ਲਗਾਤਾਰ ਸਸਤੇ ਹੋ ਰਹੇ ਹਨ 4G ਹੈਂਡਸੈੱਟ : ਰਿਪੋਰਟ

Thursday, Apr 14, 2016 - 03:06 PM (IST)

ਲਗਾਤਾਰ ਸਸਤੇ ਹੋ ਰਹੇ ਹਨ 4G ਹੈਂਡਸੈੱਟ : ਰਿਪੋਰਟ

ਜਲੰਧਰ— ਭਾਰਤ ''ਚ 4ਜੀ ਡਿਵਾਈਸਿਸ ਦਾ ਬਾਜ਼ਾਰ ਲਗਾਤਾਰ ਵੱਧ ਰਿਹਾ ਹੈ ਅਤੇ ਇਹ ਸਸਤੇ ਹੁੰਦੇ ਜਾ ਰਹੇ ਹਨ। ਅਜੇ ਬਾਜ਼ਾਰ ''ਚ 4ਜੀ ਦੇ ਕਰੀਬ 15 ਮਾਡਲ ਅਜਿਹੇ ਹਨ ਜਿਨ੍ਹਾਂ ਦੀ ਕੀਮਤ 5,000 ਰੁਪਏ ਜਾਂ ਉਸ ਤੋਂ ਘੱਟ ਹੈ। 
ਕੋਟਕ ਸੰਸਥਾਗਤ ਇਕੁਇਟੀ ਨੇ ਇਕ ਰਿਪੋਰਟ ''ਚ ਦੱਸਿਆ ਕਿ ਹੁਣ ਇਹ ਮੁਮਕਿਨ ਹੈ ਕਿ ਕਿਸੇ 4ਜੀ ਫੋਨ ਨੂੰ ਘੱਟੋ-ਘੱਟ 4,000 ਰੁਪਏ ਦੀ ਕੀਮਤ ''ਚ ਖਰੀਦਿਆ ਜਾ ਸਕਦਾ ਹੈ ਜਿਸ ਵਿਚ 5-ਇੰਚ ਦੀ ਸਕ੍ਰੀਨ, 1.1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, 8ਜੀ.ਬੀ. ਇੰਟਰਨਲ ਮੈਮਰੀ, 5 ਮੈਗਾਪਿਕਸਲ ਕੈਮਰਾ ਅਤੇ 2,300ਐੱਮ.ਏ.ਐੱਚ. ਦੀ ਬੈਟਰੀ ਵਰਗੇ ਫੀਚਰਜ਼ ਹੁੰਦੇ ਹਨ ਜੋ ਇਕ ਸ਼ੁਰੂਆਤੀ ਫੋਨ ਦੇ ਹਿਸਾਬ ਨਾਲ ਬਿਹਤਰ ਹਨ। ਇਸ ਵਿਚ ਦੱਸਿਆ ਗਿਆ ਹੈ ਕਿ 6 ਮਹੀਨੇ ਪਹਿਲਾਂ 4ਜੀ ਦਾ ਸਭ ਤੋਂ ਸਸਤਾ ਫੋਨ 7,000 ਰੁਪਏ ਦੇ ਕਰੀਬ ਸੀ।

 


Related News