ਘਰ ''ਚ ਬਣਾਓ ਪਿਆਜ਼ ਵਾਲੀ ਕਚੌਰੀ
Monday, Jan 23, 2017 - 11:26 AM (IST)

ਜਲੰਧਰ—ਕਚੌਰੀਆਂ ਨੂੰ ਤਾਂ ਹਰ ਕੋਈ ਖਾਣਾ ਪਸੰਦ ਕਰਦਾ ਹੈ ਕਿਉਂਕਿ ਇਹ ਖਾਣ ''ਚ ਬਹੁਤ ਸੁਆਦ ਲਗਦੀ ਹੈ। ਤੁਸੀਂ ਕਚੌਰੀਆਂÎ ਤਾਂ ਬਹੁਤ ਖਾਦੀਆਂ ਹੋਣਗੀਆਂ ਪਰ ਕੀ ਤੁਸੀਂ ਕਦੀ ਪਿਆਜ਼ ਦੀ ਕਚੌਰੀ ਖਾਦੀ ਹੈ। ਜੇਕਰ ਨਹੀਂ ਆਓ ਜਾਣ ਦੇ ਹਾਂ ਇਸ ਨੂੰ ਬਣਾਉਣ ਦੀ ਤਰੀਕਾ।
ਸਮੱਗਰੀ
- 2 ਕੱਪ ਮੈਦਾ
- 1-2 ਛੋਟੇ ਚਮਚ ਨਮਕ
- 1-4 ਚਮਚ ਘਿਓ
- 2 ਪਿਆਜ਼ ( ਬਾਰੀਕ ਕੱਟੇ ਹੋਏ)
- 2 ਚਮਚ ਵੇਸਣ
- 2 ਚਮਚ ਧਨੀਆ ਪਾਊਡਰ
- 2 ਚਮਚ ਕਲੋਂਜੀ
- 2 ਚਮਚ ਸੌਂਫ
- 2 ਤੇਜਪੱਤੇ
- 3 ਚਮਚ ਧਨੀਆ ( ਬਾਰੀਕ ਕੱਟਿਆ ਹੋਇਆ)
- 1-2 ਚਮਚ ਹਰਾ ਧਨੀਆ( ਬਾਰੀਕ ਕੱਟਿਆ ਹੋਇਆ)
- 2 ਚਮਚ ਲਾਲ ਮਿਰਚ ਪਾਊਡਰ
- 2 ਚਮਚ ਗਰਮ ਮਾਸਾਲਾ
- ਤੇਲ ਲੋੜ ਮੁਤਾਬਕ
- ਨਮਕ ਸੁਆਦ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਮੈਦੇ ''ਚ ਨਮਕ ਅਤੇ ਘਿਓ ਪਾ ਕੇ ਇਸ ਨੂੰ ਮੁਲਾਇਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ ਆਟੇ ਨੂੰ ਥੋੜੀ ਦੇਰ ਦੇ ਲਈ ਢੱਕ ਕੇ ਰੱਖ ਦਿਓ।
2. ਹੁਣ ਇੱਕ ਪੈਨ ''ਚ ਤੇਲ ਗਰਮ ਕਰਕੇ ਉਸ ''ਚ ਕਲੋਂਜੀ, ਸੌਂਫ, ਤੇਜ ਪੱਤਾ, ਹਰੀ ਮਿਰਚ ਅਤੇ ਪਿਆਜ਼ ਪਾ ਕੇ ਬਰਾਊਨ ਹੋਣ ਤੱਕ ਫਰਾਈ ਕਰੋ।
3. ਇਸਦੇ ਬਾਅਦ ਵੇਸਣ, ਧਨੀਆ ਪਾਊਡਰ, ਲਾਲ ਮਿਰਚ ਅਤੇ ਨਮਕ ਪਾ ਕੇ ਇਸ ਨੂੰ 2-3 ਮਿੰਟ ਤੱਕ ਗੈਸ ਚਲਾਓ। ਇਸ ਮਿਸ਼ਰਨ ''ਚੋਂ ਤੇਜਪੱਤਾ ਕੱਢ ਦਿਓ ਅਤੇ ਮਿਸ਼ਰਨ ਨੂੰ ਠੰਡਾ ਹੋਣ ਤੱਕ ਰੱਖ ਦਿਓ।
4. ਹੁਣ ਗੁੰਨੇ ਹੋਏ ਆਟੇ ਦਾ ਪੇੜਾ ਬਣਾ ਲਓ ਅਤੇ ਉਸਨੂੰ 2 ਇੰਚ ਦਾ ਗੁਲਾਈ ''ਚ ਵੇਲ ਲਓ। ਇਸਦੇ ਬਾਅਦ ਇਸ ''ਚ ਪਹਿਲਾਂ ਤੋਂ ਤਿਆਰ ਹੋਏ ਮਿਸ਼ਰਨ ਪਾ ਕੇ ਚੰਗੀ ਤਰ੍ਹਾਂ ਬੰਦ ਕਰ ਲਓ।
5. ਇੱਕ ਕੜਾਹੀ ''ਚ ਤਲ ਗਰਮ ਕਰਕੇ ਕਚੌਰੀਆਂ ਨੂੰ ਫਰਾਈ ਕਰ ਲਓ।
6. ਤੁਹਾਡੀ ਪਿਆਜ਼ ਦੀ ਕਚੌਰੀ ਤਿਆਰ ਹੈ।