ਜੂਨ ਦੀ ਸ਼ੁਰੂਆਤ ’ਚ ਹੋ ਸਕਦੀ ਹੈ 5ਜੀ ਸਪੈਕਟ੍ਰਮ ਦੀ ਨੀਲਾਮੀ : ਅਸ਼ਵਨੀ ਵੈਸ਼ਣਵ

04/30/2022 11:46:09 AM

ਨਵੀਂ ਦਿੱਲੀ– ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਸਰਕਾਰ ਜੂਨ ਦੀ ਸ਼ੁਰੂਆਤ ’ਚ 5 ਜੀ ਸਪੈਕਟ੍ਰਮ ਦੀ ਨੀਲਾਮੀ ਕਰ ਸਕਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਸੰਭਾਵਿਤ ਸਮਾਂ ਸੀਮਾ ਮੁਤਾਬਕ ਕੰਮ ਕਰ ਰਿਹਾ ਹੈ ਅਤੇ ਸਪੈਕਟ੍ਰਮ ਮੁੱਲ ਨਿਰਧਾਰਣ ਦੇ ਸਬੰਧ ’ਚ ਉਦਯੋਗ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਸਪੈਕਟ੍ਰਮ ਨੀਲਾਮੀ ਦੇ ਪਰੋਗਰਾਮ ਬਾਰੇ ਪੁੱਛਣ ’ਤੇ ਵੈਸ਼ਣਵ ਨੇ ਕਿਹਾ ਕਿ ਇਸ ਦੇ ਜੂਨ ਦੀ ਸ਼ੁਰੂਆਤ ’ਚ ਹੋਣ ਦੀ ਉਮੀਦ ਹੈ। ਦੂਰਸੰਚਾਰ ਰੈਗੂਲੇਟਰ ਟ੍ਰਾਈ ਨੇ 5ਜੀ ਸੇਵਾਵਾਂ ਨੂੰ ਲਾਗੂ ਕਰਨ ਲਈ ਇਕ ਵੱਡੀ ਨੀਲਾਮੀ ਯੋਜਨਾ ਤਿਆਰ ਕੀਤੀ ਹੈ। ਵੈਸ਼ਣਵ ਨੇ ਕਿਹਾ ਕਿ ਅਸੀਂ ਨੀਲਾਮੀ ਕਰਨ ਲਈ ਆਪਣੀ ਸਮਾਂ-ਹੱਦ ਮੁਤਾਬਕ ਅੱਗੇ ਵਧ ਰਹੇ ਹਾਂ।

ਮੰਤਰੀ ਨੇ ਕਿਹਾ ਕਿ ਡਿਜੀਟਲ ਸੰਚਾਰ ਕਮਿਸ਼ਨ ਟ੍ਰਾਈ ਦੀਆਂ ਸਿਫਾਰਿਸ਼ਾਂ ’ਤੇ ਵਿਚਾਰ ਕਰੇਗਾ ਅਤੇ ਸਪੱਸ਼ਟੀਕਰਨ ਲਈ ਉਨ੍ਹਾਂ ਨਾਲ ਸੰਪਰਕ ਕਰੇਗਾ। ਟ੍ਰਾਈ ਨੇ ਬੀਤੇ ਦਿਨੀਂ 5ਜੀ ਸੇਵਾਵਾਂ ਨੂੰ ਲੈ ਕੇ 30 ਸਾਲ ਤੋਂ ਵੱਧ ਸਮੇਂ ਲਈ ਵੱਖ-ਵੱਖ ਬੈਂਡ ’ਚ 7.5 ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦੇ ਸਪੈਕਟ੍ਰਮ ਨੀਲਾਮੀ ਦੀ ਸਿਫਾਰਿਸ਼ ਕੀਤੀ ਸੀ।


Rakesh

Content Editor

Related News