ਫੋਰਡ ਨੇ ਲਾਂਚ ਕੀਤੇ ਫਿਗੋ ਤੇ ਐਸਪਾਇਰ ਦੇ ਸਪੋਰਟਸ ਐਡੀਸ਼ਨ, ਜਾਣੋ ਕੀਮਤ ਅਤੇ ਖੂਬੀਆਂ

Monday, Apr 17, 2017 - 04:52 PM (IST)

ਫੋਰਡ ਨੇ ਲਾਂਚ ਕੀਤੇ ਫਿਗੋ ਤੇ ਐਸਪਾਇਰ ਦੇ ਸਪੋਰਟਸ ਐਡੀਸ਼ਨ, ਜਾਣੋ ਕੀਮਤ ਅਤੇ ਖੂਬੀਆਂ
ਜਲੰਧਰ- ਫੋਰਡ ਇੰਡੀਆ ਨੇ ਆਪਣੀ ਪ੍ਰਸਿੱਧ ਕਾਰ ਫਿਗੋ ਅਤੇ ਕੰਪੈੱਕਟ ਸੇਡਾਨ ਐਸਪਾਇਰ ਦੇ ਸਪੋਰਟਸ ਐਡੀਸ਼ਨ ਲਾਂਚ ਕੀਤੇ ਹਨ। ਇਨ੍ਹਾਂ ਨੂੰ ਟਾਈਟੇਨੀਅਮ ਵੇਰੀਅੰਟ ''ਤੇ ਤਿਆਰ ਕੀਤਾ ਗਿਆ ਹੈ ਜੋ ਕਿ ਇਨ੍ਹਾਂ ਦੇ ਸਿਰਫ ਮੈਨੁਅਲ ਟਰਾਂਸਮਿਸ਼ਨ ਦੇ ਨਾਲ ਪੈਟਰੋਲ ਅਤੇ ਡੀਜ਼ਲ ਇੰਜਨ ''ਚ ਹੀ ਮਿਲਣਗੀਆਂ।
 
ਫਿਗੋ ਸਪੋਰਟਸ ਐਡੀਸ਼ਨ
ਫਿਗੋ ਸਪੋਰਟਸ ਐਡੀਸ਼ਨ ਦੀ ਫਰੰਟ ਗਰਿੱਲ ''ਚ ਸਿਲਵਰ ਹਾਰਿਜਾਂਟਲ ਪੱਟੀਆਂ ਦੀ ਥਾਂ ਆਲ ਬਲੈਕ ਹਨੀਕਾਂਬ ਗਰਿੱਲ ਦਿੱਤੀ ਗਏ ਹਨ, ਹੈੱਡਲੈਂਪਸ ਬੇਜ਼ਲ ਨੂੰ ਵੀ ਬਲੈਕ ਕਲਰ ''ਚ ਰੱਖਿਆ ਗਿਆ ਹੈ। ਫਿਗੋ ਡਿਊਲ ਟੋਨ ਬਾਡੀ ਕਲਰ ''ਚ ਮਿਲੇਗੀ। ਇਸ ਵਿਚ 15-ਇੰਚ ਦੇ ਬਲੈਕ ਅਲੌਏ ਵ੍ਹੀਲ, ਰਿਅਰ ਸਪਾਈਲਰ ਅਤੇ ਸਾਈਡ ''ਚ ਸਟੀਕਰਜ਼ ਦਿੱਤੇ ਗਏ ਹਨ। ਕੈਬਿਨ ਨੂੰ ਆਲ ਬਲੈਕ ਕਲਰ ਦਿੱਤਾ ਗਿਆ ਹੈ। ਇਸ ''ਚ ਬਲੈਕ ਡੋਰ ਹੈਂਡਲ, ਸਟੀਅਰਿੰਗ ਵ੍ਹੀਲ ''ਤੇ ਬਲੈਕ ਲੈਦਰ ਕਵਰ ਅਤੇ ਰੈੱਡ ਸਟੀਚਿੰਗ ਦੇ ਨਾਲ ਹੀ ਬਲੈਕ ਬੇਜ਼ਲ ਵੀ ਦਿੱਤਾ ਗਿਆ ਹੈ, ਇਨ੍ਹਾਂ ਚੀਜ਼ਾਂ ਤੋਂ ਇਲਾਵਾ ਸਿੱਟਾਂ ''ਤੇ ਵੀ ਰੈੱਡਲ ਕਲਰ ਦੀ ਸਿਲਾਈ ਕੀਤੀ ਗਈ ਹੈ। 
 
