ਮਰਸਿਡੀਜ਼ ਬੈਂਜ਼ ਦੀ ਫਲੈਗਸ਼ਿਪ ਸੀ-ਕਲਾਸ ਕਾਰ ਭਾਰਤ ’ਚ ਲਾਂਚ, ਸ਼ਾਨਦਾਰ ਲੁੱਕ ਨਾਲ ਮਿਲੇ ਜ਼ਬਰਦਸਤ ਫੀਚਰਜ਼

05/12/2022 11:14:13 AM

ਆਟੋ ਡੈਸਕ– ਮਰਸਿਡੀਜ਼ ਬੈਂਜ਼ ਇੰਡੀਆ ਨੇ ਭਾਰਤ ’ਚ ਆਪਣੀ 5ਵੀਂ ਜਨਰੇਸ਼ਨ ਸੀ-ਕਲਾਸ ਨੂੰ ਹਾਲ ਹੀ ’ਚ ਲਾਂਚ ਕੀਤਾ ਹੈ। ਇਸ ਗੱਡੀ ਨੂੰ ਡ੍ਰਾਈਵ ਕਰਨ ਦਾ ਮੌਕਾ ਪੰਜਾਬ ਕੇਸਰੀ ਆਟੋ ਟੀਮ ਨੂੰ ਮਿਲਿਆ। ਦਰਅਸਲ ਸੀ-ਕਲਾਸ ਮਰਸਿਡੀਜ਼ ਬੈਂਜ਼ ਦੀ ਫਲੈਗਸ਼ਿਪ ਕਾਰ ਐੱਸ-ਕਲਾਸ ਤੋਂ ਪ੍ਰੇਰਿਤ ਹੈ, ਇਸ ਲਈ ਇਸ ਨੂੰ ਬੇਬੀ ਐੱਸ. ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਹੈ ਜੋ ਐੱਸ. ਕਲਾਸ ਤੋਂ ਲਿਆ ਗਿਆ ਹੈ। ਇਸ ਪੇਸ਼ਕਸ਼ ’ਚ ਆਓ ਜਾਣਦੇ ਹਾਂ ਨਵੀਂ ਸੀ-ਕਲਾਸ ਬਾਰੇ।

ਇਸ ਗੱਡੀ ਦੀ ਸ਼ੁਰੂਆਤੀ ਕੀਮਤ 55 ਲੱਖ ਰੁਪਏ ਤੈਅ ਕੀਤੀ ਗਈ ਹੈ। ਇਹ ਕੀਮਤ ਸੀ-200 (ਪੈਟਰੋਲ) ਦੀ ਹੈ, ਉੱਥੇ ਹੀ ਗੱਲ ਕਰੀਏ 220-ਡੀ (ਡੀਜ਼ਲ) ਦੀ ਤਾਂ ਉਸ ਦੀ ਕੀਮਤ 56 ਲੱਖ ਰੁਪਏ ਤੈਅ ਕੀਤੀ ਗਈ ਹੈ। ਸੀ-300 ਡੀ ਨੂੰ ਵੀ ਲਾਂਚ ਕੀਤਾ ਗਿਆ ਹੈ ਅਤੇ ਇਸ ਏ. ਐੱਮ. ਜੀ. ਵੇਰੀਐਂਟ ਦੀ ਕੀਮਤ 61 ਲੱਖ ਰੁਪਏ (ਐਕਸ-ਸ਼ੋਅਰੂਮ) ਤੈਅ ਕੀਤੀ ਗਈ ਹੈ।

ਇਸ ਦਾ ਕੈਬਿਨ ਅਤੇ ਲੇਟੈਸਟ ਤਕਨਾਲੋਜੀ ਹੈ ਖਾਸ
ਕਾਰ ਦਾ ਓਵਰਆਲ ਡਿਜਾਈਨ ਤਾਂ ਬਿਹਤਰੀਨ ਹੈ ਹੀ ਕੈਬਿਨ ਵੀ ਕਾਬਲ-ਏ-ਤਾਰੀਫ ਹੈ। ਇਹ ਤੁਹਾਨੂੰ ਐੱਸ ਕਲਾਸ ਵਰਗਾ ਹੀ ਪ੍ਰਤੀਤ ਹੁੰਦਾ ਹੈ। ਇਸ ’ਚ ਲਗਾਈ ਗਈ ਸੈਂਟਰਲ ਡਿਸਪਲੇ 11.9 ਇੰਚ ਦੀ ਹੈ। ਇਸ ’ਚ ਸਾਰੇ ਕੰਟਰੋਲ ਦਿੱਤੇ ਗਏ ਹਨ। ਡੈਸ਼ਬੋਰਡ ਵੀ ਐੱਸ. ਕਲਾਸ ਵਰਗਾ ਹੀ ਹੈ। ਸਟੀਅਰਿੰਗ ਵ੍ਹੀਲ ਦੇ ਪਿੱਛੇ ਲਗਾਈ ਗਈ 12.3 ਇੰਚ ਦੀ ਸਕ੍ਰੀਨ ’ਚ ਤੁਹਾਨੂੰ ਮਲਟੀਪਲ ਸੈਟਿੰਗਸ ਮਿਲ ਜਾਂਦੀ ਹੈ। ਸਟੀਅਰਿੰਗ ਵ੍ਹੀਲ ਟੱਚ ਸੈਂਸਟਿਵ ਹੈ ਯਾਨੀ ਕਿ ਤੁਸੀਂ ਸੈਂਟਰਲ ਡਿਸਪਲੇ ਅਤੇ ਡਰਾਈਵਰ ਡਿਸਪਲੇ ਦੀ ਸੈਟਿੰਗਸ ਸਟੀਅਰਿੰਗ ਵ੍ਹੀਲ ਨਾਲ ਹੀ ਕਰ ਸਕਦੇ ਹੋ, ਉਹ ਵੀ ਸਿੰਗਲ ਟੱਚ ’ਤੇ। ਇਸ ’ਚ ਦਿੱਤਾ ਗਿਆ ਮਰਸਿਡੀਜ਼ ਬੈਂਜ਼ ਯੂਜ਼ਰ ਐਕਸਪੀਰੀਐਂਸ ਯਾਨੀ ਕਿ ਐੱਮ. ਬੀ. ਯੂ. ਐਕਸ. ਲੇਟੈਸਟ ਵਰਜਨ ਹੈ।

