ਇਕ ਰੀਚਾਰਜ 'ਚ ਚੱਲਣਗੇ 5 SIM, Free ਕਾਲਿੰਗ ਦੇ ਨਾਲ ਮਿਲੇਗਾ OTT ਦਾ ਮਜ਼ਾ
Thursday, Apr 24, 2025 - 04:47 PM (IST)

ਗੈਜੇਟ ਡੈਸਕ- ਜੇਕਰ ਤੁਸੀਂ 5 ਲੋਕਾਂ ਲਈ ਇਕ ਹੀ ਪਲਾਨ ਚਾਹੁੰਦੇ ਹਾ ਤਾਂ VI ਦੇ ਪੋਰਟਫੋਲੀਓ 'ਚ ਇਕ ਖਾਸ ਪਲਾਨ ਹੈ। ਅਸੀਂ ਕੰਪਨੀ ਦੇ ਫੈਮਲੀ ਪਲਾਨ ਦੀ ਗੱਲ ਕਰ ਰਹੇ ਹਾਂ।
ਉਂਝ ਤਾਂ ਕੰਪਨੀ ਦੇ ਫੈਮਲੀ ਪਲਾਨ ਦੀ ਸ਼ੁਰੂਆਤ 701 ਰੁਪਏ ਤੋਂ ਸ਼ੁਰੂ ਹੁੰਦੀ ਹੈ ਪਰ ਅਸੀਂ ਜਿਸ ਪਲਾਨ ਦੀ ਗੱਲ ਕਰ ਰਹੇ ਹਾਂ ਉਹ 1401 ਰੁਪਏ ਦਾ ਹੈ। ਇਹ ਪਲਾਨ ਪਰਿਵਾਰ ਦੇ 5 ਜੀਆਂ ਲਈ ਇਕ ਬੈਸਟ ਆਪਸ਼ਨ ਹੈ। ਇਸ ਵਿਚ ਕਾਲਿੰਗ, ਡਾਟਾ ਅਤੇ SMS ਦੇ ਫਾਇਦੇ ਮਿਲਦੇ ਹਨ।
VI ਦੇ 1401 ਰੁਪਏ ਵਾਲੇ ਪਲਾਨ 'ਚ ਅਨਲਿਮਟਿਡ ਵੌਇਸ ਕਾਲਿੰਗ, 140GB ਡਾਟਾ ਰੋਲਓਵਰ ਦੀ ਸਹੂਲਤ ਮਿਲਦੀ ਹੈ। ਡਾਟਾ ਰੋਲਓਵਰ ਤਹਿਤ ਤੁਸੀਂ ਬਚੇ ਹੋਏ 200GB ਡਾਟਾ ਨੂੰ ਬਾਅਦ ਵਿਚ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤ 12 ਵਜੇ ਤੋਂ ਸਵੇਰੇ 6 ਵਜੇ ਤਕ ਫ੍ਰੀ ਡਾਟਾ ਮਿਲੇਗਾ।
OTT ਦਾ ਫਾਇਦਾ
ਇਸ ਪਲਾਨ 'ਚ ਹਰ ਮਹੀਨੇ 3000 SMS ਮਿਲਣਗੇ। ਰੀਚਾਰਜ ਦੇ ਨਾਲ VI Games, VI Movies & TV, 6 ਮਹੀਨਿਆਂ ਲਈ Amazon Prime ਦਾ ਐਕਸੈਸ ਮਿਲੇਗਾ। ਇਸ ਤੋਂ ਇਲਾਵਾ JioHotstar ਅਤੇ SonyLIV ਦਾ ਇਕ ਸਾਲ ਦਾ ਐਕਸੈਸ ਮਿਲਦਾ ਹੈ। ਤੁਸੀਂ ਇਸ ਪਲਾਨ ਵਿਚ 5 ਕੁਨੈਕਸ਼ਨ ਨੂੰ ਐਕਟਿਵ ਰੱਖ ਸਕਦੇ ਹੋ।
ਫੈਮਲੀ ਪਲਾਨ 'ਚ ਕੰਪਨੀ 25GB ਵਾਧੂ ਡਾਟਾ ਵੀ ਗਾਹਕਾਂ ਨੂੰ ਦਿੰਦੀ ਹੈ। ਦੱਸ ਦੇਇਏ ਕਿ ਇਹ ਪੋਸਟਪੇਡ ਪਲਾਨ ਹੈ, ਤਾਂ ਤੁਹਾਨੂੰ ਰੀਚਾਰਜ ਦੇ ਕੀਮਤ ਦੇ ਨਾਲ GST ਵੀ ਦੇਣਾ ਪਵੇਗਾ।
ਇਹ ਪਲਾਨ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਆਪਸ਼ਨ ਹੈ, ਜੋ ਇਕ ਕਾਮਨ ਰੀਚਾਰਜ ਚਾਹੁੰਦੇ ਹਨ। ਉਹ ਇਕ ਬਿੱਲ 'ਤੇ 5 ਕੁਨੈਕਸ਼ਨ ਨੂੰ ਐਕਟਿਵ ਰੱਖ ਸਕਦੇ ਹਨ।