ਨਵੇਂ ਰੰਗਾਂ ਦੇ ਬਦਲ ਨਾਲ ਹੁਣ ਬਾਜ਼ਾਰ ਵਿਚ ਆਵੇਗੀ 2020 Maruti Suzuki Swift
Monday, May 11, 2020 - 03:49 PM (IST)

ਗੈਜੇਟ ਡੈਸਕ : ਮਾਰੂਤੀ ਸੁਜ਼ੁਕੀ ਜਲਦੀ ਹੀ ਆਪਣੀ ਲੋਕ ਪ੍ਰਸਿੱਧ ਕਾਰ ਸਵਿਫਟ ਦੇ ਫੇਸਲਿਫਟ ਮਾਡਲ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕਰਨ ਵਾਲੀ ਹੈ। ਇਸ ਨਵੇਂ ਮਾਡਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਤੁਸੀਂ ਇਸ ਕਾਰ ਵਿਚ ਕੀਤੇ ਗਏ ਬਦਲਾਵਾਂ ਨੂੰ ਦੇਖ ਸਕਦੇ ਹੋ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਨਵੀਂ ਸਵਿਫਟ ਨੂੰ ਭਾਰਤੀ ਬਾਜ਼ਾਰਾਂ ਵਿਚ ਦਿਵਾਲੀ 2020 ਤੋਂ ਬਾਅਦ ਉਪਲੱਬਧ ਕਰਾਏਗੀ।
ਕਾਰ ਵਿਚ ਕੀਤੇ ਗਏ ਕੁਝ ਬਦਲਾਅ
- 2020 ਮਾਰੂਤੀ ਸਵਿਫਟ ਦੇ ਸਾਹਮਣੇ ਵਾਲੇ ਹਿੱਸੇ 'ਤੇ ਨਵੀਂ ਹਨੀਕੋਂਬ ਗ੍ਰਿਲ ਲਗਾਈ ਗਈ ਹੈ ਨਾਲ ਹੀ ਕ੍ਰੋਮ ਸਟ੍ਰਿਪ ਦੀ ਵੀ ਵਰਤੋਂ ਕੀਤੀ ਗਈ ਹੈ।
- ਕਾਰ ਦੇ ਫਰੰਟ ਬੰਪਰ ਵਿਚ ਥੋੜੇ ਬਹੁਤ ਬਦਲਾਅ ਦੇਖਣ ਨੂੰ ਮਿਲਣਗੇ। ਉੱਥੇ ਹੀ ਕਾਰ ਵਿਚ ਡਿਊਲ ਟੋਨ ਅਲਾਏ ਵਹ੍ਹੀਲ ਦਿੱਤੇ ਗਏ ਹਨ।
- ਇਸ ਵਿਚ ਨਵਾਂ ਸੀਟ ਫੈਬ੍ਰਿਕ ਦਿੱਤਾ ਜਾਵੇਗਾ, ਜੋ ਕਿ ਸਫਰ ਨੂੰ ਹੋਰ ਵੀ ਆਰਾਮਦਾਇਕ ਬਣਾ ਦੇਵੇਗਾ।
- ਕਾਰ ਦੇ ਟਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ ਵਿਚ ਕੁਝ ਨਵੇਂ ਫੀਚਰਸ ਜੋੜੇ ਜਾਣਗੇ।
ਨਵਾਂ ਇੰਜਣ
ਇਸ ਕਾਰ ਵਿਚ ਸਭ ਤੋਂ ਵੱਡਾ ਬਦਲਾਅ ਇਸ ਦੇ 1.2 ਲੀਟਰ K12N ਡੂਅਲਜੈਟ ਪੈਟ੍ਰੋਲ ਇੰਜਣ ਦਾ ਹੋਵੇਗਾ। ਉੱਥੇ ਹੀ BS6 ਇੰਜਣ ਇਸ ਸਾਲ ਲਾਂਚ ਕੀਤੀ ਗਈ ਡਿਜ਼ਾਇਰ ਵਿਚ ਕੰਪਨੀ ਨੇ ਦਿੱਤਾ ਹੈ। ਪਾਵਰ ਦੀ ਗੱਲ ਕਰੀਏ ਤਾਂ ਇਸ ਵਿਚ90 BHP ਦੀ ਪਾਵਰ ਅਤੇ 113 ਨਿਊਟਨ ਮੀਟਰ ਦਾ ਟਾਰਕ ਪੈਦਾ ਹੋਵੇਗਾ। ਇਸ ਵਿਚ 5 ਸਪੀਡ ਮੈਨੁਅਲ ਅਤੇ 5 ਸਪੀਡ ਆਟੋਮੈਟਿਕ ਗੇਅਰਬਾਕਸ ਦਾ ਬਦਲ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਦੀ ਮਾਈਲੇਜ ਪਹਿਲਾਂ ਤੋਂ ਬਿਹਤਰ ਹੋ ਸਕਦੀ ਹੈ।