ਸਾਲ 2019 ਹੋ ਸਕਦੈ ਹੈ iPhone 11 Pro ਦੇ ਨਾਮ

Tuesday, Aug 13, 2019 - 11:51 AM (IST)

ਸਾਲ 2019 ਹੋ ਸਕਦੈ ਹੈ iPhone 11 Pro ਦੇ ਨਾਮ

ਗੈਜੇਟ ਡੈਸਕ– ਐਪਲ ਦੇ ਯੂਜ਼ਰਜ਼ ਲਈ ਅਗਲੇ ਆਈਫੋਨ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਐਪਲ ਦੇ ਅਗਲੇ ਆਈਫੋਨ ਨੂੰ iPhone 11 Pro ਦੇ ਨਾਮ ਨਾਲ ਲਾਂਚ ਕੀਤਾ ਜਾ ਸਕਦਾ ਹੈ। iPhone XS, XS Max ਅਤੇ XR ਦੇ ਲਾਂਚ ਬਾਰੇ ਸਹੀ ਅਨੁਮਾਨ ਲਗਾਉਣ ਵਾਲੇ ਟਵਿਟਰ ਅਕਾਊਂਟ ਨੇ ਇਸ ਗੱਲ ਨੂੰ ਲੈ ਕੇ ਟਵੀਟ ਕੀਤਾ ਹੈ। 

ਇਸ ਤੋਂ ਬਾਅਦ ਟੈੱਕ ਵਰਲਡ ਅਤੇ ਖਾਸ ਕਰਕੇ ਐਪਲ ਯੂਜ਼ਰਜ਼ ’ਚ ਹਲਚਲ ਤੇਜ਼ ਹੋ ਗਈ ਹੈ। MacRumors ਦੀ ਰਿਪੋਰਟ ਮੁਤਾਬਕ, ਐਪਲ ਇਸੇ ਸਾਲ ਦੇ ਪ੍ਰੋਡਕਟ ਆਫਰਿੰਗ ’ਚ iPhone 11 Pro ਦੀ ਝਲਕ ਦਿਖਾ ਸਕਦਾ ਹੈ। 

ਆਈਫੋਨ ਲਈ ‘ਪ੍ਰੋ ਨਾਮ? ਪਿਛਲੇ ਕੁਝ ਸਾਲਾਂ ’ਚ ਪ੍ਰੋਡਕਟਸ ਦੀ ਨੇਮਿੰਗ ਬੇਹੱਦ ਕ੍ਰੇਜ਼ੀ ਰਹੀ ਹੈ,’ CoinX ਨੇ ਸ਼ਨੀਵਾਰ ਨੂੰ ਟਵੀਟ ਕੀਤਾ। ਹਾਲਾਂਕਿ ਇਸ ਟਵੀਟ ਨਾਲ ਅਜੇ ਆਈਫੋਨ ਪ੍ਰੋ ਨੂੰ ਲੈ ਕੇ ਕੁਝ ਵੀ ਸਾਫ ਨਹੀਂ ਹੋ ਸਕਿਆ। 

ਰਿਕਵੈਸਟ ਫਾਰ ਕੁਮੈਂਟ ਕਰਨ ’ਤੇ ਐਪਲ ਦੁਆਰਾ ਕੋਈ ਵੀ ਪ੍ਰਤੀਕਿਰਿਆ ਅਜੇ ਤਕ ਨਹੀਂ ਦਿੱਤੀ ਗਈ। CoinX ਦੇ ਇਸ ਟਵੀਟ ਦੇ ਚੱਲਦੇ ਐਪਲ ਯੂਜ਼ਰਜ਼ ’ਚ ਚਰਚਾ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਦੱਸ ਦੇਈਏ ਕਿ ਆਈਪੈਡ ਪ੍ਰੋ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ। 


Related News