20000 ਤੋਂ ਵੀ ਘੱਟ ਕੀਮਤ ''ਚ ਲਾਂਚ ਹੋਇਆ 7000mAh ਬੈਟਰੀ ਤੇ 50MP ਕੈਮਰੇ ਵਾਲਾ ਧਾਕੜ 5G ਫੋਨ

Wednesday, Oct 01, 2025 - 08:09 PM (IST)

20000 ਤੋਂ ਵੀ ਘੱਟ ਕੀਮਤ ''ਚ ਲਾਂਚ ਹੋਇਆ 7000mAh ਬੈਟਰੀ ਤੇ 50MP ਕੈਮਰੇ ਵਾਲਾ ਧਾਕੜ 5G ਫੋਨ

ਗੈਜੇਟ ਡੈਸਕ- ਰੀਅਲਮੀ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜਿਸਦਾ ਨਾਂ Realme 15x 5G ਹੈ। ਇਹ Realme 15 ਸੀਰੀਜ਼ ਦਾ ਲੇਟੈਸਟ ਸਮਾਰਟਫੋਨ ਹੈ। ਇਸ ਵਿਚ 7000mAh ਦੀ ਬੈਟਰੀ, 50MP ਦਾ ਸੈਲਫੀ ਕੈਮਰਾ ਹੈ। ਇਸ ਵਿਚ ਰੈਮ ਐਕਸਪੈਂਸ਼ਨ ਦੀ ਸਹੂਲਤ ਮਿਲਦੀ ਹੈ। 

Realme 15x 5G ਨੂੰ ਫਲਿਪਕਾਰਟ, ਰੀਅਲਮੀ ਪੋਰਟਲ ਤੋਂ ਖਰੀਦਿਆ ਜਾ ਸਕਦਾ ਹੈ। ਇਸਦੀ ਸ਼ੁਰੂਆਤੀ ਕੀਮਤ 16,999 ਰੁਪਏ ਹੈ, ਜਿਸ ਵਿਚ 6GB + 128GB ਸਟੋਰੇਜ ਮਾਡਲ ਮਿਲਦਾ ਹੈ। 8GB + 128GB ਮਾਡਲ ਦੀ ਕੀਮਤ 17,999 ਰੁਪਏ ਹੈ। ਇਸਤੋਂ ਇਲਾਵਾ ਟਾਪ ਮਾਡਲ 8GB + 256GB ਸਟੋਰੇਜ ਵਾਲਾ ਹੈ, ਜਿਸਦੀ ਕੀਮਤ 19,999 ਰੁਪਏ ਹੈ। ਇਸ 'ਤੇ ਹਜ਼ਾਰ ਰੁਪਏ ਦਾ ਬੈਂਕ ਆਫਰ ਮਿਲ ਰਿਹਾ  ਹੈ। 

Realme 15X 5G ਦੇ ਫੀਚਰਜ਼

Realme 15X 5G 'ਚ 6.8-ਇੰਚ ਦੀ HD+ IPS LCD ਸਕਰੀਨ ਦਿੱਤੀ ਗਈ ਹੈ, ਜਿਸ ਵਿਚ 144Hz ਦਾ ਰਿਫ੍ਰੈਸ਼ ਰੇਟਸ ਮਿਲਦਾ ਹੈ। ਇਸ ਵਿਚ 1200 Nits ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਇਹ ਸਮਾਰਟਫੋਨ ਐਂਡਰਾਇਡ 15 ਬੇਸਡ Realme UI 6.0 'ਤੇ ਕੰਮ ਕਰਦਾ ਹੈ। 

ਫੋਨ 'ਚ 6GB ਅਤੇ 8GB LPDDR4X RAM ਦੇ ਆਪਸ਼ਨ ਮਿਲਦੇ ਹਨ। ਇਸਤੋਂ ਇਲਾਵਾ 128GB ਅਤੇ 256GB ਦੇ ਆਪਸ਼ਨ ਹਨ। ਕੰਪਨੀ ਨੇ ਇਸ ਵਿਚ 2TB ਤਕ ਦਾ ਮਾਈਕ੍ਰੋ ਐੱਸ.ਡੀ. ਕਾਰਡ ਲਗਾਉਣ ਦੀ ਸਹੂਲਤ ਦਿੱਤੀ ਹੈ। ਇਸ ਵਿਚ ਹਾਈਬ੍ਰਿਡ ਡਿਊਲ ਸਿਮ ਸਲਾਟ ਮਿਲਦਾ ਹੈ। 

ਫੋਟੋਗ੍ਰਾਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਕੈਮਰਾ 50MP ਦਾ ਹੈ, ਜਿਸ ਵਿਚ 1/1.95″ Sony IMX852 ਸੈਂਸਰ ਦੀ ਵਰਤੋਂ ਕੀਤੀ ਗਈ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਫਰੰਟ ਕੈਮਰਾ ਦਿੱਤਾ ਹੈ। 

ਫੋਨ 'ਚ 7000mAh ਦੀ ਬੈਟਰੀ ਦੇ ਨਾਲ 60 ਵਾਟ ਦਾ ਫਾਸਟ ਚਾਰਜਿੰਗ ਮਿਲਦਾ ਹੈ। ਨਾਲ ਹੀ ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਮਿਲਟਰੀ ਗ੍ਰੇਡ ਡਿਊਰੇਬਿਲਿਟੀ ਦਾ ਸਰਟੀਫਿਕੇਸ਼ੰਸ MIL STD 810H ਮਿਲਿਆ ਹੋਇਆ ਹੈ। ਡਸਟ ਅਤੇ ਵਾਟਰ ਰੈਸਿਸਟੈਂਟ ਲਈ ਇਸ ਵਿਚ IP68 + IP69 ਰੇਟਿੰਗ ਦਿੱਤੀ ਗਈ ਹੈ। Realme 15X 5G 'ਚ ਸਾਈਡ ਮਾਊਂਟੇਡ ਸਕੈਨਰ ਦਿੱਤਾ ਗਿਆ ਹੈ। 


author

Rakesh

Content Editor

Related News