ਜਿਨ੍ਹਾਂ ਚੋਰਾਂ ਦਾ ਮਹੀਨੇ ਪਹਿਲਾਂ ਚਾੜ੍ਹਿਆ ਸੀ ਕੁਟਾਪਾ, ਉਨ੍ਹਾਂ ਚੋਰਾਂ ਨੇ ਹੀ ਨੌਜਵਾਨ ''ਤੇ ਕਰ ਦਿੱਤਾ ਜਾਨਲੇਵਾ ਹਮਲਾ
Tuesday, Nov 22, 2022 - 02:45 PM (IST)

ਫਾਜ਼ਿਲਕਾ (ਸੁਨੀਲ) : ਫਾਜ਼ਿਲਕਾ 'ਚ ਬੀਤੇ ਮਹੀਨੇ ਚੋਰ ਵੱਲੋਂ ਇਕ ਵਿਆਹ ਵਾਲੇ ਘਰ 'ਚ ਚੋਰੀ ਦੀ ਨੀਅਤ ਨਾਲ ਦਾਖ਼ਲ ਹੋਣ 'ਤੇ ਪਰਿਵਾਰ ਵਾਲਿਆਂ ਨੇ ਉਸ ਦਾ ਕੁੱਟ-ਕੁਟਾਪਾ ਕੀਤਾ। ਚੋਰ ਇਸ ਦੀ ਰੰਜਿਸ਼ ਦਿਲ 'ਚ ਹੀ ਰੱਖੀ ਬੈਠਾ ਸੀ। ਰੰਜਿਸ਼ ਦੇ ਚੱਲਦਿਆਂ ਉਸ ਨੇ ਉਕਤ ਪਰਿਵਾਰ ਦੇ ਨੌਜਵਾਨ 'ਤੇ ਮਾਰ ਦੇਣ ਦੀ ਨੀਅਤ ਨਾਲ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤੀ , ਜਿਸ ਕਾਰਨ ਉਸ ਦਾ ਹੱਥ ਵੱਢਿਆ ਗਿਆ। ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਪਿੰਡ 'ਚ ਹੀ ਦੁਕਾਨ ਤੋਂ ਕੋਈ ਸਾਮਾਨ ਲੈਣ ਗਿਆ ਸੀ। ਇਸ ਦੌਰਾਨ ਉਕਤ ਚੋਰ ਆਪਣੇ ਸਾਥੀਆਂ ਸਮੇਤ ਆਇਆ ਤੇ ਉਸ 'ਤੇ ਕਾਪੇ ਨਾਲ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਉਕਤ ਚੋਰ ਉਸ ਦੇ ਘਰ ਚੋਰੀ ਕਰਨ ਆਇਆ ਸੀ।
ਇਹ ਵੀ ਪੜ੍ਹੋ- ਪਠਾਨਕੋਟ ਦਾ ਸਿਵਲ ਹਸਪਤਾਲ ਵਿਵਾਦਾਂ 'ਚ, ਡਾਕਟਰਾਂ ਦੀ ਅਣਗਹਿਲੀ ਕਾਰਨ ਮਾਂ ਦੇ ਢਿੱਡ 'ਚ ਬੱਚੇ ਨੇ ਤੋੜਿਆ ਦਮ
ਪਰਿਵਾਰ ਨੇ ਉਸ ਨੂੰ ਕਾਬੂ ਕਰ ਲਿਆ ਸੀ ਅਤੇ ਫਿਰ ਉਸ ਦੀ ਕੁੱਟਮਾਰ ਵੀ ਕੀਤੀ। ਜਿਸ ਤੋਂ ਬਾਅਦ ਪੰਚਾਇਤ ਨੇ ਰਾਜ਼ੀਨਾਮਾ ਕਰਕੇ ਉਕਤ ਚੋਰ ਨੂੰ ਛੱਡਵਾ ਕੇ ਲੈ ਗਈ ਪਰ ਅੱਜ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜ਼ਖ਼ਮੀ ਨੌਜਵਾਨ ਹੁਣ ਜ਼ੇਰੇ ਇਲਾਜ ਹੈ ਅਤੇ ਸਥਾਨਕ ਪੁਲਸ ਥਾਣੇ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।