ਐੱਸ. ਕਲਾਸ ਅਤੇ ਮਰਸਿਡੀਜ਼ ਬੈਂਜ਼ ਮੇਬੈਕ ਤੋਂ ਬਾਅਦ ਸੀ-ਕਲਾਸ ਇਕਲੌਤੀ ਅਜਿਹੀ ਗੱਡੀ ਹੈ, ਜਿਸ ’ਚ ਇਹ ਫੀਚਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤੁਸੀਂ ਇਸ ’ਚ ਆਪਣੀ ਪ੍ਰੋਫਾਈਲ ਵੀ ਬਣਾ ਸਕਦੇ ਹੋ ਯਾਨੀ ਕਿ ਜਦੋਂ ਤੁਸੀਂ ਗੱਡੀ ’ਚ ਜਾਓਗੇਤਾਂ ਤੁਸੀਂ ਆਪਣੀ ਫਿੱਗਰ ਨੂੰ ਸਕੈਨਰ ’ਤੇ ਟੱਚ ਕਰੋਗੇ, ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਲੋਡ ਹੋ ਜਾਏਗੀ। ਅਜਿਹਾ ਕਰਨ ’ਤੇ ਤੁਹਾਨੂੰ ਜੋ ਵੀ ਕਾਰ ਦੀ ਸੈਟਿੰਗਸ ਹੋਈ ਹੋਵੇਗੀ, ਉਹ ਹੋ ਜਾਏਗੀ। ਉਦਾਹਰਣ ਵਲੋਂ ਸੀਟ ਤੁਹਾਡੀ ਹਾਈਟ ਦੇ ਮੁਤਾਬਕ ਐਸਜਸਟ ਹੋ ਜਾਏਗੀ। ਫੈਨ ਸਪੀਡ, ਮੂਡ ਲਾਈਟਸ ਅਤੇ ਮਿਊਜ਼ਿਕ ਸਾਊਂਡ ਸਭ ਤੁਹਾਨੂੰ ਪਸੰਦ ਮੁਤਾਬਕ ਸੈੱਟ ਹੋ ਜਾਏਗਾ।

ਇੰਟੀਗ੍ਰੇਟੇਡ ਸਟਾਰਟਰ ਜੈਨਰੇਟਰ ਤਕਨਾਲੋਜੀ, ਮਾਈਨੇਜ ਅਤੇ ਪ੍ਰਫਾਰਮੈਂਸ ’ਚ ਹੋਵੇਗਾ ਵਾਧਾ
ਨਵੀਂ ਸੀ-ਕਲਾਸ ਦੇ ਤਿੰਨੇ ਵੇਰੀਐਂਟਸ 200, 220ਡੀ ਅਤੇ 300ਡੀ ’ਚ 48ਵੀਂ ਕੀ ਇੰਟੀਗ੍ਰੇਟੇਡ ਸਟਾਰਟਰ ਜੈਨਰੇਟਰ ਤਕਨਾਲੋਜੀ ਦਿੱਤੀ ਗਈ ਹੈ, ਜਿਸ ਦੀ ਮਦਦ ਨਾਲ ਮਾਈਲੇਜ ਅਤੇ ਪ੍ਰਫਾਰਮੈਂਸ ਦੋਹਾਂ ’ਚ ਵਾਧਾ ਹੋਇਆ ਹੈ। ਇਸ ਤਕਨਾਲੋਜੀ ਕਾਰਨ ਨਵੀਂ ਸੀ-ਕਲਾਸ ਨੂੰ ਮਾਈਲਡ ਹਾਈਬ੍ਰਿਡ ਕਿਹਾ ਜਾ ਸਕਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਨਵੀਂ ਸੀ-ਕਲਾਸ 23 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦੇਵੇਗੀ। ਜਿਸ ਗੱਡੀ ਨੂੰ ਅਸੀਂ ਚਲਾਇਆ, ਉਸ ’ਚ 1993 ਸੀ. ਸੀ. ਦਾ ਡੀਜ਼ਲ ਇੰਜਣ ਮਿਲਦਾ ਹੈ ਜੋ 265 ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇਸ ’ਚ ਜੋ ਟਾਰਕ ਮਿਲਦਾ ਹੈ, ਉਹ ਹੈ 550ਐੱਨ. ਐੱਮ. ਦਾ, ਇਹ ਵੈਰੀਐਂਟ 20.37 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।


Rakesh

Content Editor

Related News