ਆ ਗਿਆ ਲੈਪਟਾਪ ਚਾਰਜ ਕਰਨ ਵਾਲਾ ਪਾਵਰਬੈਂਕ, ਇੰਨੀ ਹੈ ਕੀਮਤ

Friday, Jul 30, 2021 - 04:49 PM (IST)

ਆ ਗਿਆ ਲੈਪਟਾਪ ਚਾਰਜ ਕਰਨ ਵਾਲਾ ਪਾਵਰਬੈਂਕ, ਇੰਨੀ ਹੈ ਕੀਮਤ

ਗੈਜੇਟ ਡੈਸਕ– ਮੀ ਇੰਡੀਆ ਨੇ ਭਾਰਤ ’ਚ Mi HyperSonic ਪਾਵਰਬੈਂਕ ਨੂੰ ਲਾਂਚ ਕਰ ਦਿੱਤਾ ਹੈ। Mi HyperSonic ਪਾਵਰਬੈਂਕ ਸੁਪਰ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦਾ ਹੈ। ਪਾਵਰਬੈਂਕ ਨੂੰ ਕ੍ਰਾਊਡ ਫੰਡਿੰਗ ਤਹਿਤ 3,499 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। Mi HyperSonic ਪਾਵਰਬੈਂਕ ਨੂੰ ਅੱਜ ਯਾਨੀ 30 ਜੁਲਾਈ 2021 ਤੋਂ ਖਰੀਦਿਆ ਜਾ ਸਕੇਗਾ। ਪਾਵਰਬੈਂਕ ਨੂੰ ਮੀ ਡਾਟ ਕਾਮ ਤੋਂ ਖਰੀਦਿਆ ਜਾ ਸਕੇਗਾ। 

ਮਿਲੇਗੀ ਹਾਈਪਰ ਫਾਸਟ 50 ਵਾਟ ਚਾਰਜਿੰਗ
Mi HyperSonic ਪਾਵਰਬੈਂਕ ਨੂੰ ਇਕ ਟ੍ਰਿਪਲ ਪੋਰਟ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਯੂ.ਐੱਸ.ਬੀ.-ਸੀ ਦੇ ਨਾਲ ਡਿਊਲ ਯੂ.ਐੱਸ.ਬੀ.-ਏ ਪੋਰਟ ਦਿੱਤਾ ਗਿਆ ਹੈ। Mi HyperSonic ਪਾਵਰਬੈਂਕ 50 ਵਾਟ ਫਾਸਟ ਮੋਬਾਇਲ ਚਾਰਿੰਜਗ ਸਮਰੱਥਾ ਨਾਲ ਆਉਂਦਾ ਹੈ। ਨਾਲ ਹੀ ਇਸ ਵਿਚ 45 ਵਾਟ ਲੈਪਟਾਪ ਚਾਰਜਿੰਗ ਦੀ ਸੁਪੋਰਟ ਮਿਲਦੀ ਹੈ। 50 ਵਾਟ ਚਾਰਜਿੰਗ ਆਮਤੌਰ ’ਤੇ 4500mAh ਸਮਾਰਟਫੋਨ ਨੂੰ ਕਰੀਬ 1 ਘੰਟਾ 5 ਮਿੰਟਾਂ ’ਚ ਚਾਰਜ ਕਰ ਦੇਵੇਗੀ। ਉਥੇ ਹੀ 45 ਵਾਟ ਯੂ.ਐੱਸ.ਬੀ.-ਸੀ ਚਾਰਜਰ ਤੋਂ ਘੱਟ ਚਾਰਜਿੰਗ ਟਾਈਮ ਲੱਗਦਾ ਹੈ। Mi HyperSonic ਪਾਵਰਬੈਂਕ ਨੂੰ 3 ਘੰਟੇ ’ਚ 50 ਮਿੰਟਾਂ ’ਚ ਫੁਲ ਚਾਰਜ ਕੀਤਾ ਜਾ ਸਕੇਗਾ। ਪਾਵਰਬੈਂਕ ਪ੍ਰੀਮੀਅਮ ਮੈਟ ਬਲੈਕ ਡਿਜ਼ਾਇਨ ’ਚ ਆਉਂਦਾ ਹੈ। ਇਸ ਨੂੰ ਹਾਈ ਕੁਆਲਿਟੀ ਪੀ.ਸੀ. ਅਤੇ ਏ.ਬੀ.ਐੱਸ. ਮਟੀਰੀਅਲ ਨਾਲ ਬਣਾਇਆ ਗਿਆ ਹੈ ਜੋ ਇਸ ਨੂੰ ਲਾਈਟਵੇਟ ਅਤੇ ਮਜ਼ਬੂਤੀ ਦਿੰਦਾ ਹੈ। ਪਾਵਰਬੈਂਕ ’ਚ ਤਿੰਨ ਪੋਰਟ ਦਿੱਤੇ ਗਏ ਹਨ। 

ਇਕੱਠੇ ਤਿੰਨ ਡਿਵਾਈਸ ਕਰ ਸਕੋਗੇ ਚਾਰਜ
Mi HyperSonic ਪਾਵਰਬੈਂਕ ਉਪਭੋਗਤਾ ਨੂੰ ਨਾ ਸਿਰਫ ਫਾਸਟ ਚਾਰਜਿੰਗ ਸਗੋਂ ਫੁਲ ਸੇਫਟੀ ਉਪਲੱਬਧ ਕਰਵਾਏਗਾ। ਪਾਵਰਬੈਂਕ ’ਚ 6 ਲੇਅਰ ਸਕਿਓਰਿਟੀ ਮਿਲਦੀ ਹੈ। Mi HyperSonic ਪਾਵਰਬੈਂਕ ’ਚ 20,000mAh Li-Poliy ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ। ਪਾਵਰਬੈਂਕ ਨੂੰ ਲੋਅ ਪਾਵਰ ਚਾਰਜ ਬਟਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਪਾਵਰ ਬਟਨ ’ਤੇ ਟੈਪ ਕਰਕੇ ਉਪਭੋਗਤਾ ਲੋਅ ਪਾਵਰ ਆਊਟਪੁਟ ਵਾਲੀ ਡਿਵਾਈਸ ਜਿਵੇਂ- ਬਲੂਟੁੱਥ ਹੈੱਡਸੈੱਟ, ਫਿਟਨੈੱਸ ਬੈਂਡ ਅਤੇ ਸਮਾਰਟਵਾਚ ਨੂੰ ਚਾਰਜ ਕੀਤਾ ਜਾ ਸਕੇਗਾ। 


author

Rakesh

Content Editor

Related News