ਫਿਗੋ ਐਸਪਾਇਰ ਸਪੋਰਟਸ
ਫਿਗੋ ਸਪੋਰਟਸ ਦੀ ਤਰ੍ਹਾਂ ਹੀ ਐਸਪਾਇਰ ਦੇ ਸਪੋਰਟਸ ਐਡੀਸ਼ਨ ''ਚ ਸਭ ਤੋਂ ਵੱਡਾ ਬਦਲਾਅ ਸਸਪੈਂਸ਼ਨ ਸੈੱਟਅਪ ''ਚ ਹੋਇਆ ਹੈ। ਐਸਪਾਇਰ ਦੀ ਫਰੰਟ ਗਰਿੱਲ ਨੂੰ ਆਲ ਬਲੈਕ ਕਲਰ ''ਚ ਦਿੱਤਾ ਗਿਆ ਹੈ, ਹੈੱਡਲੈਂਪਸ ''ਚ ਬਲੈਕ ਬੇਜ਼ਲ ਦਿੱਤੇ ਗਏ ਹਨ। ਸਾਈਡ ''ਚ 15-ਇੰਚ ਦੇ ਸਿਲਵਰ ਅਲੌਏ ਵ੍ਹੀਲ, ਸਟੀਕਰ ਦਿੱਤੇ ਗਏ ਹਨ। ਇਸ ਦੇ ਕੈਬਿਨ ਨੂੰ ਵੀ ਸਪੋਰਟੀ ਬਲੈਕ ਕਲਰ ''ਚ ਰੱਖਿਆ ਗਿਆ ਹੈ। ਸੀਟਾਂ ਅਤੇ ਸਟੀਅਰਿੰਗ ਵ੍ਹੀਲ ਕਵਰ ''ਤੇ ਗ੍ਰੇ ਕਲਰ ਦੀ ਸਿਲਾਈ ਦਿੱਤੀ ਗਈ ਹੈ। ਫੋਰਡ ਦੀ ਫਿਗੋ ਅਤੇ ਐਸਪਾਇਰ ਸਪੋਰਟਸ 7 ਕਲਰਜ਼ ''ਚ ਉਪਲੱਬਧ ਹੈ ਜਿਸ ਵਿਚ ਰੈੱਡ, ਗੋਲਡ, ਵਾਈਟ, ਬਲੈਕ, ਸਿਲਵਰ ਅਤੇ ਗ੍ਰੇ ਕਲਰ ਸ਼ਾਮਲ ਹਨ। ਇਨ੍ਹਾਂ ਦੋਵਾਂ ਗੱਡੀਆਂ ਦੀ ਪ੍ਰਾਡਕਸ਼ਨ ਕੰਪਨੀ ਆਪਣੇ ਗੁਜਰਾਤ ਪਲਾਂਟ ''ਚ ਕਰੇਗੀ। 
 
ਫੋਰਡ ਫਿਗੋ ਅਤੇ ਐਸਪਾਇਰ ਸਪੋਰਟਸ ਮਾਡਲਸ ਦੀਆਂ ਕੀਮਤਾਂ
 
ਫੋਰਡ ਫਿਗੋ ਐੱਸ 1.2 ਪੈਟਰੋਲ ਦੀ ਕੀਮਤ 6.32 ਲੱਖ
ਫੋਰਡ ਫਿਗੋ ਐੱਸ 1.5 ਡੀਜ਼ਲ ਦੀ ਕੀਮਤ 7.21 ਲੱਖ
 
ਐਸਪਾਇਰ ਐੱਸ 1.2 ਪੈਟਰੋਲ ਦੀ ਕੀਮਤ 6.51 ਲੱਖ
ਐਸਪਾਇਰ ਐੱਸ 1.5 ਡੀਜ਼ਲ ਦੀ ਕੀਮਤ 7.60 ਲੱਖ ਰੁਪਏ ਐਕਸ ਸ਼ੋਅਰੂਮ ਦਿੱਲੀ ਹੈ।

Related News