ਜਵਾਰ ਦੇ ਲੱਡੂ

Monday, Dec 12, 2016 - 12:50 PM (IST)

 ਜਵਾਰ ਦੇ ਲੱਡੂ

ਜਲੰਧਰ—ਜੇਕਰ ਤੁਸੀਂ ਇਹ ਲੱਡੂ ਖਾ ਲਏ ਤਾਂ ਬੇਸਣ ਦੇ ਲੱਡੂਆਂ ਦਾ ਨਾਮ ਨਹੀਂ ਲਵੋਗੇ ਕਿਉਂ ਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਹਨ ਅਤੇ ਜਲਦੀ ਬਣ ਵੀ ਜਾਂਦੇ ਹਨ।
ਸਮੱਗਰੀ
-1 ਕੱਪ ਬੇਸਣ
-2 ਕੱਪ ਜਵਾਰ ਦਾ ਆਟਾ 
-3 ਕੱਪ ਗੁੜ
-6ਛੋਟੇ ਚਮਚ ਘਿਓ
-3 ਕੱਪ ਬਦਾਮ, ਕੱਟੇ ਹੋਏ 
-1/2 ਕੱਪ ਪਾਣੀ
ਵਿਧੀ
1. ਇੱਕ ਪੇਨ ''ਚ ਘਿਓ ਪਾ ਕੇ ਗਲਮ ਕਰੋ ਅਤੇ ਇਸ ''ਚ ਅੱਧੇ ਬਦਾਮ ਤਲ ਲਓ ਅਤੇ ਇਸ ਨੂੰ ਅਲੱਗ ਰੱਖ ਲਓ
2.ਹੁਣ ਪੈਨ ''ਚ ਅੱਧਾ ਕੱਪ ਪਾਣੀ ਅਤੇ ਗੁੜ ਪਾ ਕੇ ਚਾਸ਼ਨੀ ਬਣਾ ਲਓ।
3.ਇਸ ਚਾਸ਼ਨੀ ''ਚ ਬੇਸਣ,ਜਵਾਰ, ਲੌਂਗ, ਬਦਾਮ ਕੱਟੇ ਹੋਏ ਅਤੇ ਇਲਾਇਚੀ ਪਾਊਡਰ ਮਿਲਾਓ ਅਤੇ ਇੱਕ ਘੰਟੇ ਤੱਕ ਠੰਡਾ ਹੋਣ ਦੇ ਲਈ ਰੱਖ ਦਿਓ।
4.ਇਸ ਮਿਸ਼ਰਨ ਦੇ ਛੋਟੋ-ਛੋਟੇ ਲੱਡੂ ਬਣਾ ਕੇ ਬਦਾਮ ਨਾਲ ਸਜਾਓ।
5.ਜਵਾਰ ਦੇ ਲੱਡੂ ਤਿਆਰ ਹਨ। ਇਨ੍ਹਾਂ ਨੂੰ ਤੁਸੀਂ ਇਕ ਹਫਤੇ ਲਈ ਸਟੋਰ ਕਰ ਕੇ ਰੱਖ ਸਕਦੇ ਹੋ।  


Related News