2019 Superb Corporate Edition ਭਾਰਤ ''ਚ ਲਾਂਚ, ਜਾਣੋ ਕੀਮਤ

01/17/2019 1:49:55 AM

ਆਟੋ ਡੈਸਕ—ਸਕੋਡਾ ਨੇ ਭਾਰਤ 'ਚ 2019 2019 Superb Corporate Edition ਲਾਂਚ ਕਰ ਦਿੱਤੀ ਹੈ।2019 Skoda Superb Corporate Edition  ਦੀ ਕੀਮਤ 23.99 ਲੱਖ ਰੁਪਏ ਰੱਖੀ ਗਈ ਹੈ।

PunjabKesari

ਸਕੋਡਾ ਦੀ ਇਹ ਨਵੀਂ ਫਲੈਗਸ਼ਿਪ ਸਿਡੈਨ ਕੈਂਡੀ ਵ੍ਹਾਈਟ ਅਤੇ ਮੈਗਨੈਟਿਕ ਬ੍ਰਾਊਨ ਰੰਗਾਂ 'ਚ ਉਪਲੱਬਧ ਹੋਵੇਗੀ। ਨਵੀਂ ਕਾਰ 'ਚ 1.8 ਲੀਟਰ, 4 ਸਿਲੰਡਰ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 180 ਐੱਚ.ਪੀ. ਦੀ ਪਾਵਰ ਅਤੇ 320 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ।

PunjabKesari

ਇੰਜਣ ਨੂੰ 6-ਸਪੀਡ ਮੈਨਿਊਅਲ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਕੁਝ ਸਮੇਂ ਬਾਅਦ ਇਸ 'ਚ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਵੀ ਮਿਲਣ ਦੀ ਸੰਭਾਵਨਾ ਹੈ।

PunjabKesari

ਇਸ ਦੇ ਕੈਬਿਨ 'ਚ 8 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ ਮਿਰਰ ਲਿੰਕ, ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਸਪੋਰਟ ਨਾਲ ਆਉਂਦਾ ਹੈ।

PunjabKesari

ਇਸ ਵੇਰੀਐਂਟ 'ਚ ਇਕ ਐਪ ਵੀ ਹੈ ਜੋ ਰੇਡੀਓ, ਮਿਊਜ਼ਿਕ ਅਤੇ ਨੈਵੀਗੇਸ਼ਨ ਨੂੰ ਕੰਟਰੋਲ ਕਰਦਾ ਹੈ। ਇਸ 'ਚ ਕੂਲਡ ਗਲਵ-ਬਾਕਸ ਅਤੇ 3-ਜੋਨ ਕਲਾਈਮੇਟ ਕੰਟਰੋਲ ਫੀਚਰ ਵੀ ਦਿੱਤਾ ਗਿਆ ਹੈ। 

PunjabKesari

ਕਾਰ 'ਚ ਹਊਮੀਡਿਟੀ ਸੈਂਸਰ ਦੀ ਸੁਵਿਧਾ ਹੈ, ਜੋ ਵਿੰਡਸਕਰੀਨ 'ਤੇ ਫਾਗ ਨੂੰ ਘੱਟ ਕਰਦਾ ਹੈ। ਸੈਫਟੀ ਦੀ ਗੱਲ ਕਰੀਏ ਤਾਂ ਨਵੀਂ ਸੁਪਰਬ 8-ਏਅਰਬੈਗ, ਏ.ਬੀ.ਐੱਸ. ਅਤੇ ਏ.ਐੱਸ.ਸੀ. ਨਾਲ ਲੈਸ ਹੈ। ਮਾਰਕੀਟ 'ਚ ਇਸ ਦੀ ਟਕੱਰ ਵਾਕਸਵੈਗਨ ਪਾਸੈਂਟ ਅਤੇ ਹੌਂਡਾ ਐਕਾਰਡ ਹਾਈਬਰਡ ਵਰਗੀਆਂ ਕਾਰਾਂ ਨਾਲ ਹੋਵੇਗੀ।


Related News