2019 geneva-motor-show: ਟਾਟਾ altroz ਤੋਂ ਉਠਿਆ ਪਰਦਾ, ਜਾਣੋ ਖੂਬੀਆਂ
Tuesday, Mar 05, 2019 - 05:03 PM (IST)

ਆਟੋ ਡੈਸਕ- Tata Motors ਨੇ ਲੰਬੇ ਸਮੇਂ ਤੋਂ ਸੁਰੱਖੀਆਂ 'ਚ ਬਣੀ ਆਪਣੀ ਪ੍ਰੀਮੀਅਮ ਹੈਚਬੈਕ Tata Altroz ਨਾਲ ਮੰਗਲਵਾਰ ਅੱਜ ਦੇ ਦਿਨ ਨੂੰ ਪਰਦਾ ਉਠਾ ਦਿੱਤਾ। ਕੰਪਨੀ ਨੇ ਇਸ ਨੂੰ 2019 Geneva Motor Show 'ਚ ਪੇਸ਼ ਕੀਤਾ ਹੈ। ਇਸ ਦੇ ਨਾਲ ਕੰਪਨੀ ਨੇ ਟਾਟਾ ਅਲਟਰਾਜ਼ ਦਾ ਇਲੈਕਟ੍ਰਿਕ ਵਰਜ਼ਨ ਵੀ ਡਿਸਪਲੇਅ ਕੀਤਾ ਹੈ। ਹਾਲਾਂਕਿ, Tata altroz EV ਨੂੰ ਬਾਅਦ 'ਚ ਬਾਜ਼ਾਰ 'ਚ ਉਤਾਰਿਆ ਜਾਵੇਗਾ।
ਅਲਟਰਾਜ਼ ਟਾਟਾ ਮੋਟਰਸ ਦੀ ਇੰਪੈਕਟ ਡਿਜ਼ਾਈਨ 2.0 ਲੈਂਗਵੈਜ ਨੂੰ ਸਪੋਰਟ ਕਰਨ ਵਾਲੀ ਦੂਜੀ ਕਾਰ ਹੈ। ਇਸ ਤੋਂ ਪਹਿਲਾਂ Harrier SUV ਨੂੰ ਇਸ ਡਿਜ਼ਾਈਨ ਲੈਂਗਵੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਟਾਟਾ ਅਲਟਰਾਜ ਦਾ ਲੁੱਕ ਕਾਫ਼ੀ ਸ਼ਾਨਦਾਰ ਹੈ। ਇਸ ਦੇ ਫਰੰਟ 'ਚ ਟਾਟਾ ਦੀ ਹਿਊਮਨਿਟੀ ਲਾਈਨ ਗਰਿਲ ਤੇ ਬੰਪਰ ਦੇ 'ਤੇ ਲੰਬੇ ਹੈੱਡਲੈਂਪਸ ਦਿੱਤੇ ਗਏ ਹਨ। ਕਾਰ ਦੀ ਸਾਈਡ 'ਚ ਸਟਰਾਂਗ ਕੈਰੇਕਟਰ ਲਾਈਨਸ ਤੇ ਰਿਅਰ ਡੋਰ 'ਚ ਪਿਲਰ-ਮਾਊਂਟਿਡ ਡੋਰ ਹੈਂਡਲ ਹਨ।
ਅਲਟਰਾਜ਼ ਕਾਰ ਟਾਟਾ ਦੇ ALFA ਆਰਕਿਟੈਕਚਰ 'ਤੇ ਅਧਾਰਿਤ ਹੈ, ਜੋ ਬਹੁਉਪਯੋਗੀ ਹੈ। ਇਹ ਪਲੇਟਫਾਰਮ ਪਟਰੋਲ, ਡੀਜਲ ਤੇ ਇਲੈਕਟ੍ਰਿਕ ਇੰਜਣ ਤੇ ਬੈਟਰੀ ਸਹਿਤ ਕਈ ਬਾਡੀ ਸਟਾਇਲ ਲਈ ਸਮਰੱਥ ਹੈ। ਅਲਟਰਾਜ਼ ਹੈਚਬੈਕ 2018 ਆਟੋ ਐਕਸਪੋ 'ਚ ਪੇਸ਼ ਕੀਤੇ ਗਏ ਸਟਾਈਲਿਸ਼ Tata H5X ਕੰਸੈਪਟ ਦਾ ਪ੍ਰੋਡਕਸ਼ਨ ਵਰਜਨ ਹੈ। ਦੇਸ਼ ਭਰ 'ਚ ਇਸ ਕਾਰ ਦੀ ਟੈਸਟਿੰਗ ਚੱਲ ਰਹੀ ਹੈ। ਟੈਸਟਿੰਗ ਦੇ ਦੌਰਾਨ ਇਸ ਨੂੰ ਵੇਖਿਆ ਵੀ ਜਾ ਚੁੱਕਿਆ ਹੈ।
ਅਲਟਰਾਜ ਨੂੰ ਤਿੰਨ ਇੰਜਣ ਆਪਸ਼ਨ 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ 'ਚ ਇਕ ਟਿਆਗੋ ਵਾਲਾ 1.2-ਲਿਟਰ ਪੈਟਰੋਲ ਇੰਜਣ ਹੋਵੇਗਾ, ਜਦ ਕਿ ਦੂਜਾ ਨੈਕਸਾਨ ਐੱਸ. ਯੂ. ਵੀ. ਵਾਲਾ 1.2- ਲਿਟਰ ਟਰਬੋ-ਪੈਟਰੋਲ ਇੰਜਣ ਹੋਵੇਗਾ। ਇਸ ਤੋਂ ਇਲਾਵਾ ਇਸ 'ਚ ਨੈਕਸਾਨ ਵਾਲਾ 1.5-ਲਿਟਰ ਡੀਜਲ ਇੰਜਣ ਦਿੱਤਾ ਜਾ ਸਕਦਾ ਹੈ। ਮਾਰਕੀਟ 'ਚ ਅਲਟਰਾਜ਼ ਦੀ ਟੱਕਰ ਮਾਰੂਤੀ ਬਲੈਨੋ ਤੇ ਹੁੰਡਈ ਆਈ 20 ਨਾਲ ਮੰਨੀ ਜਾ ਰਹੀ ਹੈ।
ਟਾਟਾ ਅਲਟਰਾਜ਼ ਇਲੈਕਟ੍ਰਿਕ
ਕੰਪਨੀ ਨੇ ਅਲਟਰਾਜ਼ ਦੇ ਨਾਲ ਇਸ ਦੇ ਇਲੈਕਟ੍ਰਿਕ ਵਰਜ਼ਨ ਨੂੰ ਵੀ ਜਿਨੇਵਾ ਮੋਟਰ ਸ਼ੋਅ 'ਚ ਪੇਸ਼ ਕੀਤਾ। ਇਲੈਕਟ੍ਰਿਕ ਅਲਟਰਾਜ਼ ਪ੍ਰੀਮੀਅਮ ਹੈਬਚੈਕ ਅਲਟਰਾਜ਼ ਦੀ ਤਰ੍ਹਾਂ ਹੀ ਹੈ। ਹਾਲਾਂਕਿ ਇਸ ਦੀ ਸਟਾਈਲਿੰਗ 'ਚ ਮਾਮੂਲੀ ਬਦਲਾਅ ਕੀਤੇ ਗਏ ਹਨ।