3,000 ਸਰਕਾਰੀ ਈ-ਮੇਲ ਡਾਰਕ ਵੈੱਬ ’ਤੇ ਲੀਕ, ਸੂਚਨਾ ਮੰਤਰਾਲੇ ਦਾ ਵੀ ਡਾਟਾ ਹੋਇਆ ਜਨਤਕ

01/31/2020 10:56:12 AM

ਗੈਜੇਟ ਡੈਸਕ– ਸਾਈਬਰ ਸਕਿਓਰਿਟੀ ਰਿਸਰਚਰਾਂ ਨੇ 3,202 ਸਰਕਾਰੀ ਈ-ਮੇਲ ਲੀਕ ਹੋਣ ਦਾ ਦਾਅਵਾ ਕੀਤਾ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਭਾ ਪਰਮਾਣੂ ਖੋਜ ਕੇਂਦਰ ਅਤੇ ਸੂਚਨਾ ਮੰਤਰਾਲੇ ਸਮੇਤ 11 ਵਿਭਾਗ ਦੀਆਂ ਈ-ਮੇਲ ਆਈ.ਡੀ. ਡਾਰਕ ਵੈੱਡ ’ਤੇ ਮੌਜੂਦ ਹਨ। ਆਈ.ਆਈ.ਟੀ.-ਗੁਹਾਟੀ ਦੇ ਸਾਬਕਾ ਵਿਦਿਆਰਥੀ ਅਤੇ ਸਾਈਬਰ ਸਕਿਓਰਿਟੀ ਸਟਾਰਟਅਪ ਹੈਕਕਰੂ ਦੇ ਸੰਸਥਾਪਕ ਸਾਈ ਕ੍ਰਿਸ਼ਣਾ ਕੋਥਪੱਲੀ ਨੇ ਡਾਟਾ ਲੀਕ ਦਾ ਇਹ ਦਾਅਵਾ ਕੀਤਾ ਹੈ। ਕੋਥਪੱਲੀ ਨੇ ਦਾਅਵਾ ਕੀਤਾ ਹੈ ਕਿ ਡਾਰਕ ਵੈੱਬ ’ਤੇ ਟੈਸਟ ਫਾਰਮੇਟ ’ਚ ਭਾਰਤ ਸਰਕਾਰ ਦੇ ਕਈ ਵਿਭਾਗ ਦੀ ਈ-ਮੇਲ ਆੀ.ਡੀ. ਮੌਜੂਦ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਡਾਰਕ ਵੈੱਬ ’ਤੇ ਪਿਛਲੇ ਚਾਰ ਸਾਲਾਂ ਤੋਂ 1.8 ਅਰਬ ਈ-ਮੇਲ ਅਤੇ ਪਾਸਵਰਡ ਮੌਜੂਦ ਹਨ। ਕੋਥਪੱਲੀ ਮੁਤਾਬਕ, ਡਾਰਕ ਵੈੱਬ ਤੋਂ ਇਨ੍ਹਾਂ ਡਾਟਾ ਨੂੰ ਹਟਾਉਣ ਦਾ ਕੋਈ ਰਸਤਾ ਨਹੀਂ ਹੈ। 

ਸਾਈ ਕ੍ਰਿਸ਼ਣਾ ਕੋਥਪੱਲੀ ਨੇ ਕਿਹਾ ਕਿ ਡਾਰਕ ਵੈੱਬ ’ਤੇ ਮੈਨੂੰ ਕੁਲ 3,202 ਈ-ਮੇਲ ਆਈ.ਡੀ. ਮਿਲੀਆਂ ਹਨ ਜੋ *@*.gov.in ਦੇ ਫਾਰਮੇਟ ’ਚ ਹਨ, ਹਾਲਾਂਕਿ ਮੈਂ ਇਹ ਦੱਸਣ ਤੋਂ ਪਰਹੇਜ ਕਰਾਂਗਾ ਕਿ ਇਹ ਡਾਟਾ ਮੈਨੂੰ ਕਿੱਥੋਂ ਮਿਲਿਆ ਕਿਉਂਕਿ ਇਹ ਪ੍ਰਾਈਵੇਸੀ ਦਾ ਮਮਲਾ ਹੈ। ਕੋਥਪੱਲੀ ਦੀ ਰਿਪੋਰਟ ਮੁਤਾਬਕ, ਸਭ ਤੋਂ ਜ਼ਿਆਦਾ ਈ-ਮੇਲ ਆਈ.ਡੀ. ਇੰਦਰਾ ਗਾਂਧੀ ਪਰਮਾਣੂ ਖੋਜ ਕੇਂਦਰ ਦੀਆਂ ਲੀਕ ਹੋਈਆਂ ਹਨ ਜਿਨ੍ਹਾਂ ਦੀ ਗਿਣਤੀ 365 ਹੈ। ਉਥੇ ਹੀ ਭਾਭਾ ਪਰਮਾਣੂ ਖੋਜ ਕੇਂਦਰ ਦੀਆਂ 325 ਈ-ਮੇਲ ਆਈ.ਡੀ. ਅਤੇ ਪਾਸਵਰਡ ਜਨਤਕ ਹੋਏ ਹਨ। 


Related News