ਹਰ ਮਹੀਨੇ 11GB ਡਾਟਾ ਇਸਤੇਮਾਲ ਕਰਦੇ ਹਨ ਭਾਰਤੀ ਯੂਜ਼ਰ

02/27/2020 7:46:24 PM

ਗੈਜੇਟ ਡੈਸਕ—ਸਸਤੇ ਡਾਟਾ ਪਲਾਨ, ਅਫਾਰਡੇਬਲ ਹੈਂਡਸੈਟਸ ਤੇਜ਼ੀ ਨਾਲ ਵਧਦੀ ਵੀਡੀਓ ਸਰਵਿਸੇਜ ਦੀ ਪ੍ਰਸਿੱਧੀ ਅਤੇ 4ਜੀ ਨੈੱਟਵਰਕਸ ਦੀ ਮਦਦ ਨਾਲ ਭਾਰਤੀ ਯੂਜ਼ਰਸ ਪਹਿਲੇ ਤੋਂ ਜ਼ਿਆਦਾ ਡਾਟਾ ਇਸਤੇਮਾਲ ਕਰ ਰਹੇ ਹਨ। ਟੈਲੀਕਾਮ ਪ੍ਰੋਡਕਟਸ ਬਣਾਉਣ ਵਾਲੀ ਕੰਪਨੀ ਨੋਕੀਆ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ 'ਚ ਯੂਜ਼ਰਸ ਹਰ ਮਹੀਨੇ 11 ਜੀ.ਬੀ. ਤੋਂ ਜ਼ਿਆਦਾ ਡਾਟਾ ਯੂਜ਼ ਕਰਦੇ ਹਨ। ਨੋਕੀਆ ਨੇ ਏਨੁਅਲ ਮੋਬਾਇਲ ਬ੍ਰਾਡਬੈਂਡ ਇੰਡੀਆ ਟੈਰਿਫ ਇਨਡੈਕਸ (MBiT) ਰਿਪੋਰਟ 'ਚ ਕਿਹਾ ਕਿ 2019 'ਚ ਓਵਰਆਲ ਡਾਟਾ ਟ੍ਰੈਫਿਕ ਅਤੇ 4ਜੀ ਦਾ ਇਸਤੇਮਾਲ 47 ਫੀਸਦੀ ਤਕ ਵਧਿਆ ਹੈ।

ਦੇਸ਼ਭਰ 'ਚ ਯੂਜ਼ਰਸ ਵੱਲੋਂ ਕੰਜਿਊਮ ਕੀਤੇ ਗਏ ਡਾਟਾ ਦਾ 96 ਫੀਸਦੀ 4ਜੀ ਡਾਟਾ ਹੈ, ਉੱਥੇ 3ਜੀ ਡਾਟਾ ਟ੍ਰੈਫਿਕ 'ਚ ਪਹਿਲੇ ਦੇ ਮੁਕਾਬਲੇ 30 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨੋਕੀਆ ਇੰਡੀਆ ਦੇ ਸੀ.ਐੱਮ.ਓ. ਅਮਿਤ ਮਾਰਵਾਹ ਨੇ ਕਿਹਾ ਕਿ ਏਵਰੇਜ਼ ਮੰਥਲੀ ਡਾਟਾ ਯੂਜ਼ੇਸ 'ਤੇ ਯੂਜ਼ਰ ਦਸੰਬਰ 'ਚ 11 ਜੀ.ਬੀ. ਤੋਂ ਵੀ ਜ਼ਿਆਦਾ ਰਿਹਾ, ਜਿਸ 'ਚ 16 ਫੀਸਦੀ ਤਕ ਦੀ ਏਨੁਅਲ ਗ੍ਰੋਥ ਦੇਖਣ ਨੂੰ ਮਿਲੀ ਹੈ। ਇਸ ਕਾਰਣ 4ਜੀ ਨੈੱਟਵਰਕ 'ਤੇ ਅਪਗ੍ਰੇਡੇਸ਼ਨ, ਸਸਤੇ ਡਾਟਾ ਪਲਾਨ, ਅਫਾਰਡੇਬਲ ਸਮਾਰਟਫੋਨਸ ਅਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਵੀਡੀਓਜ਼ ਦੀ ਪ੍ਰਸਿੱਧੀ ਹੈ।

