ਭਾਰਤ ’ਚ ਲਾਂਚ ਹੋਈ Lexus LC500h, ਕੀਮਤ 1.96 ਕਰੋੜ ਰੁਪਏ
Wednesday, Feb 05, 2020 - 12:10 PM (IST)

ਆਟੋ ਡੈਸਕ– ਜਪਾਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ Lexus ਨੇ ਆਖਿਰਕਾਰ ਆਪਣੀ ਸ਼ਾਨਦਾਰ LC500h ਹਾਈਬ੍ਰਿਡ ਕਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਨੂੰ 1.96 ਕਰੋੜ ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਈਵੈਂਟ ਦੌਰਾਨ ਭਾਰਤ ’ਚ ਬਣੇ ਮਾਡਲ ਨੂੰ ਹੀ ਦੁਨੀਆ ਦੇ ਸਾਹਮਣੇ ਸ਼ੋਅਕੇਸ ਕੀਤਾ ਗਿਆ ਹੈ।
ਡਿਜ਼ਾਈਨ
Lexus LC500h ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਦੇ ਸਾਹਮਣੇ ਵਾਲੇ ਹਿੱਸੇ ’ਚ Lexus ਦੀ ਸਿਗਨੇਚਰ ਗਰਿੱਲ ਅਤੇ L ਆਕਾਰ ਦੇ DRL ਦਿੱਤੇ ਗਏ ਹਨ। ਇਸ ਵਾਰ ਕਾਰ ਦੇ ਸਾਹਮਣੇ ਵਾਲੇ ਹਿੱਸੇ ਨੂੰ ਥੋੜ੍ਹਾ ਹੇਠਾਂ ਰੱਖਿਆ ਗਿਆ ਹੈ, ਉਥੇ ਹੀ ਪਿਛਲੇ ਪਾਸੇ ਐੱਲ.ਈ.ਡੀ. ਟੇਲ ਲੈਂਪ ਮੌਜੂਦ ਹਨ।
ਇੰਟੀਰੀਅਰ
ਕਾਰ ਦੇ ਇੰਟੀਰੀਅਰ ਨੂੰ ਬੇਹੱਦ ਲਗਜ਼ਰੀ ਰੂਪ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਿਚ 10.3 ਇੰਚ ਦਾ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ 10 ਸਟੈੱਪ ਅਡਜਸਟੇਬਲ ਡਰਾਈਵਰ ਸੀਟ ਦਿੱਤੀ ਹੈ।
ਇੰਜਣ
ਇੰਜਣ ਦੀ ਗੱਲ ਕਰੀਏ ਤਾਂ Lexus LC500h ’ਚ 3.6 ਲੀਟਰ ਦਾ V6 ਪੈਟਰੋਲ ਇੰਜਣ ਦਿੱਤਾ ਹੈ ਜੋ ਕਿ ਇਕ ਇਲੈਕਟ੍ਰਿਕ ਮੋਟਰ ਨਾਲ ਜੁੜਿਆ ਹੈ। ਇਹ ਇੰਜਣ ਕੁਲ 354 ਬੀ.ਐੱਚ.ਪੀ. ਦੀ ਪਾਵਰ ਦਿੰਦਾ ਹੈ। ਇਸ ਇੰਜਣ ਨੂੰ ਆਟੋਮੈਟਿਕ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ 4.7 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚ ਜਾਂਦੀ ਹੈ।