ. ਓ. ਐੱਸ. 10 ਨੂੰ ਜਾਰੀ ਕੀਤਾ ਸੀ ਅਤੇ ਇਸ ਨੂੰ ਲਾਂਚ ਹੋਏ ਲਗਭਗ 4 ਮਹੀਨੇ ਹੋ ਚੁੱਕੇ ਹਨ। ਡਿਵੈਲਪਰਾਂ ਲਈ ਐਪਲ ਸਟੋਰ ਸਪੋਰਟ ਪੇਜ ''ਤੇ ਜਾਰੀ ਕੀਤੇ ਗਏ ਆਂਕੜਿਆਂ ਦੇ ਮੁਤਾਬਕ 76 ਪ੍ਰਤੀਸ਼ਤ ਆਈ. ਓ. ਐੱਸ. ਡਿਵਾਈਸਿਸ ''ਚ ਨਵਾਂ ਵਰਜਨ ਕੰਮ ਕਰ ਰਿਹਾ ਹੈ।
ਛੁੱਟੀਆਂ ''ਚ ਆਈ. ਓ. ਐੱਸ. ਇੰਸਟਾਲੇਸ਼ਨ ਰੇਟ ''ਚ ਮੁਨਾਫਾ ਹੋਇਆ ਹੈ ਅਤੇ ਨਵੰਬਰ ਤੋਂ ਲੈ ਕੇ ਜਨਵਰੀ 2017 ਦੀ ਸ਼ੁਰੂਆਤ ਤੋਂ ਪਹਿਲਾਂ ਇਹ ਮੁਨਾਫਾ 13 ਪ੍ਰਤੀਸ਼ਤ ਤੱਕ ਹੋਇਆ ਹੈ। 27 ਨਵੰਬਰ 2016 ਨੂੰ ਆਈ. ਓ. ਐੱਸ. 10 ਨੂੰ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਆਈ. ਓ. ਐੱਸ. 10. 2 ''ਚ ਟੀ. ਵੀ. ਐਪ, ਨਵੇਂ ਇਮੋਵੀ, ਲਾਈਵ ਤਸਵੀਰਾਂ ''ਚ ਸੁਧਾਰ ਅਤੇ ਕਾਫੀ ਸਾਰੇ ਬਗਜ਼ ਫਿਕਸ ਹੋਣ ਦੇ ਕਾਰਨ ਵੀ ਜ਼ਿਆਦਾਤਰ ਲੋਕਾਂ ਨੇ ਆਈ. ਓ. ਐੱਸ. 10 ਦੇ ਵੱਲ ਆਪਣਾ ਰੁਖ ਕੀਤਾ ਹੈ।
ਇਸ ਤੋਂ ਇਲਾਵਾ ਹੋਰ ਵਰਜਨ ਦੀ ਗੱਲ ਕਰੀਏ ਤਾਂ 18 ਪ੍ਰਤੀਸ਼ਤ ਡਿਵਾਈਸਿਸ ''ਚ ਆਈ. ਓ. ਐੱਸ. 9 ਅਤੇ 6 ਪ੍ਰਤੀਸ਼ਤ ਡਿਵਾਈਸਿਸ ''ਚ ਆਈ. ਓ. ਐੱਸ. 8 ਅਤੇ ਉਸ ਨਾਲ ਪੁਰਾਣਾ ਵਰਜਨ ਕੰਮ ਕਰ ਰਿਹਾ ਹੈ।