ਨਹੀਂ ਰਹੇ ਪਿੰਡ ਝਾੜੀਵਾਲਾ ਦੇ ਸੁਖਦਰਸ਼ਨ ਸਿੰਘ ਬਰਾੜ

Friday, May 23, 2025 - 03:31 PM (IST)

ਨਹੀਂ ਰਹੇ ਪਿੰਡ ਝਾੜੀਵਾਲਾ ਦੇ ਸੁਖਦਰਸ਼ਨ ਸਿੰਘ ਬਰਾੜ

ਗੁਰੂਹਰਸਹਾਏ : ਸੁਖਦਰਸ਼ਨ ਸਿੰਘ ਬਰਾੜ ਨੰਬਰਦਾਰ ਪਿੰਡ ਝਾੜੀਵਾਲ ਦਾ ਦੇਹਾਂਤ ਹੋ ਗਿਆ ਹੈ, ਜੋ ਕਿ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਵਿਰਾਜੇ ਹਨ। ਸੁਖਦਰਸ਼ਨ ਸਿੰਘ ਬਰਾੜ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਬਿਮਾਰੀ ਦੇ ਚੱਲਦੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 25-05-2025 ਦਿਨ ਐਤਵਾਰ ਸਮਾਂ ਦੁਪਹਿਰ 12 ਤੋਂ 1 ਵਜੇ ਤੱਕ ਬਰਾੜ ਨਿਵਾਸ ਮੁਕਤਸਰ ਰੋਡ, ਨੇੜੇ ਬਰਾੜ ਰਾਈਸ ਮਿੱਲ ਗੁਰੂਹਰਸਹਾਏ ਵਿਖੇ ਪਾਏ ਜਾਣਗੇ। 

ਉਹ ਆਪਣੇ ਪਿੱਛੇ ਮਨਮੀਤ ਸਿੰਘ (ਮੀਨੂੰ ਬਰਾੜ)/ਗੁਰਪ੍ਰੀਤ ਕੌਰ (ਪੁੱਤਰ, ਨੂੰਹ), ਹਰਪ੍ਰੀਤ ਸਿੰਘ ਬਰਾੜ/ਰਮਣੀਕ ਕੌਰ (ਪੁੱਤਰ, ਨੂੰਹ), ਪਰਵੀਰ ਕੌਰ/ਸਤਿੰਦਰ ਸਿੰਘ ਬਰਾੜ ਨੂੰ ਛੱਡ ਗਏ ਹਨ। 


author

Gurminder Singh

Content Editor

Related News