5ਜੀ ਸਮਾਰਟਫੋਨ ਦੀ ਵਿਕਰੀ ’ਚ ਆਈ ਤੇਜ਼ੀ, ਗਲੋਬਲ ਪੱਧਰ ’ਤੇ 4ਜੀ ਦੀ ਵਿਕਰੀ ਘਟੀ
Saturday, Mar 19, 2022 - 05:30 PM (IST)

ਗੈਜੇਟ ਡੈਸਕ– ਭਾਰਤ ਅਜੇ ਵੀ 5ਜੀ ਤਕਨੀਕ ਦਾ ਅਨੁਭਵ ਕਰਨ ਦਾ ਇੰਤਜ਼ਾਰ ਕਰ ਰਿਹਾ ਹੈ। ਉਥੇ ਹੀ ਇਸ ਸਾਲ ਜਨਵਰੀ ’ਚ 5ਜੀ ਸਮਾਰਟਫੋਨ ਦੀ ਵਿਕਰੀ ਗਲੋਬਲ ਪੱਧਰ ’ਤੇ 51 ਫੀਸਦੀ ਤਕ ਪਹੁੰਚ ਗਈ, ਜੋ ਪਹਿਲੀ ਵਾਰ 4ਜੀ ਸਮਾਰਟਫੋਨ ਦੀ ਪਹੁੰਚ ਨੂੰ ਪਾਰ ਕਰ ਗਈ। ਮਤਲਬ 4ਜੀ ਫੋਨ ਤੋਂ ਜ਼ਿਆਦਾ 5ਜੀ ਫੋਨਾਂ ਦੀ ਵਿਕਰੀ ਹੋ ਰਹੀ ਹੈ।
5ਜੀ ਸੇਵਾ
ਇਕ ਨਵੀਂ ਰਿਪੋਰਟ ਦੀ ਮੰਨੀਏ ਤਾਂ ਚੀਨ, ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ’ਚ 5ਜੀ ਫੋਨ ਦੀ ਸਭ ਤੋਂ ਜ਼ਿਆਦਾ ਵਿਕਰੀ ਹੋਈ ਹੈ। ਚੀਨ ’ਚ ਜਨਵਰੀ ’ਚ 84 ਫੀਸਦੀ ਦੇ ਨਾਲ ਦੁਨੀਆ ’ਚ ਸਭ ਤੋਂ ਜ਼ਿਆਦਾ 5ਜੀ ਪਹੁੰਚ ਸੀ। ਕਾਊਂਟਰਪੁਆਇੰਟ ਰਿਸਰਚ ਮੁਤਾਬਕ, ਚੀਨੀ ਦੂਰਸੰਚਾਰ ਆਪਰੇਟਰਾਂ ਤੋਂ 5ਜੀ ਲਈ ਧੱਕਾ , ਮੂਲ ਉਪਕਰਣ ਨਿਰਮਾਤਾਵਾਂ ਦੀਆਂ ਉਪਭੋਗਤਾਵਾਂ ਨੂੰ ਪ੍ਰਤੀਯੋਗੀ ਕੀਮਤ ਵਾਲੇ 5ਜੀ ਸਮਾਰਟਫੋਨ ਦੀ ਸਪਲਾਈ ਲਈ ਇਸ ਵਾਧੇ ਨੂੰ ਸਮਰੱਥ ਬਣਾਉਂਦਾ ਹੈ।
5ਜੀ ਤੋਂ ਬਾਅਦ ਸੰਚਾਰ ਖੇਤਰ ’ਚ ਹੋਵੇਗੀ ਕ੍ਰਾਂਤੀ
ਦੇਸ਼ ’ਚ 5ਜੀ ਸੇਵਾ ਦੀ ਸ਼ੁਰੂਆਤ ਸਾਫਤੌਰ ’ਤੇ ਸੰਚਾਰ ਖੇਤਰ ’ਚ ਇਕ ਕ੍ਰਾਂਤੀ ਹੋਵੇਗੀ। ਅਜੇ ਦੇਸ਼ ’ਚ ਇੰਟਰਨੈੱਟ ਦੀ ਜ਼ਿਆਦਾ ਸਪੀਡ ਇਕ ਜੀ.ਬੀ. ਪ੍ਰਤੀ ਸਕਿੰਟ ਹੈ, ਜੋ 5ਜੀ ਆਉਣ ਤੋਂ ਬਾਅਦ 10 ਤੋਂ 20 ਜੀ.ਬੀ. ਪ੍ਰਤੀ ਸਕਿੰਟ ਹੋ ਜਾਵੇਗੀ। 5ਜੀ ਆਉਣ ਤੋਂ ਬਾਅਦ ਇਕ ਫਿਲਮ ਡਾਊਨਲੋਡ ਕਨਰ ’ਚ 6 ਮਿੰਟਾਂ ਦੀ ਬਜਾਏ ਸਿਰਫ 20 ਸਕਿੰਟਾਂ ਦਾ ਸਮਾਂ ਲੱਗੇਗਾ। 5ਜੀ ਆਉਣ ਤੋਂ ਬਾਅਦ ਤੇਜ਼ ਵੀਡੀਓ ਸਟਰੀਮਿੰਗ, ਸਫਰਿੰਗ ਦਾ ਅਲੱਗ ਅਨੁਭਵ ਮਿਲ ਸਕੇਗਾ।