ਸਾਵਧਾਨ! 337 Apps ਚੋਰੀ ਕਰ ਰਹੇ ਹਨ ਤੁਹਾਡੇ ਪਾਸਵਰਡ ਤੇ ਬੈਂਕਿੰਗ ਡਾਟਾ

Saturday, Jul 18, 2020 - 10:47 AM (IST)

ਸਾਵਧਾਨ! 337 Apps ਚੋਰੀ ਕਰ ਰਹੇ ਹਨ ਤੁਹਾਡੇ ਪਾਸਵਰਡ ਤੇ ਬੈਂਕਿੰਗ ਡਾਟਾ

ਗੈਜੇਟ ਡੈਸਕ– ਸਮਰਟਫੋਨ ਰਾਹੀਂ ਡਾਟਾ ਚੋਰੀ ਕਰਨ ਲਈ ਹੈਕਰ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਹੁਣ ਧੋਖੇਬਾਜ਼ਾਂ ਨੇ ਇਕ ਨਵੇਂ ਐਂਡਰਾਇਡ ਮਾਲਵੇਅਰ ਨੂੰ ਤਿਆਰ ਕੀਤਾ ਹੈ, ਜੋ ਢੇਰ ਸਾਰਾ ਡਾਟਾ ਚੋਰੀ ਕਰਨ ’ਚ ਸਮਰੱਥ ਹੈ। ਇਸ ਮਾਲਵੇਅਰ ਦਾ ਨਾਂ BlackRock ਹੈ, ਜੋ ਇਸ ਸਾਲ ਮਈ ’ਚ ਸਾਹਮਣੇ ਆਇਆ। ਰਿਪੋਰਟ ਦੀ ਮੰਨੀਏ ਤਾਂ ਹੈਕਰ 337 ਐਂਡਰਾਇਡ ਐਪਸ ਰਾਹੀਂ ਯੂਜ਼ਰਸ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਨ੍ਹਾਂ ’ਚ ਇਹ ਮਾਲਵੇਅਰ ਮੌਜੂਦ ਹੈ। ThreatFabric ਦੀ ਰਿਪੋਰਟ ਮੁਤਾਬਕ, ਇਹ ਮਾਲਵੇਅਰ ਦੂਜੇ ਬੈਂਕਿੰਗ ਟ੍ਰੋਜ਼ਨ ਦੀ ਤਰ੍ਹਾਂਹੀ ਕੰਮ ਕਰਦਾ ਹੈ। ਹਾਲਾਂਕਿ, ਇਸ ਦੀ ਖ਼ਾਸ ਗੱਲ ਹੈ ਕਿ ਇਹ ਜ਼ਿਆਦਾ ਐਪਸ ਨੂੰ ਟਾਰਗੇਟ ਕਰ ਸਕਦਾ ਹੈ। ਇਹ ਨਾ ਸਿਰਫ ਯੂਜ਼ਰਸ ਦਾ ਲਾਗ-ਇਨ ਕ੍ਰੈਡੈਂਸ਼ੀਅਲ (ਯੂਜ਼ਰਨੇਮ ਅਤੇ ਪਾਸਵਰਡ) ਚੋਰੀ ਕਰਦਾ ਹੈ, ਸਗੋਂ ਉਨ੍ਹਾਂ ਨੂੰ ਪੇਮੈਂਟ ਕਾਰਡ ਡਿਟੇਲਸ ਪਾਉਣ ਲਈ ਵੀ ਉਕਸਾਉਂਦਾ ਹੈ। 

ਇੰਝ ਕੰਮ ਕਰਦਾ ਹੈ ਮਾਲਵੇਅਰ
ਇਹ ਮਾਲਵੇਅਰ ਜਿਵੇਂ ਹੀ ਤੁਹਾਡੇ ਡਿਵਾਈਸ ’ਚ ਆਉਂਦਾ ਹੈ, ਤਾਂ ਸਭ ਤੋਂ ਪਹਿਲਾਂ ਐਪ ਡ੍ਰਾਅਰ ’ਚੋਂ ਆਪਣੇ ਆਈਕਨ ਲੁਕਾਉਣ ਲਗਦਾ ਹੈ। ਅਜਿਹਾ ਕਰਨ ਨਾਲ ਯੂਜ਼ਰ ਪਤਾ ਨਹੀਂ ਕਰ ਪਾਉਂਦੇ ਕਿ ਉਨ੍ਹਾਂ ਨੂੰ ਕਿਸ ਐਪ ਤੋਂ ਪਰੇਸ਼ਾਨੀ ਹੋ ਰਹੀ ਹੈ। ਦੂਜੇ ਸਟੈੱਪ ਦੇ ਰੂਪ ’ਚ ਇਹ ਤੁਹਾਡੇ ਫੋਨ ਦੇ Accessibility ਫੀਚਰ ਨੂੰ ਆਨ ਕਰਾਉਂਦਾ ਹੈ। ਇਸ ਤੋਂ ਬਾਅਦ ਇਹ ਗੂਗਲ ਅਪਡੇਟ ਦੇ ਨਾਂ ’ਤੇ ਫੋਨ ਦਾ ਪੂਰਾ ਐਕਸੈਸ ਮੰਗ ਲੈਂਦਾ ਹੈ। ਇਸ ਤੋਂ ਬਾਅਦ ਤੁਸੀਂ ਜੋ ਵੀ ਫੋਨ ’ਚ ਕਰਦੇ ਹੋ, ਉਸ ਦੀ ਜਾਣਕਾਰੀ ਹੈਕਰਾਂ ਨੂੰ ਮਿਲਦੀ ਰਹਿੰਦੀ ਹੈ। 

ਜਾਰੀ ਹੋਈ 337 ਐਪਸ ਦੀ ਲਿਸਟ
ThreatFabric ਨੇ ਆਪਣੀ ਰਿਪੋਰਟ ’ਚ 337 ਐਪਸ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਰਾਹੀਂ ਯੂਜ਼ਰਸ ਦੇ ਪਾਸਵਰਡ ਅਤੇ ਬੈਂਕਿੰਗ ਕਾਰਡ ਡਾਟਾ ਚੋਰੀ ਕੀਤਾ ਜਾ ਸਕਦਾ ਹੈ। ਲਿਸਟ ਨੂੰ ਤੁਸੀਂ ਇਥੇ ਕਲਿੱਕ ਕਰਕੇ ਵੇਖ ਸਕਦੇ ਹੋ। ਹੈਕਰ ਇਸ ਲਈ ਡੇਟਿੰਗ ਤੋਂ ਲੈ ਕੇ ਨਿਊਜ਼, ਸ਼ਾਪਿੰਗ, ਲਾਈਫ ਸਟਾਈਲ ਅਤੇ ਪ੍ਰੋਡਕਟੀਵਿਟੀ ਵਰਗੇ ਐਪਸ ਦੀ ਵਰਤੋਂ ਕਰ ਰਹੇ ਹਨ। 


author

Rakesh

Content Editor

Related News