ਫਿਰੋਜ਼ਪੁਰ ''ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਫਾਇਰਿੰਗ ''ਚ ਨੌਜਵਾਨ ਜ਼ਖ਼ਮੀ
Wednesday, Oct 26, 2022 - 04:56 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਮਮਦੋਟ ਦੇ ਅਧੀਨ ਆਉਂਦੇ ਪਿੰਡ ਬੇਟੂ ਕਦੀਮ ਵਿਖੇ ਰੰਜ਼ਿਸ਼ ਨੂੰ ਲੈ ਕੇ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਫਾਇਰਿੰਗ ਦੌਰਾਨ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਮਾਮਲੇ 'ਚ ਥਾਣਾ ਮਮਦੋਟ ਪੁਲਸ ਨੇ 5 ਲੋਕਾਂ ਖ਼ਿਲਾਫ਼ 307, 506, 148, 149 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਕਾਸ਼ ਧਵਨ ਪੁੱਤਰ ਇੰਦਰਪਾਲ ਵਾਸੀ ਪਿੰਡ ਬੇਟੂ ਕਦੀਮ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਦੇ ਸਮੇਂ ਉਹ ਆਪਣੇ ਘਰ 'ਚ ਸੀ ਤਾਂ ਉਸ ਨੇ ਅਚਾਨਕ ਪਟਾਕਿਆਂ ਦੀ ਆਵਾਜ਼ ਸੁਣ ਕੇ ਬਾਹਰ ਆ ਕੇ ਦੇਖਿਆ ਤਾਂ ਰਾਕੇਸ਼ ਕੁਮਾਰ ਪੁੱਤਰ ਸਤਪਾਲ, ਰਵਿੰਦਰ ਕੁਮਾਰ ਉਰਫ ਬੱਬੂ ਪੁੱਤਰ ਸਤਪਾਲ ਉੱਥੇ ਖ਼ਤਰਨਾਕ ਪਟਾਖੇ ਚਲਾ ਰਹੇ ਸਨ।
ਇਹ ਵੀ ਪੜ੍ਹੋ- 'ਰਾਇਸ ਮਿੱਲ' ਪਿੱਛੇ ਰਿਸ਼ਤਿਆਂ 'ਚ ਪਈ ਫਿੱਕ, ਮਾਮੇ ਦੇ ਮੁੰਡਿਆਂ ਤੋਂ ਖ਼ਫ਼ਾ ਨੌਜਵਾਨ ਨੇ ਗਲ਼ ਲਾਈ ਮੌਤ
ਜਦੋਂ ਅਕਾਸ਼ ਵੱਲੋਂ ਉਕਤ ਵਿਅਕਤੀਆਂ ਨੂੰ ਪਟਾਕੇ ਚਲਾਉਣ ਤੋਂ ਰੋਕਿਆ ਗਿਆਂ ਤਾਂ ਉਹ ਬਹਿਸਬਾਜ਼ੀ ਕਰਨ ਲੱਗ ਗਏ। ਜਿਸ ਤੋਂ ਬਾਅਦ ਦੋਸ਼ੀਆਂ ਨੇ ਘਰੋਂ ਪਿਸਤੌਲ ਲਿਆ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਅਕਾਸ਼ ਤੇ ਉਸ ਦੇ ਪਿਤਾ ਨੂੰ ਮਾਰ ਦੇਣ ਦੀ ਨੀਅਤ ਨਾਲ 4 ਫਾਇਰ ਕੀਤੇ, ਜਿਸ ਵਿੱਚ ਇਕ ਉਸ ਮੋਢੇ 'ਤੇ ਲੱਗਾ ਅਤੇ ਉਹ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਹ ਸਭ ਧਮਕੀਆਂ ਦਿੰਦੇ ਫ਼ਰਾਰ ਹੋ ਗਏ। ਅਕਾਸ਼ ਨੇ ਦੱਸਿਆ ਕਿ ਉਕਤ ਵਿਅਕਤੀਆਂ ਨਾਲ ਉਨ੍ਹਾਂ ਦੀ ਆਪਸੀ ਰੰਜ਼ਿਸ਼ ਹੈ , ਜਿਸ ਦੇ ਤਹਿਤ ਮਾਮਲਾ ਵੀ ਚੱਲ ਰਿਹਾ ਹੈ। ਰੰਜਿਸ਼ ਦੇ ਚੱਲਦਿਆਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜ਼ਖ਼ਮੀ ਅਕਾਸ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਜ਼ੇਰੇ ਇਲਾਜ ਹੈ। ਗੱਲਬਾਤ ਕਰਦਿਆਂ ਏ. ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।