Yamaha ਜਲਦ ਲਾਂਚ ਕਰਨ ਵਾਲੀ ਹੈ R125 (ਵੇਖੋ ਤਸਵੀਰਾਂ)

Thursday, Nov 19, 2020 - 06:27 PM (IST)

Yamaha ਜਲਦ ਲਾਂਚ ਕਰਨ ਵਾਲੀ ਹੈ R125 (ਵੇਖੋ ਤਸਵੀਰਾਂ)

ਆਟੋ ਡੈਸਕ– ਯਾਮਾਹਾ ਜਲਦ ਹੀ ਆਪਣੀ R125 ਸਪੋਰਟ ਬਾਈਕ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ ਰੇਸਿੰਗ ਬਲਿਊ ਰੰਗ ’ਚ ਲਿਆਇਆ ਜਾਵੇਗਾ। ਇਸ ਦੇ ਫਰੰਟ ਫੈਂਡਰ, ਟੇਲ ਸੈਕਸ਼ਨ ਨੂੰ ਗ੍ਰੇਅ ਰੰਗ ’ਚ ਰੱਖਿਆ ਗਿਆ ਹੋਵੇਗਾ ਅਤੇ ਫੇਅਰਿੰਗ ’ਤੇ ਗ੍ਰਾਫਿਕਸ ਵੇਖਣ ਨੂੰ ਮਿਲਣਗੇ। ਇਸ ਦੇ ਨਾਲ ਕੰਪਨੀ ਢੇਰ ਸਾਰੀ ਐਕਸੈਸਰੀਜ਼ ਵੀ ਉਪਲੱਬਧ ਕਰਵਾਏਗੀ। 

PunjabKesari

ਇੰਜਣ
ਇਸ ਸਪੋਰਟਸ ਬਾਈਕ ’ਚ 125 ਸੀਸੀ ਦਾ ਲਿਕੁਇਡ ਕੂਲਡ ਸਿੰਗਲ ਸਿਲੰਡਰ ਇੰਜਣ ਲੱਗਾ ਹੋਵੇਗਾ। ਇਹ ਬਾਈਕ ਡਿਜ਼ਾਇਨ ਦੇ ਮਾਮਲੇ ’ਚ R15 ਦੀ ਤਰ੍ਹਾਂ ਹੀ ਹੋਵੇਗੀ। ਇਸ ਦੇ ਹਾਰਡਵੇਅਰ ਬ੍ਰੇਕਿੰਗ, ਸਸਪੈਂਸ਼ਨ ਅਤੇ ਫੀਚਰਜ਼ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। 

PunjabKesari

ਮੰਨਿਆ ਜਾ ਰਿਹਾ ਹੈ ਕਿ ਇਸ ਬਾਈਕ ਨੂੰ ਇਸ ਸਾਲ ਦੇ ਅੰਤ ਤਕ ਅੰਤਰਰਾਸ਼ਟਰੀ ਬਾਜ਼ਾਰ ’ਚ ਲਿਆਇਆ ਜਾ ਸਕਦ ਹੈ ਪਰ ਭਾਰਤ ’ਚ ਇਸ ਨੂੰ ਕਦੋਂ ਉਤਾਰਿਆ ਜਾਵੇਗਾ ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ। ਮੌਜੂਦਾ ਸਮੇਂ ’ਚ ਯਾਮਾਹਾ R15 V3 ਕੰਪਨੀ ਦੀ ਐਂਟਰੀ ਲੈਵਲ ਸਪੋਰਟਸ ਬਾਈਕ ਮਾਡਲ ਹੈ ਜੋ ਕਿ 150cc ਸੈਗਮੈਂਟ ’ਚ ਵੇਚੀ ਜਾਂਦੀ ਹੈ। 

PunjabKesari


author

Rakesh

Content Editor

Related News