ਭਾਰਤ ’ਚ ਸਭ ਤੋਂ ਪਹਿਲਾਂ ਇਨ੍ਹਾਂ 13 ਸ਼ਹਿਰਾਂ ’ਚ ਲਾਂਚ ਹੋਵੇਗਾ 5G, ਵੇਖੋ ਸੂਚੀ ’ਚ ਤੁਹਾਡਾ ਸ਼ਹਿਰ ਹੈ ਜਾਂ ਨਹੀਂ

Wednesday, Aug 24, 2022 - 04:06 PM (IST)

ਗੈਜੇਟ ਡੈਸਕ– ਭਾਰਤ ਵਿਚ ਇਸ ਮਹੀਨੇ 5ਜੀ ਨੈੱਟਵਰਕ ਲਾਂਚ ਹੋਣ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਦੇਸ਼ ਭਰ ਵਿੱਚ ਇੱਕੋ ਸਮੇਂ ਨਹੀਂ ਹੋਵੇਗੀ ਅਤੇ ਇਸਦੀ ਕਵਰੇਜ ਵੀ 4ਜੀ ਵਰਗੀ ਨਹੀਂ ਹੋਵੇਗੀ। 5ਜੀ ਨੂੰ ਹੌਲੀ-ਹੌਲੀ ਵੱਖ-ਵੱਖ ਪੜਾਵਾਂ 'ਚ ਲਾਂਚ ਕੀਤਾ ਜਾਵੇਗਾ। ਇਸ ਦੇ ਪਹਿਲੇ ਪੜਾਅ ਲਈ, 13 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਪਹਿਲਾਂ 5ਜੀ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ– ਹੈਕਰਾਂ ਦੇ ਨਿਸ਼ਾਨੇ ’ਤੇ ਹੈ ਤੁਹਾਡਾ iPhone ਤੇ ਆਈਪੈਡ, ਐਪਲ ਨੇ ਖੁਦ ਜਾਰੀ ਕੀਤੀ ਚਿਤਾਵਨੀ

5ਜੀ ਦੀ ਵਪਾਰਕ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਗਿਆ ਹੈ। ਏਅਰਟੈੱਲ, ਜੀਓ , ਵੋਡਾਫੋਨ ਅਤੇ ਆਈਡੀਆ  ਕੰਪਨੀਆਂ ਦੇਸ਼ 'ਚ ਕਿਸੇ ਵੀ ਸਮੇਂ 5ਜੀ ਨੈੱਟਵਰਕ ਲਾਂਚ ਕਰ ਸਕਦੀਆਂ ਹਨ। ਏਅਰਟੈੱਲ ਅਤੇ ਜੀਓ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ 5ਜੀ ਸੇਵਾਵਾਂ ਅਗਸਤ ਮਹੀਨੇ ਤੋਂ  ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਦੇ ਅਖੀਰ ’ਚ ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਬੈਠਕ ’ਚ Jio ਦਾ 5G ਨੈੱਟਵਰਕ ਲਾਂਚ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ 29 ਸਤੰਬਰ ਤੋਂ ਸ਼ੁਰੂ ਹੋ ਰਹੇ ਇੰਡੀਆ ਮੋਬਾਈਲ ਕਾਂਗਰਸ (IMC) ’ਚ 5G ਦੀ ਸ਼ੁਰੂਆਤ ਦਾ ਅਧਿਕਾਰਤ ਐਲਾਨ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ 5ਜੀ ਉਮੀਦ ਤੋਂ ਪਹਿਲਾਂ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ– ਕੇਂਦਰ ਦਾ ਵੱਡਾ ਐਕਸ਼ਨ, ਭਾਰਤ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਵਾਲੇ 8 ਯੂਟਿਊਬ ਚੈਨਲ ਕੀਤੇ ਬਲਾਕ
 
ਇਨ੍ਹਾਂ 13 ਸ਼ਹਿਰਾਂ ’ਚ ਸਭ ਤੋਂ ਪਹਿਲਾਂ ਲਾਂਚ ਹੋਵੇਗਾ 5G
1.ਅਹਿਮਦਾਬਾਦ
2.ਬੇਂਗਲੁਰੂ
3.ਚੰਡੀਗੜ੍ਹ
4.ਚੇਨਈ
5.ਦਿੱਲੀ
6.ਗਾਂਧੀਨਗਰ
7.ਗੁਰੂਗ੍ਰਾਮ
8.ਹੈਦਰਾਬਾਦ
9.ਜਾਮਨਗਰ
10.ਕੋਲਕਾਤਾ
11.ਲਖਨਊ
12.ਮੁੰਬਈ
13.ਪੁਣੇ

ਇਹ ਵੀ ਪੜ੍ਹੋ– ਆ ਰਹੀ ਮੇਡ ਇਨ ਇੰਡੀਆ ਬੈਟਲਗ੍ਰਾਊਂਡਸ ਰਾਇਲ ਗੇਮ, ਇਸ ਕੰਪਨੀ ਨੇ ਜਾਰੀ ਕੀਤਾ ਟ੍ਰੇਲਰ

ਇਨ੍ਹਾਂ ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ ਨੂੰ 5G ਦਾ ਅਨੁਭਵ ਕਰਨ ਦਾ ਪਹਿਲਾਂ ਮੌਕਾ ਮਿਲੇਗਾ, ਹਾਲਾਂਕਿ ਅਜਿਹਾ ਵੀ ਹੋ ਸਕਦਾ ਹੈ ਕਿ 5G ਲਈ ਥੋੜਾ ਇੰਤਜ਼ਾਰ ਕਰਨਾ ਪਵੇ ਕਿਉਂਕਿ ਕਿਸੇ ਵੀ ਕੰਪਨੀ ਨੇ 5G ਨੂੰ ਲਾਂਚ ਕਰਨ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਹੈ। ਪਿਛਲੇ ਹਫ਼ਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਸੀ ਕਿ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਸਪੈਕਟਰਮ ਨਾਲ ਸਬੰਧਤ ਪੱਤਰ ਭੇਜ ਦਿੱਤੇ ਗਏ ਹਨ।

ਇਹ ਵੀ ਪੜ੍ਹੋ– ਆ ਗਈ ਨਵੀਂ ਮਾਰੂਤੀ Alto K10, ਘੱਟ ਕੀਮਤ ’ਚ ਮਿਲਣਗੇ ਦਮਦਾਰ ਫੀਚਰਜ਼


Rakesh

Content Editor

Related News