ਗੁਰੂਹਰਸਹਾਏ ਦੀ ਨਗਰ ਕੌਂਸਲ ਨੂੰ ਆਮ ਜਨਤਾ ਨੇ ਲਾਇਆ ਤਾਲਾ

Thursday, Sep 18, 2025 - 03:51 PM (IST)

ਗੁਰੂਹਰਸਹਾਏ ਦੀ ਨਗਰ ਕੌਂਸਲ ਨੂੰ ਆਮ ਜਨਤਾ ਨੇ ਲਾਇਆ ਤਾਲਾ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੀ ਨਗਰ ਕੌਂਸਲ ਨੂੰ ਲੋਕਾ ਨੇ ਬਾਹਰ ਵਾਲੇ ਗੇਟ ਨੂੰ ਤਾਲਾ ਲਾ ਦਿੱਤਾ ਹੈ। ਨਾ ਹੀ ਕਿਸੇ ਨੂੰ ਬਾਹਰ ਤੋਂ ਅੰਦਰ ਅਤੇ ਨਾ ਹੀ ਕਿਸੇ ਨੂੰ ਅੰਦਰ ਤੋ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸਾਰੇ ਸ਼ਹਿਰ ਅੰਦਰ ਨਾ ਤਾਂ ਕਿਤੇ ਸਟਰੀਟ ਲਾਈਟਾਂ ਜਗਦੀਆਂ ਹਨ ਹਰ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਹੈ, ਨਾ ਸਫਾਈ ਹੁੰਦੀ ਹੈ ਅਤੇ ਨਾ ਹੀ ਸੀਵਰੇਜ ਸਿਸਟਮ ਸਹੀ ਢੰਗ ਨਾਲ ਚੱਲ ਰਿਹਾ ਹੈ।

ਇਸ ਦੇ ਰੋਸ ਵਜੋਂ ਸ਼ਹਿਰ ਵਾਸੀਆਂ ਨੇ ਇਲਾਕੇ ਦੀਆ ਵੱਖ-ਵੱਖ ਧਾਰਮਿਕ ਸੰਸਥਾਵਾਂ, ਜੱਥੇਬੰਦੀਆਂ ਨਾਲ ਰਲ ਕੇ ਅੱਜ ਨਗਰ ਕੌਂਸਲ ਦੇ ਬਾਹਰ ਲੱਗੇ ਗੇਟ ਨੂੰ ਤਾਲਾ ਲਾ ਕੇ ਧਰਨਾ ਦੇ ਦਿੱਤਾ ਗਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਠੋਸ ਭਰੋਸਾ ਨਹੀਂ ਦਿੱਤਾ ਜਾਂਦਾ, ਉਨ੍ਹਾਂ ਦੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ, ਓਨੀ ਦੇਰ ਇਹ ਧਰਨਾ ਜਾਰੀ ਰਹੇਗਾ ਕਿਉਂਕਿ ਸ਼ਹਿਰ ਅੰਦਰ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਅਤੇ ਸੀਵਰੇਜ ਸਿਸਟਮ ਬਿਲਕੁਲ ਫੇਲ੍ਹ ਹੋਇਆ ਪਿਆ ਹੈ, ਜਿਸ ਕਾਰਨ ਸ਼ਹਿਰ ਦਾ ਬਹੁਤ ਹੀ ਬੁਰਾ ਹਾਲ ਹੈ ਅਤੇ ਇਸ ਸਮੇਂ ਹਰ ਵਰਗ ਦੇ ਲੋਕਾ ਨੂੰ ਪਰੇਸ਼ਾਨੀ ਝਲਣੀ ਪੈ ਰਹੀ ਹੈ।
 


author

Babita

Content Editor

Related News