WhatsApp: ਸਾਲ 2020 ’ਚ ਐਪ ’ਚ ਜੁੜੇ ਇਹ ਬੇਹੱਦ ਕੰਮ ਦੇ ਫੀਚਰਜ਼

12/25/2020 6:46:46 PM

ਗੈਜੇਟ ਡੈਸਕ– ਸਾਲ 2020 ਵਟਸਐਪ ਯੂਜ਼ਰਸ ਲਈ ਕਾਫੀ ਖ਼ਾਸ ਰਿਹਾ ਕਿਉਂਕਿ ਇਸ ਸਾਲ ਵਟਸਐਪ ’ਚ ਕਈ ਸ਼ਾਨਦਾਰ ਫੀਚਰਜ਼ ਐਪ ’ਚ ਜੋੜੇ ਹਨ। ਇਨ੍ਹਾਂ ’ਚ ਸਭ ਤੋਂ ਖ਼ਾਸ ਫੀਚਰ 'WhatsApp Payment' ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕੰਪਨੀ ਨੇ ਯੂਜ਼ਰਸ ਦੇ ਬਿਹਤਰ ਐਕਸਪੀਰੀਅੰਸ ਲਈ ਸਾਲ 2019 ਦੇ ਕਈ ਫੀਚਰਜ਼ ’ਚ ਸੁਧਾਰ ਵੀ ਕੀਤਾ। ਇਨ੍ਹਾਂ ਫੀਚਰਜ਼ ਦੀ ਲਿਸਟ ’ਚ ਨਵੇਂ ਸਟੋਰੇਜ ਮੈਨੇਜਮੈਂਟ ਟੂਲ, ਐਡਵਾਂਸ ਸਰਚ ਅਤੇ ਡਾਰਕ ਮੋਡ ਦੇ ਨਾਮ ਸ਼ਾਮਲ ਹਨ। ਇੱਥੇ ਅਸੀਂ ਸਾਲ 2020 ’ਚ ਲਾਂਚ ਹੋਏ ਫੀਚਰਸ ਬਾਰੇ ਦੱਸਣ ਜਾ ਰਹੇ ਹਾਂ ਜੋ ਯੂਜ਼ਰਸ ਦਾ ਚੈਟਿੰਗ ਐਕਸਪੀਰੀਅੰਸ ਬਦਲ ਦੇਣਗੇ। 

ਇਹ ਵੀ ਪੜ੍ਹੋ– Jio ਦਾ ਸਭ ਤੋਂ ਕਿਫਾਇਤੀ ਪਲਾਨ, 399 ਰੁਪਏ ’ਚ ਮਿਲੇਗਾ 75GB ਡਾਟਾ ਤੇ ਮੁਫ਼ਤ ਕਾਲਿੰਗ

ਸਟੋਰੇਜ ਮੈਨੇਜਮੈਂਟ ਟੂਲ
ਵਟਸਐਪ ਯੂਜ਼ਰਸ਼ ਨੂੰ ਮੈਸੇਜ ਨਾਲ ਫੋਟੋ, ਵੀਡੀਓ ਜਾਂ ਡਾਕੂਮੈਂਟ ਰਿਸੀਵ ਹੁੰਦੇ ਹਨ ਤੇ ਕਈ ਵਾਰ ਡਾਟਾ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਮੈਨੇਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ ਇਸ ਸਾਲ ਮੈਨੇਜਮੈਂਟ ਟੂਲ ਪੇਸ਼ ਕੀਤਾ ਜੋ ਕਿ ਅਣਚਾਹੀਆਂ ਫਾਈਲਾਂ ਨੂੰ ਡਿਲੀਟ ਕਰਕੇ ਫੋਨ ਦੀ ਸਟੋਰੇਜ ਨੂੰ ਮੈਨੇਜ ਕਰਨ ’ਚ ਮਦਦ ਕਰਦਾ ਹੈ। 

 ਇਹ ਵੀ ਪੜ੍ਹੋ– 80 ਪੋਰਸ਼ ਕਾਰਾਂ ਦਾ ਮਾਲਕ ਹੈ ਇਹ 80 ਸਾਲਾ ਬਾਬਾ, ਰੋਜ਼ ਚਲਾਉਂਦਾ ਹੈ ਵੱਖਰੀ ਕਾਰ

ਵਟਸਐਪ ਪੇਮੈਂਟ
ਵਟਸਐਪ ਦੇ ਇਸ ਫੀਚਰ ਦਾ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਤੇ ਆਖਿਰਕਾਰ ਸਾਲ 2020 ’ਚ ਇਸ ਫੀਚਰ ਨੂੰ ਅਧਿਕਾਰਤ ਤੌਰ ’ਤੇ ਰੋਲਆਊਟ ਕਰ ਦਿੱਤਾ ਗਿਆ। ਵਟਸਐਪ ਪੇਮੈਂਟ ਫੀਚਰ ਦੀ ਮਦਦ ਨਾਲ ਯੂਜ਼ਰਸ ਚੈਟਿੰਗ ਦੌਰਾਨ ਕਿਸੇ ਨੂੰ ਪੈਸੇ ਟਰਾਂਸਫਰ ਵੀ ਕਰ ਸਕਦੇ ਹੋ। ਇਹ ਗੂਗਲ ਪੇਅ ਤੇ ਪੇਟੀਐੱਮ ਐਪ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਆਪਣਾ ਬੈਂਕ ਅਕਾਊਂਟ ਐਪ ਨਾਲ ਜੋੜਨਾ ਪਵੇਗਾ।