ਨੋਕੀਆ ਇੰਡੀਆ ਸੀ.ਐੱਮ.ਓ. ਨੇ ਕਿਹਾ ਕਿ ਭਾਰਤ 'ਚ ਡਾਟਾ ਕੰਜਮਪਸ਼ਨ ਦੁਨੀਆਭਰ 'ਚ ਸਭ ਤੋਂ ਜ਼ਿਆਦਾ ਹੈ ਅਤੇ ਭਾਰਤੀ ਯੂਜ਼ਰਸ ਨੇ ਚੀਨ, ਯੂ.ਐੱਸ., ਫਰਾਂਸ, ਸਾਊਥ ਕੋਰੀਆ, ਜਾਪਾਨ, ਜਰਮਨੀ ਅਤੇ ਸਪੇਨ ਵਰਗੀਆਂ ਮਾਰਕੀਟਸ ਨੂੰ ਛੱਡ ਦਿੱਤਾ ਹੈ। ਇਕ ਜੀ.ਬੀ. ਡਾਟਾ ਦੀ ਮਦਦ ਨਾਲ ਸਮਾਨ ਤੌਰ 'ਤੇ ਯੂਜ਼ਰਸ 200 ਗਾਣੇ ਸਟਰੀਮ ਕਰ ਸਕਦੇ ਹਨ ਜਾਂ ਫਿਰ ਇਕ ਘੰਟ ਤਕ ਹਾਈ-ਡੈਫੀਨੇਸ਼ਨ ਵੀਡੀਓ ਦੇਖ ਸਕਦੇ ਹਨ। ਡਾਟਾ ਦਾ ਵਧਦਾ ਹੋਇਆ ਇਸਤੇਮਾਲ ਇਸ 'ਤੇ ਵੀ ਨਿਰਭਰ ਕਰਦਾ ਹੈ ਕਿ ਸਟਰੀਮ ਕੀਤੇ ਜਾ ਰਹੇ ਕੰਟੈਂਟ ਦੀ ਕੁਆਲਟੀ ਕੀ ਹੈ, ਇਹ ਸਟੈਂਡਰਡ ਡੈਫੀਨੇਸ਼ਨ (SD) ਹਾਈ-ਡੈਫੀਨੇਸ਼ਨ (HD), ਅਤੇ ਅਲਟਰਾ ਹਾਈ-ਡੈਫੀਨੇਸ਼ਨ (UHFD) ਹੋ ਸਕਦੀ ਹੈ।

ਭਾਰਤ 'ਚ ਸਭ ਤੋਂ ਸਸਤਾ ਡਾਟਾ
ਖਾਸ ਗੱਲ ਇਹ ਹੈ ਕਿ ਬ੍ਰਾਡਬੈਂਡ ਦਾ ਇਸਤੇਮਾਲ ਭਾਰਤ 'ਚ 47 ਫੀਸਦੀ ਕੀਤਾ ਜਾਂਦਾ ਹੈ ਜੋ ਚੀਨ ਦੇ 95 ਫੀਸਦੀ ਅਤੇ ਯੂਰੋਪ ਦੇ ਬਾਕੀ ਦੇਸ਼ਾਂ ਦੇ 95-115 ਫੀਸਦੀ ਦੇ ਮੁਕਾਬਲੇ ਕਾਫੀ ਘੱਟ ਹੈ। ਮਾਰਵਾਹ ਨੇ ਕਿਹਾ ਕਿ ਭਾਰਤ 'ਚ ਵੀ ਬ੍ਰਾਡਬੈਂਡ ਦਾ ਇਸਤੇਮਾਲ ਜ਼ਰੂਰੀ ਤਕਨਾਲੋਜੀ ਨੂੰ ਡਿਵੈੱਲਪ ਕਰ ਵਧਾਇਆ ਜਾ ਸਕਦਾ ਹੈ। ਭਾਰਤ 'ਚ ਡਾਟਾ ਦੀ ਕੀਮਤ ਵੀ ਦੁਨੀਆਭਰ 'ਚ ਸਭ ਤੋਂ ਘੱਟ 7 ਰੁਪਏ ਪ੍ਰਤੀ 1ਜੀ.ਬੀ. ਡਾਟਾ ਹੈ। ਭਾਰਤ 'ਚ ਕਰੀਬ 59.8 ਕਰੋੜ 4ਜੀ ਡਾਟਾ ਯੂਜ਼ਰਸ ਹਨ, ਉੱਥੇ 3ਜੀ ਯੂਜ਼ਰਸ ਦੀ ਗਿਣਤੀ ਕਰੀਬ 4.4 ਕਰੋੜ ਤਕ ਹੈ। ਭਾਰਤ 'ਚ ਵੀਡੀਓ ਸਟ੍ਰੀਮਿੰਗ ਓਵਰ-ਦਿ-ਟਾਪ (OTT) ਪਲੇਟਫਾਰਮ ਦਾ ਇਸਤੇਮਾਲ ਵੀ ਤੇਜ਼ੀ ਨਾਲ ਵਧਿਆ ਹੈ।


Karan Kumar

Content Editor

Related News