2017 ਕੇ.ਟੀ. ਐੱਮ ਡਿਊਕ ਦੀ ਪਹਿਲੀ ਤਸਵੀਰ ਲੀਕ, ਕਈ ਬਦਲਾਵਾਂ ਦੇ ਨਾਲ ਆਵੇਗੀ ਇਹ ਬਾਈਕ
Tuesday, Jun 14, 2016 - 01:16 PM (IST)

ਜਲੰਧਰ - ਆਸਟ੍ਰੀਆ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਕੇ. ਟੀ. ਐੱਮ ਆਪਣਾ ਡਿਊਕ 390 ਨੈਕਸਟ-ਜਨਰੇਸ਼ਨ ਮਾਡਲ ਅਗਲੇ ਸਾਲ ਤੱਕ ਭਾਰਤ ''ਚ ਲਾਂਚ ਕਰੇਗੀ। ਹਾਲ ਹੀ ''ਚ ਇਸ ਡਿਊਕ ਦੀਆਂ ਤਸਵੀਰਾਂ ਯੂਰੋਪ ''ਚ ਟੈਸਟਿੰਗ ਦੇ ਦੌਰਾਨ ਸਾਹਮਣੇ ਆਈਆਂ ਹਨ।
ਕੇ. ਟੀ. ਐੱਮ ਡਿਊਕ 390 ਦੇ ਇਸ ਨਵੇਂ ਮਾਡਲ ''ਚ ਕਈ ਬਦਲਾਵ ਨਜ਼ਰ ਆ ਰਹੇ ਹਨ, ਨਾਲ ਹੀ ਬਾਈਕ ਦੀ ਸਟਾਈਲਿੰਗ ਲੁੱਕ ''ਚ ਕਾਫ਼ੀ ਬਦਲਾਵ ਕੀਤੇ ਗਏ ਹਨ। ਬਾਈਕ ਦੇ ਫਿਊਲ ਟੈਂਕ ਨੂੰ ਬਿਲਕੁੱਲ ਹੀ ਨਵਾਂ ਡਿਜ਼ਾਇਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੈੱਡਲਾਈਟ ਕਲਸਟਰ ਨੂੰ ਵੀ ਬਦਲਿਆ ਹੈ।
ਨਵੇਂ ਕੇ. ਟੀ. ਐੱਮ ਡਿਊਕ 390 ''ਚ ਆਲ-ਡਿਜ਼ੀਟਲ ਇੰਸਟਰੂਮੇਂਟ ਕੰਸੋਲ, ਨਵਾਂ ਸਵਿੱਚਗਿਅਰ ਅਤੇ ਐੱਲ. ਈ. ਡੀ ਇੰਡਿਕੇਟਰ ਲਗਾਏ ਗਏ ਹਨ। ਬਾਈਕ ''ਚ ਸਿੰਗਲ ਸਿਲੈਂਡਰ ਇੰਜਣ ਲਗਾ ਹੈ, ਦੱਸਿਆ ਜਾ ਰਿਹਾ ਹੈ ਕਿ ਇਸ ਬਾਈਕ ਦੇ ਇੰਜਣ ਨੂੰ ਵੀ ਪਹਿਲਾਂ ਦੀ ਤੁਲਨਾ ''ਚ ਥੋੜ੍ਹਾ ਸਮੂਥ ਬਣਾਇਆ ਗਿਆ ਹੈ ਤਾਂ ਜੋ ਜ਼ਿਆਦਾ ਵਾਇਬ੍ਰੇਸ਼ਨ ਨਾ ਹੋਵੇ। ਇਸ ਨਵੀਂ ਡਿਊਕ 390 ''ਚ ਪਹਿਲਾਂ ਤੋਂ ਬਿਹਤਰ ਕੂਲਿੰਗ ਸਿਸਟਮ ਵੀ ਮੌਜੂਦ ਹੈ। ਬਾਈਕ ''ਚ WP ਦਾ ਮੋਨੋਸ਼ਾਕ ਸਸਪੈਂਸ਼ਨ ਸੈੱਟਅਪ, ਫ੍ਰੰਟ ਅਤੇ ਰਿਅਰ ਡਿਸਕ ਬ੍ਰੇਕ, ਏ. ਬੀ. ਐੱਸ ਅਤੇ ਸਲਿਪਰ ਕਲਚ ਮੌਜੂਦ ਹੈ। ਇਸ ਬਾਈਕ ਨੂੰ ਮਿਲਾਨ ''ਚ ਜਲਦ ਹੋਣ ਵਾਲੇ ਆਟੋ ਸ਼ੋਅ ''ਚ ਆਧਿਕਾਰਿਕ ਤੌਰ ''ਤੇ ਸ਼ੋਅਕੇਸ ਕੀਤਾ ਜਾਵੇਗਾ।