ਇਹ ਵੀ ਪੜ੍ਹੋ– 251 ਰੁਪਏ ’ਚ 70GB ਡਾਟਾ ਦੇ ਰਹੀ ਹੈ ਇਹ ਟੈਲੀਕਾਮ ਕੰਪਨੀ

ਗਰੁੱਪ ਵੀਡੀਓ/ਵੌਇਸ ਕਾਲ ’ਚ ਲੋਕਾਂ ਦੀ ਗਿਣਤੀ ਵਧਾਈ ਗਈ
ਕੋਰੋਨਾ ਵਾਇਰਸ ਦੇ ਚਲਦੇ ਇਸ ਸਾਲ ਲੋਕਾਂ ਨੂੰ ਕਾਫੀ ਜ਼ਿਆਦਾ ਸਮਾਂ ਘਰਾਂ ’ਚ ਗੁਜ਼ਰਨਾ ਪਿਆ। ਅਜਿਹੇ ’ਚ ਲੋਕਾਂ ਨੇ ਦੋਸਤਾਂ-ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਲਈ ਵੀਡੀਓ ਕਾਲਿੰਗ ਐਪਸ ਦਾ ਬਹੁਤ ਇਸਤੇਮਾਲ ਕੀਤਾ। ਇਸ ਵਿਚਕਾਰ ਵਟਸਐਪ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਐਪ ਹੈ। ਇਸ ਲਈ ਕੰਪਨੀ ਨੇ ਬਿਹਤਰ ਅਨੁਭਵ ਲਈ ਵੌਇਸ ਅਤੇ ਵੀਡੀਓ ਕਾਲਿੰਗ ਲਈ ਲੋਕਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ। ਪਹਿਲਾਂ ਇਸ ਪਲੇਟਫਾਰਮ ਦੁਆਰਾ ਗਰੁੱਪ ਵੀਡੀਓ ਜਾਂ ਵੌਇਸ ਕਾਲਿੰਗ ਦੌਰਾਨ ਸਿਰਫ ਚਾਰ ਲੋਕ ਹੀ ਜੁੜ ਸਕਦੇ ਸਨ। ਹੁਣ ਇਸ ਨੂੰ ਬਦਲ ਕੇ ਕੰਪਨੀ ਨੇ ਗਿਣਤੀ ਵਧਾ ਕੇ 8 ਯੂਜ਼ਰਸ ਤਕ ਕਰ ਦਿੱਤੀ ਹੈ। ਇਸ ਨੂੰ ਸਾਰੇ ਐਂਡਰਾਇਡ ਅਤੇ ਆਈ.ਓ.ਐੱਸ.ਯੂਜ਼ਰਸ ਨੂੰ ਉਪਲੱਬਧ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਵਟਸਐਪ ਐਡਵਾਂਸ ਸਰਚ
ਸਾਲ 2020 ’ਚ ਵਟਸਐਪ ’ਚ ਐਡਵਾਂਸ ਸਰਚ ਫੀਚ ਨੂੰ ਵੀ ਐਡ ਕੀਤਾ ਹੈ। ਇਸ ਆਪਸ਼ਨ ਰਾਹੀਂ ਯੂਜ਼ਰਸ ਹੁਣ ਫੋਟੋਜ਼, ਆਡੀਓ, GIFs ਵੀਡੀਓਜ਼ ਦੇ ਨਾਲ ਹੀ ਡਾਕਿਊਮੈਂਟਸ ਅਤੇ ਲਿੰਕਸ ਦੇ ਨਾਲ ਸਰਚ ਨੂੰ ਫਿਲਟਰ ਕਰ ਸਕਦੇ ਹਨ। ਇਸ ਫੀਚਰ ਦਾ ਇਸਤੇਮਾਲ ਟਾਪ ਬਾਰ ’ਚ ਸਿੱਧਾ ਸਰਚ ਆਈਕਨ ’ਚ ਟੈਪ ਕਰਕੇ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

ਡਾਰਕ ਮੋਡ
ਸਾਲ 2020 ਦੀ ਸ਼ੁਰੂਆਤ ’ਚ ਵਟਸਐਪ ਨੇ ਡਾਰਕ ਮੋਡ ਫੀਚਰ ਰੋਲਾਆਊਟ ਕੀਤਾ ਸੀ। ਇਹ ਫੀਚਰ ਸਮਾਰਟਫੋਨ ਦੀ ਬੈਟਰੀ ਖਪਤ ਨੂੰ ਬਚਾਉਣ ਨਾਲ ਹੀ ਯੂਜ਼ਰ ਦੀਆਂ ਅੱਖਾਂ ਨੂੰ ਵੀ ਸੁਰੱਖਿਅਤ ਰੱਖਦਾ ਹੈ। ਦੱਸ ਦੇਈਏ ਕਿ ਇਹ ਫੀਚਰ ਸਮਾਰਟਫੋਨ ਤੇ ਡੈਸਕਟਾਪ ਦੋਵਾਂ ’ਤੇ ਉਪਲਬਧ ਹੈ। ਜੇਕਰ ਤੁਸੀਂ ਇਸ ਫੀਚਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਵਟਸਐਪ ਦੀ ਸੈਟਿੰਗ ’ਚ ਜਾ ਕੇ ‘ਲਾਈਟ’, ‘ਡਾਰਕ’ ਤੇ System Default ’ਚ ਡਾਰਕ ਦੀ ਚੋਣ ਕਰ ਸਕਦੇ ਹੋ।


Rakesh

Content Editor

Related News