Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ

Sunday, Dec 24, 2023 - 09:03 PM (IST)

Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ

ਗੈਜੇਟ ਡੈਸਕ- ਨਵੇਂ ਸਾਲ ਲਈ ਜੀਓ ਵੱਲੋਂ ਇਕ ਸ਼ਾਨਦਾਰ ਆਫਰ ਪੇਸ਼ ਕੀਤਾ ਗਿਆ ਹੈ, ਜਿਸਦੀ ਮਦਦ ਨਾਲ 1000 ਰੁਪਏ ਕੈਸ਼ਬੈਕ ਦਾ ਫਾਇਦਾ ਮਿਲੇਗਾ। ਇਹ ਆਫਰ 31 ਦਸੰਬਰ ਤਕ ਜਾਰੀ ਹੈ। ਜੇਕਰ ਤੁਸੀਂ ਜੀਓ ਦੇ ਗਾਹਕ ਹੋ ਤਾਂ ਤੁਹਾਨੂੰ ਇਸ ਆਫਰ ਦਾ ਫਾਇਦਾ ਲੈਣ ਲਈ 31 ਦਸੰਬਰ ਤੋਂ ਪਹਿਲਾਂ ਰੀਚਾਰਜ ਕਰਵਾਉਣਾ ਪਵੇਗਾ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ- ਆਈਫੋਨ ਨੇ ਬਚਾਈ ਇਜ਼ਰਾਈਲੀ ਫੌਜੀ ਦੀ ਜਾਨ, ਬੈਂਜਾਮਿਨ ਨੇਤਨਯਾਹੂ ਵੀ ਰਹਿ ਗਏ ਹੈਰਾਨ

ਪਾਓ 1000 ਰੁਪਏ ਤਕ ਦਾ ਕੈਸ਼ਬੈਕ

ਇਸ ਆਫਰ ਦਾ ਫਾਇਦਾ ਓਹੀ ਜੀਓ ਗਾਹਕ ਲੈ ਸਕਣਗੇ, ਜੋ ਆਨਲਾਈਨ ਜੀਓ ਪਲਾਨ ਰੀਚਾਰਜ ਕਰਦੇ ਹਨ। ਕਹਿਣ ਦਾ ਮਤਲਬ ਹੈ ਕਿ ਜੇਕਰ ਤੁਸੀਂ ਯੂ.ਪੀ.ਆਈ. ਪੇਮੈਂਟ ਜਿਵੇਂ- ਫੋਨਪੇ, ਪੇਟੀਐੱਮ, ਐਮਾਜ਼ੋਨ ਪੇ, Mobikwik, tatNeu ਵਰਗੇ ਆਨਲਾਈਨ ਪੇਮੈਂਟ ਪਲੇਟਫਾਰਮ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ 1000 ਰੁਪਏ ਤਕ ਦਾ ਕੈਸ਼ਬੈਕ ਹਾਸਿਲ ਕਰ ਸਕਦੇ ਹਨ। ਇਹ ਆਫਰ ਸਾਰੇ ਜੀਓ ਪਲਾਨ 'ਤੇ ਲਾਗੂ ਹੋਵੇਗਾ। 

ਇਹ ਵੀ ਪੜ੍ਹੋ- ਐਪਲ ਨੂੰ ਪਛਾੜਨ ਦੀ ਤਿਆਰੀ 'ਚ ਗੂਗਲ, ਐਂਡਰਾਇਡ ਫੋਨ 'ਚ ਹੀ ਮਿਲ ਜਾਵੇਗਾ ਆਈਫੋਨ ਦਾ ਇਹ ਵੱਡਾ ਫੀਚਰ

ਇਨ੍ਹਾਂ ਆਫਰਜ਼ ਦਾ ਚੁੱਕ ਸਕੋਗੇ ਫਾਇਦਾ

- ਜੇਕਰ ਤੁਸੀਂ ਫੋਨ ਪੇ ਤੋਂ ਜੀਓ ਰੀਚਾਰਜ ਕਰਦੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ 400 ਰੁਪਏ ਦਾ ਰਿਵਾਰਡ ਹਾਸਿਲ ਕਰ ਸਕੋਗੇ। ਇਹ ਪਹਿਲੇ ਅਤੇ ਤੀਜੇ ਰੀਚਾਰਜ 'ਤੇ ਲਾਗੂ ਹੋਵੇਗਾ। 

- ਇਸੇ ਤਰ੍ਹਾਂ ਜੇਕਰ ਪੇਟੀਐੱਮ ਐਪ ਦਾ ਇਸਤੇਮਾਲ ਕਰਕੇ ਮੋਬਾਇਲ ਰੀਚਾਰਜ ਕਰਦੇ ਹੋ ਤਾਂ 1000 ਰੁਪਏ ਤਕ ਦਾ ਕੈਸ਼ਬੈਕ ਹਾਸਿਲ ਕਰ ਸਕੋਗੇ। ਨਾਲ ਹੀ 1300 ਰੁਪਏ ਰਿਵਾਰਡ ਵੀ ਲੈ ਸਕੋਗੇ। ਇਸ ਲਈ ਤੁਹਾਨੂੰ JIOPTM ਅਤੇ JIODEC ਕੋਡ ਦਾ ਇਸਤੇਮਾਲ ਕਰਨਾ ਹੋਵੇਗਾ। 

ਇਹ ਵੀ ਪੜ੍ਹੋ- ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ

- ਐਮਾਜ਼ੋਨ ਪੇ ਵੱਲੋਂ 250 ਰੁਪਏ ਦਾ ਰਿਵਾਰਡ ਦਿੱਤਾ ਜਾ ਰਿਹਾ ਹੈ, ਜਦੋਂਕਿ Mobikwik ਵੱਲੋਂ 250 ਰੁਪਏ ਸੁਪਰਕੈਸ਼ ਦਿੱਤਾ ਜਾ ਰਿਹਾ ਹੈ। 

- TataNeu ਐਪ ਤੋਂ ਰੀਚਾਰਜ ਕਰਨ 'ਤੇ 50 NeuCoins ਦਿੱਤੇ ਜਾ ਰਹੇ ਹਨ। Mobikwik ZIP ਆਫਰ 'ਚ 25 ਰੁਪਏ ਕੈਸ਼ਬੈਕ ਹਾਸਿਲ ਕਰ ਸਕੋਗੇ। ਉਥੇ ਹੀ ਐਮਾਜ਼ੋਨ ਪੇ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਆਫਰ 'ਚ 2 ਫੀਸਦੀ ਫਲੈਕ ਛੋਟ ਮਿਲ ਰਹੀ ਹੈ। Tata Neu HDFC ਬੈਂਕ ਕ੍ਰੈਡਿਟ ਕਾਰਡ 'ਚ 5 ਫੀਸਦੀ ਨਿਓ ਕੁਆਇਨ ਦਿੱਤੇ ਜਾ ਰਹੇ ਹਨ। 

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ


author

Rakesh

Content Editor

Related News