ਅਬੋਹਰ ''ਚ ਨਸ਼ੇ ਦੀ ਓਵਰਡੋਜ਼ ਕਾਰਣ ਨੌਜਵਾਨ ਦੀ ਮੌਤ, ਬਜ਼ੁਰਗ ਮਾਂ ਦਾ ਸੀ ਇਕਲੌਤਾ ਪੁੱਤ

Tuesday, Jun 06, 2023 - 12:21 PM (IST)

ਅਬੋਹਰ ''ਚ ਨਸ਼ੇ ਦੀ ਓਵਰਡੋਜ਼ ਕਾਰਣ ਨੌਜਵਾਨ ਦੀ ਮੌਤ, ਬਜ਼ੁਰਗ ਮਾਂ ਦਾ ਸੀ ਇਕਲੌਤਾ ਪੁੱਤ

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਆਨੰਦ ਨਗਰੀ ਦੇ ਵਸਨੀਕ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਰਾਜੀਵ (38) ਜੋ ਕਿ ਅਣਵਿਆਹਿਆ ਸੀ ਅਤੇ ਕਬਾੜ ਵੇਚਣ ਦਾ ਕੰਮ ਕਰਦਾ ਸੀ ਪਰ ਉਹ ਕਾਫ਼ੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ। ਰਾਜੀਵ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ ਜਦਕਿ ਉਸ ਦੀ ਇਕ ਭੈਣ ਵਿਆਹੀ ਹੋਈ ਹੈ। 

ਇਹ ਵੀ ਪੜ੍ਹੋ- ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ 'ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ

ਸੋਮਵਾਰ ਸਵੇਰੇ ਰਿਸ਼ਤੇਦਾਰਾਂ ਨੇ ਦੇਖਿਆ ਕਿ ਉਹ ਬਾਥਰੂਮ ’ਚ ਪਿਆ ਸੀ ਅਤੇ ਉਸਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ, ਜਿਸ ’ਤੇ ਉਹ ਅਤੇ ਹੋਰਾਂ ਨੇ ਉਸ ਨੂੰ ਹਸਪਤਾਲ ਲਿਆਂਦਾ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਸ ਦਾ ਭਤੀਜਾ ਆਰਥਿਕ ਤੌਰ ’ਤੇ ਠੀਕ ਨਹੀਂ ਸੀ ਅਤੇ ਕਬਾੜ ਵੇਚ ਕੇ ਰੋਜ਼ੀ-ਰੋਟੀ ਕਮਾਉਂਦਾ ਸੀ ਅਤੇ ਨਸ਼ੇ ਆਦਿ ’ਤੇ ਖ਼ਰਚ ਕਰਦਾ ਸੀ। ਜਿਸ ਦੀ ਸੋਮਵਾਰ ਮੌਤ ਨਸ਼ੇ ਦੇ ਜ਼ਿਆਦਾ ਸੇਵਨ ਕਾਰਨ ਹੋਈ ਹੈ।

ਇਹ ਵੀ ਪੜ੍ਹੋ- ਨਾਜਾਇਜ਼ ਕਾਲੋਨੀਆਂ ਦੇ ਮੁੱਦੇ 'ਤੇ CM ਮਾਨ ਕਰਨਗੇ ਅਹਿਮ ਮੀਟਿੰਗ, ਲਿਆ ਜਾ ਸਕਦੈ ਵੱਡਾ ਫ਼ੈਸਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News