ਅੱਧੀ ਕੀਮਤ 'ਤੇ ਮਿਲ ਰਿਹੈ ਧਾਕੜ ਫੀਚਰਜ਼ ਤੇ ਦਮਦਾਰ ਕੈਮਰੇ ਵਾਲਾ ਇਹ ਫੋਨ
Saturday, Sep 27, 2025 - 07:13 PM (IST)

ਗੈਜੇਟ ਡੈਸਕ- ਫਲਿਪਕਾਰਟ 'ਤੇ ਬਿਗ ਬਿਲੀਅਨ ਸੇਲ ਚੱਲ ਰਹੀ ਹੈ। ਸੇਲ 'ਚ ਗਾਹਕਾਂ ਨੂੰ ਇਸ ਵਾਰ ਸਮਾਰਟਫੋਨਾਂ 'ਤੇ ਵੱਡੀ ਛੋਟ ਮਿਲ ਰਹੀ ਹੈ। ਖਾਸ ਕਰਕੇ Samsung Galaxy S24 'ਤੇ। ਫਲੈਗਸ਼ਿਪ ਫੀਚਰਜ਼ ਵਾਲੇ ਇਸ ਫੋਨ ਨੂੰ ਤੁਸੀਂ ਲਗਭਗ ਅੱਧੀ ਕੀਮਤ 'ਚ ਖਰੀਦ ਸਕਦੇ ਹੋ। ਜੇਕਰ ਤੁਸੀਂ ਘੱਟ ਕੀਮਤ 'ਚ ਦਮਦਾਰ ਫੀਚਰਜ਼ ਵਾਲਾ ਫੋਨ ਖਰੀਦਣ ਵਾਲੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ।
ਸੇਲ ਦੌਰਾਨ Samsung Galaxy S24 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਨੂੰ 39,999 ਰੁਪਏ 'ਚ ਖਰੀਦਿਆ ਜਾ ਸਕਾਦ ਹੈ। ਜਦੋਂਕਿ ਲਾਂਚਿੰਗ ਸਮੇਂ ਇਸ ਫੋਨ ਦੀ ਕੀਮਤ 74,999 ਰੁਪਏ ਸੀ। ਯਾਨੀ ਗਾਹਕਾਂ ਨੂੰ ਕਰੀਬ 46 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ Flipkart SBI ਅਤੇ Flipkart Axis ਬੈਂਕ ਕ੍ਰੈਡਿਟ ਕਾਰਡ 'ਤੇ 1999 ਰੁਪਏ ਤੋਂ ਲੈ ਕੇ 2200 ਰੁਪਏ ਤਕ ਦਾ ਵਾਧੂ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੋਨ 'ਤੇ ਨੋ-ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਹੈ। ਯਾਨੀ ਫੋਨ ਨੂੰ 37,999 ਰੁਪਏ ਤੋਂ ਵੀ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਚਾਰ ਰੰਗਾਂ- ਐਂਬਰ ਯੈਲੋ, ਕੋਬਾਲਟ ਵਾਇਲੇਟ, ਮਾਰਬਲ ਗ੍ਰੇਅ ਅਤੇ ਓਨਿਕਸ ਬਲੈਕ 'ਚ ਆਉਂਦਾ ਹੈ।
ਫੀਚਰਜ਼
Samsung Galaxy S24 'ਚ 6.2 ਇੰਚ ਦੀ Dynamic LTPO AMOLED 2X ਡਿਸਪਲੇਅ ਹੈ, ਜਿਸ ਵਿਚ 120Hz ਰਿਫ੍ਰੈਸ਼ ਰੇਟ ਅਤੇ 2600 ਨਿਟਸ ਬ੍ਰਾਈਟਨੈੱਸ ਮਿਲਦੀ ਹੈ। ਡਿਸਪਲੇਅ ਨੂੰ Corning Gorilla Glass Victus 2 ਨਾਲ ਪ੍ਰੋਟੈਕਟ ਕੀਤਾ ਗਿਆ ਹੈ। ਪਰਫਾਰਮੈਂਸ ਲਈ ਫੋਨ 'ਚ Qualcomm Snapdragon 8 Gen 3 ਪ੍ਰੋਸੈਸਰ (4nm) ਦਿੱਤੀ ਗਈ ਹੈ। ਇਹ ਸਮਾਰਟਫੋਨ Android 14 OS 'ਤੇ ਚਲਦਾ ਹੈ ਅਤੇ ਕੰਪਨੀ ਵੱਲੋਂ 7 ਵੱਡੇ ਐਂਡਰਾਇਡ ਅਪਡੇਟਸ ਦਾ ਦਾਅਵਾ ਕੀਤਾ ਗਿਆ ਹੈ।
ਫੋਟੋਗ੍ਰਾਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 50 ਮੈਗਾਪਿਕਸਲ ਪ੍ਰਾਈਮਰੀ ਸੈਂਸਰ, 10 ਮੈਗਾਪਿਕਸਲ ਟੈਲੀਫੋਟੋ ਅਤੇ 12 ਮੈਗਾਪਿਕਸਲ ਅਲਟਰਾ ਵਾਈਡ ਐਂਗਲ ਕੈਮਰਾ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 12 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 4000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।