ਹੌਂਡਾ ਨੇ ਭਾਰਤ ਚ ਪੇਸ਼ ਕੀਤਾ 160ਸੀ. ਸੀ ਇੰਜਣ ਨਾਲ ਲੈਸ ਨਵਾਂ ਯੂਨਿਕਾਰਨ
Friday, Dec 30, 2016 - 04:56 PM (IST)

ਜਲੰਧਰ - ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਨੇ ਨਵਾਂ 2017 ਯੂਨਿਕਾਰਨ 160 ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਬਾਇਕ ਦੇ ਸਟੈਂਡਰਡ ਵੇਰਿਅੰਟ ਦੀ ਕੀਮਤ 73,481 ਰੁਪਏ ਰੱਖੀ ਗਈ ਹੈ ਉਥੇ ਹੀ ਇਸ ਦਾ 32S (ਕੰਬਾਇੰਡ ਬ੍ਰੇਕਿੰਗ ਸਿਸਟਮ) ਵਰਜਨ 75,934 ਰੁਪਏ ਕੀਮਤ (ਐਕਸ ਸ਼ੋਰੂਮ ਦਿੱਲੀ) ''ਚ ਮਿਲੇਗਾ। ਹੌਂਡਾ ਯੂਨਿਕਾਰਨ 160 ''ਚ 162.71cc ਸਿੰਗਲ ਸਿਲੈਡਰ ਇੰਜਣ ਲਗਾ ਹੈ ਜੋ 13.82bhp ਦੀ ਪਾਵਰ ਅਤੇ 13. 92Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਗਿਅਰ ਬਾਕਸ ਨਾਲ ਲੈਸ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਦਾ ਪੁਰਾਣਾ ਮਾਡਲ 14.5bhp ਦੀ ਪਾਵਰ ਜਨਰੇਟ ਕਰਦਾ ਸੀ, ਪਰ ਇਸ ਨੂੰ ਭਾਰਤ ਸਟੇਜ 3 ਐਮਿਸ਼ਨ ਕੰੰਪਲਾਈਂਟ ਦੇ ਤਹਿਤ ਪੇਸ਼ ਕੀਤਾ ਗਿਆ ਸੀ। 2017 ਯੂਨਿਕਾਰਨ 160 ਬਾਇਕ ''ਚ ਨਵਾਂ ਆਟੋ ਹੈੱਡਲੈਂਪ ਆਨ (AHO) ਫੀਚਰ ਦਿੱਤਾ ਗਿਆ ਹੈ ਜੋ ਬਾਈਕ ਚਲਾਉਂਦੇ ਸਮੇਂ ਰਾਤ ਹੋਣ ''ਤੇ ਆਟੋਮੈਟਿਕਲੀ ਲਾਈਟਸ ਨੂੰ ਆਨ ਕਰ ਦੇਵੇਗਾ। ਇਸ ਬਾਈਕ ਨੂੰ ਪੂਰੇ ਭਾਰਤ ''ਚ ਛੇਤੀ ਹੀ ਵਿਕਰੀ ਲਈ ਉਪਲੱਬਧ ਕਰ ਦਿੱਤਾ ਜਾਵੇਗਾ।