711 Million ਈਮੇਲਸ ਹੋ ਚੁੱਕੀਆਂ ਹਨ ਹੈਕ
Friday, Sep 01, 2017 - 07:43 PM (IST)

ਜਲੰਧਰ— ਪੈਰਿਸ ਦੇ ਇਕ ਆਨਲਾਈਨ ਸਕਿਓਰਟੀ ਖੋਜਕਰਤਾ ਨੇ ਦਾਅਵਾ ਕੀਤਾ ਹੈ ਕਿ ਹੈਕਰਸ ਨੇ ਹੁਣ ਤਕ 711 ਮਿਲਿਅਨ ਈਮੇਲਸ, ਪਾਸਵਰਡ ਅਤੇ ਫੋਨ ਨੰਬਰ ਹੈਕ ਕਰ ਲਏ ਹਨ। ਬੇਨਕਾਵ ਨਾਂ ਦੇ ਖੋਜਕਰਤਾ ਨੇ ਦੱਸਿਆ ਹੈ ਕਿ ਆਨਲਾਈਨਰ ਨਾਂ ਦੇ ਸਪੈਮਰ ਨੇ ਆਪਣੇ ਸਪੈਮ ਮੇਲਸ 'ਚ ਪਿਕਸਲ ਸਾਈਜ ਦੀ ਇਕ ਈਮੇਜ ਦੇ ਜ਼ਰੀਏ ਈਮੇਲ ਭੇਜ ਕੇ Recipients ਦੇ ਕੰਪਿਊਟਰ ਦੀ ਸਾਰੀ ਡੀਟੇਲ ਹੈਕ ਕਰ ਲਈ ਸੀ। ਬੇਨਕਾਵ ਨੇ ਕਿਹਾ ਕਿ ਜੇਕਰ ਤੁਹਾਨੂੰ ਆਪਣੀ ਈਮੇਲ ਦੇ ਬਾਰੇ 'ਚ ਪਤਾ ਕਰਨਾ ਹੈ ਕਿ ਉਹ ਹੈਕ ਹੋਈ ਹੈ ਜਾਂ ਨਹੀਂ, ਇਹ ਪਤਾ ਲੱਗਾਉਣ ਲਈ Troy Hunts ਦੀ ਵੈੱਬਸਾਈਟ 'ਤੇ ਸਾਰੇ ਹੈਕਡ ਈਮੇਲਸ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।