Windows 11 ਜਲਦ ਜੁੜੇਗਾ ਮਜ਼ੇਦਾਰ ਫੀਚਰ, ਯੂਜ਼ਰਸ ਨੂੰ ਮਿਲੇਗ 3D Emoji ਦਾ ਮਜ਼ਾ
Wednesday, Feb 02, 2022 - 05:19 PM (IST)
ਗੈਜੇਟ ਡੈਸਕ– ਮਾਈਕ੍ਰੋਸਾਫਟ ਵਿੰਡੋਜ਼ 11 ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ’ਚ ਲੱਗੀ ਹੋਈ ਹੈ। ਹੁਣ ਇਸ ਵਿਚ 3ਡੀ ਇਮੋਜੀ ਵੀ ਸ਼ਾਮਿਲ ਕਰ ਦਿੱਤੇ ਜਾਣਗੇ। ਫਿਲਹਾਲ ਮਾਈਕ੍ਰੋਸਾਫਟ ਇਨ੍ਹਾਂ true 3D emoji's ’ਤੇ ਕੰਮ ਕਰ ਰਹੀ ਹੈ। ਹਾਲ ਹੀ ’ਚ ਇਨ੍ਹਾਂ 3ਡੀ ਇਮੋਜੀ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਅਤੇ ਖ਼ਾਸ ਤੌਰ ’ਤੇ ਇਹ ਵੀ ਦੱਸਿਆ ਗਿਆ ਹੈ ਕਿ ਇਹ ਵਿੰਡੋਜ਼ 11 ਲਈ ਹੀ ਹਨ।
ਦੱਸ ਦੇਈਏ ਕਿ ਵਿੰਡੋਜ਼ ਯੂ.ਕੇ. ਟਵਿਟਰ ਅਕਾਊਂਟ ਨੇ ਵੀ ਵਿੰਡੋਜ਼ 11 ਲਈ ਇਨ੍ਹਾਂ ਨਵੇਂ 3ਡੀ ਇਮੋਜੀ ਬਾਰੇ ਜਾਣਖਾਰੀ ਦਿੱਤੀ ਹੈ। ਮਾਈਕ੍ਰੋਸਾਫਟ ਨੇ ਖੁਲਾਸਾ ਕੀਤਾ ਹੈ ਕਿ ਗਲੋਬਲ ਪੱਧਰ ’ਤੇ ਹੁਣ 1.4 ਬਿਲੀਅਨ ਮੰਥਲੀ ਐਕਟਿਵਟ ਵਿੰਡੋਜ਼ 10 ਜਾਂ ਵਿੰਡੋਜ਼ 11 ਡਿਵਾਈਸਿਜ਼ ਹਨ।