ਪਹਿਲੀ ਵਾਰ ਸਾਹਮਣੇ ਆਈ baleno ਫੇਸਲਿਫਟ 2019, ਹੋਏ ਇਹ ਬਦਲਾਅ

Saturday, Jan 05, 2019 - 04:10 PM (IST)

ਪਹਿਲੀ ਵਾਰ ਸਾਹਮਣੇ ਆਈ baleno ਫੇਸਲਿਫਟ 2019, ਹੋਏ ਇਹ ਬਦਲਾਅ

ਗੈਜੇਟ ਡੈਸਕ- ਮਾਰੂਤੀ ਸੁਜ਼ੂਕੀ ਆਪਣੀ ਪ੍ਰੀਮੀਅਮ ਹੈਚਬੈਕ ਬਲੈਨੋ ਦਾ ਫੇਸਲਿਫਟ ਵਰਜਨ ਭਾਰਤੀ ਬਾਜ਼ਾਰ 'ਚ ਉਤਾਰਨ ਨੂੰ ਤਿਆਰ ਹੈ। ਟੈਸਟਿੰਗ ਦੇ ਦੌਰਾਨ ਇਸ ਦੀ ਸਪਾਈ ਤਸਵੀਰਾਂ ਆਈਆਂ ਹਨ ਜਿਸ ਦੇ ਨਾਲ ਪਤਾ ਚੱਲਦਾ ਹੈ ਕਿ ਨਵੀਂ 2019 ਮਾਰੂਤੀ ਬਲੈਨੋ ਫੇਸਲਿਫਟ ਦੇ ਐਕਸਟੀਰੀਅਰ ਤੋਂ ਲੈ ਕੇ ਇੰਟੀਰੀਅਰ ਤੱਕ ਕਈ ਸਾਰੇ ਅਪਡੇਟ ਕੀਤੇ ਗਏ ਹਨ। 

ਗਾੜੀਵਾੜੀ ਵਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਵੇਖਿਆ ਜਾ ਸਕਦਾ ਹੈ ਕਿ ਨਵੀਂ 2019 ਮਾਰੂਤੀ ਬਲੈਨੋ ਫੇਸਲਿਫਟ 'ਚ ਕਈ ਬਦਲਾਵ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਸ 'ਚ ਨਵੇਂ ਡਿਜ਼ਾਈਨ ਦਾ ਬੰਪਰ ਲਗਾਇਆ ਗਿਆ ਹੈ ਤੇ ਨਾਲ ਹੀ ਇਸ 'ਚ ਨਵੇਂ ਪ੍ਰੋਜੈਕਟਰ ਹੈੱਡਲੈਂਪ ਲਗੇ ਹਨ ਜੋ ਕਿ ਸਮੋਕਡ ਇਫੈਕਟ ਦੇ ਨਾਲ ਆਉਂਦੇ ਹਨ।PunjabKesari
ਉਂਝ ਇਨ੍ਹਾਂ ਬਦਲਾਵਾਂ ਦੇ ਬਾਵਜੂਦ ਵੀ ਨਵੀਂ 2019 ਮਾਰੂਤੀ ਬਲੈਨੋ ਫੇਸਲਿਫਟ ਦੇ ਲੁੱਕ 'ਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਇਹ ਪਹਿਲਾਂ ਦੀ ਤਰ੍ਹਾਂ ਹੀ ਵਿੱਖ ਰਹੀ ਹੈ। ਹਾਲਾਂਕਿ ਨਵੇਂ ਬੰਪਰ, ਫਾਗ ਲੈਂਪ ਹਾਊਸਿੰਗ ਤੇ ਨਵੇਂ ਰੇਕਟੈਂਗਿਊਲਰ ਏਅਰ ਡੈਮ ਡਿਜ਼ਾਈਨ ਦੇ ਨਾਲ ਕਾਰ ਇਕਦਮ ਫਰੈਸ਼ ਲੱਗਦੀ ਹੈ।

ਗੱਲ ਕਰੀਏ ਨਵੀਂ 2019 ਮਾਰੂਤੀ ਬਲੈਨੋ ਫੇਸਲਿਫਟ ਦੇ ਇੰਟੀਰੀਅਰ ਦੀ ਤਾਂ ਇਸ 'ਚ ਕਈ ਸਾਰੇ ਐਡੀਸ਼ਨਲ ਫੀਚਰਸ ਤੇ ਇਕਵਿਪਮੈਂਟ ਜੋੜੇ ਜਾਣਗੇ। ਇਸ 'ਚ ਨਵੀਂ ਸੀਟ ਅਪਹੋਲਸਟਰੀ ਵੀ ਦੇਖਣਾ ਨੂੰ ਮਿਲੇਗਾ, ਜੋ ਕਿ ਪ੍ਰੀਮੀਅਮ ਲੈਦਰ ਤੇ ਫਿਨੀਸ਼ ਦੇ ਨਾਲ ਆਵੇਗੀ।

ਫਿਲਹਾਲ ਬਾਜ਼ਾਰ 'ਚ ਵੇਚੀ ਜਾ ਰਹੀ ਬਲੈਨੋ 'ਚ 1.2-ਲਿਟਰ ਪੈਟਰੋਲ ਤੇ 1.3-ਲਿਟਰ ਡੀਜ਼ਲ ਇੰਜਣ ਦਿੱਤਾ ਜਾ ਰਿਹਾ ਹੈ ਤੇ ਜਿੱਥੇ ਕੰਪਨੀ ਨੇ ਦੋਨਾਂ ਹੀ ਵੇਰੀਐਂਟਸ ਦੇ ਨਾਲ 5-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਹੈ, ਉਥੇ ਹੀ ਪੈਟਰੋਲ ਵੇਰੀਐਂਟ 'ਚ ਸੀ. ਵੀ. ਟੀ. ਆਟੋਮੈਟਿਕ ਟਰਾਂਸਮਿਸ਼ਨ ਵੀ ਉਪਲੱਬਧ ਕਰਾਇਆ ਗਿਆ ਹੈ।


Related News