ਨਵੀਂ Suzuki Gixxer ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

07/13/2019 1:50:14 PM

ਆਟੋ ਡੈਸਕ– ਸੁਜ਼ੂਕੀ ਨੇ ਸ਼ੁੱਕਰਵਾਰ ਨੂੰ ਨਵੀਂ Gixxer ਮੋਟਰਸਾਈਕਲ ਲਾਂਚ ਕਰ ਦਿੱਤੀ ਹੈ। ਇਸ ਨੇਕਡ ਬਾਈਕ ਦੀ ਐਕਸ ਸ਼ੋਅਰੂਮ ਕੀਮਤ 1 ਲੱਖ ਰੁਪਏ ਰੱਖੀ ਗਈ ਹੈ। ਪੁਰਾਣੇ ਮਾਡਲ ਦੇ ਮੁਕਾਬਲੇ 2019 Suzuki Gixxer 155 ਦੀ ਕੀਮਤ 12 ਹਜ਼ਾਰ ਰੁਪਏ ਜ਼ਿਆਦਾ ਹੈ। ਬਾਈਕ ਦਾ ਡਿਜ਼ਾਈਨ ਨਵਾਂ ਹੈ, ਜਿਸ ਨਾਲ ਇਹ ਪਹਿਲਾਂ ਨਾਲੋਂ ਜ਼ਿਆਦਾ ਐਗਰੈਸਿਵ ਦਿਸਦੀ ਹੈ। 

ਨਵੀਂ ਸੁਜ਼ੂਕੀ ਜਿਕਸਰ ’ਚ ਐੱਲ.ਈ.ਡੀ. ਹੈੱਡਲਾਈਟ ਦਿੱਤੀ ਗਈ ਹੈ। ਟੈਂਕ ’ਚ ਵੀ ਹਲਕਾ ਬਦਲਾਅ ਹੋਇਆ ਹੈ, ਜੋ ਬਾਈਕ ਦੀ ਲੁੱਕ ਨੂੰ ਆਕਰਸ਼ਿਤ ਬਣਾਉਂਦਾ ਹੈ। ਬੈਕ ਸਾਈਡ ਤੋਂ ਇਹ ਬਾਈਕ ਹਾਲ ਹੀ ’ਚ ਲਾਂਚ ਹੋਈ ਜਿਕਸਰ ਐੱਸ.ਐੱਫ. ਦੀ ਤਰ੍ਹਾਂ ਹੈ। ਟੇਲ ਲਾਈਟ ਵੀ ਐੱਲ.ਈ.ਡੀ. ਹੈ। ਇਸ ਤੋਂ ਇਲਾਵਾ ਸਿੰਗਲ ਪੀਸ ਸੀਟ ਦੀ ਥਾਂ ਨਵੀਂ ਬਾਈਕ ’ਚ ਸਪਲਿਟ ਸੀਟ ਦਿੱਤੀ ਗਈ ਹੈ। 

ਬਾਈਕ ’ਚ ਨਵੇਂ ਡਿਜ਼ਾਈਨ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ, ਜਿਸ ਵਿਚ ਸਪੀਡ, ਓਡੋਮੀਟਰ, ਟ੍ਰਿਪ ਮੀਟਰ, ਫਿਊਲ ਗੇਜ ਅਤੇ ਗਿਅਰ ਪੋਜ਼ੀਸ਼ਨ ਵਰਗੀਆਂ ਜਾਣਕਾਰੀਆਂ ਮਿਲਦੀਆਂ ਹਨ। ਨਵੀਂ ਜਿਕਸਰ ਤਿੰਨ ਰੰਗਾਂ- ਗਲਾਸ ਸਪਾਰਕਲ ਬਲੈਕ, ਗਲਾਸ ਸਪਾਰਕਲ ਬਲੈਕ ਤੇ ਮਟੈਲਿਕ ਟ੍ਰਾਈਟਨ ਬਲਿਊ ਅਤੇ ਮਟੈਲਿਕ ਸੋਨਿਕ ਸਿਲਵਰ ਤੇ ਗਲਾਸ ਸਪਾਰਕਲ ਬਲੈਕ ’ਚ ਉਪਲੱਬਧ ਹੈ।

PunjabKesari

ਇੰਜਣ
ਸੁਜ਼ੂਕੀ ਜਿਕਸਰ ’ਚ 155 ਸੀਸੀ, ਸਿੰਗਲ-ਸਿਲੰਡਰ, ਫਿਊਲ ਇੰਜੈਕਟਿਡ ਇੰਜਣ ਹੈ। ਇਹ ਇੰਜਣ 8,000 ਆਰ.ਪੀ.ਐੱਮ. ’ਤੇ 13.9 ਬੀ.ਐੱਚ.ਪੀ. ਦੀ ਪਾਵਰ ਅਤੇ 6,000 ਆਰ.ਪੀ.ਐੱਮ.’ਤੇ 14 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 5 ਸਪੀਡ ਗਿਅਰਬਾਕਸ ਨਾਲ ਲੈਸ ਹੈ। ਸੁਜ਼ੂਕੀ ਦੀ ਇਸ ਨੇਕਡ ਮੋਟਰਸਾਈਕਲ ’ਚ ਸਿੰਗਲ ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ। ਕੀਮਤ ਦੇ ਲਿਹਾਜ ਨਾਲ ਨਵੀਂ ਜਿਕਸਰ ਦਾ ਸਿੱਧਾ ਮੁਕਾਬਲਾ ਯਾਮਾਹਾ FZ-FI, ਟੀ.ਵੀ.ਐੱਸ. ਅਪਾਚੇ RTR 160 4V FI ABS ਅਤੇ ਹੋਂਡਾ ਸੀਬੀ ਹਾਰਨੇਟ 160 ਆਰ ਵਰਗੀਆਂ ਬਾਈਕਸ ਨਾਲ ਹੋਵੇਗਾ। 


Related News